Advertisment

ਫਾਰਚੂਨਰ ਗੱਡੀ ਤੇ ਟਰੱਕ ਦੀ ਹੋਈ ਭਿਆਨਕ ਟੱਕਰ, ਬੱਚੇ ਦੀ ਮੌਤ, ਕਈ ਜ਼ਖਮੀ

author-image
Jashan A
Updated On
New Update
ਫਾਰਚੂਨਰ ਗੱਡੀ ਤੇ ਟਰੱਕ ਦੀ ਹੋਈ ਭਿਆਨਕ ਟੱਕਰ, ਬੱਚੇ ਦੀ ਮੌਤ, ਕਈ ਜ਼ਖਮੀ
Advertisment
ਫਾਰਚੂਨਰ ਗੱਡੀ ਤੇ ਟਰੱਕ ਦੀ ਹੋਈ ਭਿਆਨਕ ਟੱਕਰ, ਬੱਚੇ ਦੀ ਮੌਤ, ਕਈ ਜ਼ਖਮੀ,ਭਵਾਨੀਗੜ੍ਹ: ਪੰਜਾਬ 'ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਜਿਨ੍ਹਾਂ 'ਚ ਹੁਣ ਤੱਕ ਅਨੇਕਾਂ ਹੀ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਭਵਾਨੀਗੜ੍ਹ 'ਚ ਵਾਪਰਿਆ ਹੈ, ਜਿਥੇ ਫਾਰਚੂਨਰ ਗੱਡੀ ਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ। Road Accidentਜਿਸ ਕਾਰਨ ਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ।ਇਸ ਦੌਰਾਨ ਦੋ ਔਰਤਾਂ ਤੇ ਦੋ ਲੜਕੀਆਂ ਸਮੇਤ ਕਾਰ ਚਾਲਕ ਵੀ ਗੰਭੀਰ ਰੂਪ 'ਚ ਜਖ਼ਮੀ ਹੋ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹੋਰ ਪੜ੍ਹੋ:ਬਠਿੰਡਾ: ਰਾਮਾ ਮੰਡੀ ‘ਚ ਮੁੜ ਟੁੱਟਿਆ ਰਜਵਾਹਾ, ਕਿਸਾਨਾਂ ਦੀ ਝੋਨੇ ਅਤੇ ਨਰਮੇ ਦੀ ਫਸਲ ‘ਚ ਭਰਿਆ ਪਾਣੀ ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਘਣੀਵਾਲ ਜੋ ਕਿ ਹੁਣ ਨਿਊਜੀਲੈਂਡ ਵਿਚ ਰਹਿੰਦੇ ਹਨ। ਹੁਣ ਇਥੇ ਆਏ ਹੋਏ ਸਨ ਅਤੇ ਗੁਰਜੀਤ ਕੌਰ ਆਪਣੇ ਰਿਸ਼ਤੇਦਾਰ ਗਗਨਦੀਪ ਸਿੰਘ ਤੇ ਹੋਰ ਪਰਿਵਾਰ ਮੈਂਬਰਾਂ ਨੂੰ ਲੈ ਕੇ ਆਪਣੇ ਪੱਕੇ ਘਰ ਧਨੋਲਾਂ ਤੋਂ ਮਿਲ ਕੇ ਜਦੋਂ ਵਾਪਸ ਆਪਣੇ ਪਿੰਡ ਘਣੀਵਾਲ ਪਰਤ ਰਹੇ ਸਨ ਤਾਂ ਭਵਾਨੀਗੜ ਵਿਖੇ ਇਹ ਹਾਦਸਾ ਵਾਪਰ ਗਿਆ। Road Accidentਫਿਲਹਾਲ ਮੌਕੇ 'ਤੇ ਪਹੁੰਚੀ ਸਥਾਨਕ ਹਾਈਵੇ ਪੈਟਰੋਲਿੰਗ ਪੁਲਿਸ ਦੇ ਕਰਮਚਾਰੀਆਂ ਨੇ ਗੱਡੀ ਨੂੰ ਸੜਕ ਤੋਂ ਪਰਾ ਕਰਕੇ ਸੜਕ ਉਪਰ ਆਵਾਜਾਈ ਬਹਾਲ ਕੀਤੀ। -PTC News-
punjab-news road-accident punjabi-news bhawanigarh
Advertisment

Stay updated with the latest news headlines.

Follow us:
Advertisment