ਭਵਾਨੀਗੜ੍ਹ-ਸੁਨਾਮ ਰੋਡ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਦਰਜਨ ਵਿਦਿਆਰਥੀ ਜ਼ਖਮੀ

acci
ਭਵਾਨੀਗੜ੍ਹ-ਸੁਨਾਮ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਦਰਜਨ ਵਿਦਿਆਰਥੀ ਜ਼ਖਮੀ

ਭਵਾਨੀਗੜ੍ਹ-ਸੁਨਾਮ ਰੋਡ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਦਰਜਨ ਵਿਦਿਆਰਥੀ ਜ਼ਖਮੀ,ਭਵਾਨੀਗੜ੍ਹ: ਪੰਜਾਬ ‘ਚ ਆਏ ਦਿਨ ਤੇਜ਼ ਰਫਤਾਰ ਦੇ ਕਹਿਰ ਕਾਰਨ ਕਈ ਸੜਕੀ ਹਾਦਸੇ ਵਾਪਰਦੇ ਹਨ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਦਰਦਨਾਕ ਸੜਕ ਹਾਦਸਾ ਭਵਾਨੀਗੜ੍ਹ-ਸੁਨਾਮ ਰੋਡ ‘ਤੇ ਵਾਪਰਿਆ, ਜਿਸ ਕਾਰਨ ਦਰਜ਼ਨ ਦੇ ਕਰੀਬ ਵਿਦਿਆਰਥੀ ਜ਼ਖਮੀ ਹੋ ਗਏ ਹਨ।

acci
ਭਵਾਨੀਗੜ੍ਹ-ਸੁਨਾਮ ਰੋਡ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਦਰਜਨ ਵਿਦਿਆਰਥੀ ਜ਼ਖਮੀ

ਹੋਰ ਪੜ੍ਹੋ:ਲਹਿਰਾਗਾਗਾ- ਜਾਖਲ ਰੋਡ ‘ਤੇ ਵਾਪਰਿਆ ਭਿਆਨਿਕ ਸੜਕ ਹਾਦਸਾ ,ਔਰਤ ਸਮੇਤ 2 ਦੀ ਮੌਤ , ਦੋ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਸਥਾਨਕ ਸ਼ਹਿਰ ਤੋਂ ਸੁਨਾਮ ਨੂੰ ਜਾਂਦੀ ਮੁੱਖ ਸੜਕ ‘ਤੇ ਅੱਜ ਇਕ ਕਾਰ, ਤੇਲ ਵਾਲੇ ਟੈਂਕਰ ਅਤੇ ਸਕੂਲ ਬੱਸ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ।

acci
ਭਵਾਨੀਗੜ੍ਹ-ਸੁਨਾਮ ਰੋਡ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਦਰਜਨ ਵਿਦਿਆਰਥੀ ਜ਼ਖਮੀ

ਦੱਸਿਆ ਜਾ ਰਿਹਾ ਹੈ ਕਿ ਹੈਰੀਟੇਜ਼ ਪਬਲਿਕ ਸਕੂਲ ਦੀ ਇਕ ਬੱਸ ਜਦੋਂ ਸਕੂਲੋਂ ਛੁੱਟੀ ਤੋਂ ਬਾਅਦ ਪਿੰਡ ਝਨੇੜੀ, ਘਰਾਚੋਂ, ਨਾਗਰਾ ਆਦਿ ਪਿੰਡਾਂ ਦੇ ਵਿਦਿਆਰਥੀਆਂ ਨੂੰ ਛੱਡਣ ਲਈ ਸੁਨਾਮ ਰੋਡ ‘ਤੇ ਜਾ ਰਹੀ ਸੀ ਤਾਂ ਬੱਸ ਪਿਛੇ ਆਉਂਦੀ ਇਕ ਕਾਰ ਨੇ ਜਿਵੇਂ ਹੀ ਬੱਸ ਨੂੰ ਓਵਰਟੇਕ ਕੀਤਾ ਤਾਂ ਕਾਰ ਦੀ ਸਾਹਮਣੇ ਤੋਂ ਆਉਂਦੇ ਇਕ ਤੇਲ ਵਾਲੇ ਟੈਂਕਰ ਨਾਲ ਟੱਕਰ ਹੋ ਗਈ ਅਤੇ ਕਾਰ ਨਾਲ ਟਕਰਉਣ ਤੋਂ ਟੈਂਕਰ ਬੇਕਾਬੂ ਹੋ ਕੇ ਬੱਚਿਆਂ ਨਾਲ ਭਰੀ ਸਕੂਲ ਬੱਸ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਇਆ।

ਹੋਰ ਪੜ੍ਹੋ:ਸਵੇਰੇ 5 ਵਜੇ ਮੋਗਾ ਰੋਡ ‘ਤੇ ਹੋਇਆ ਸੜਕ ਹਾਦਸਾ

acci
ਭਵਾਨੀਗੜ੍ਹ-ਸੁਨਾਮ ਰੋਡ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, ਦਰਜਨ ਵਿਦਿਆਰਥੀ ਜ਼ਖਮੀ

ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀ ਵਿਦਿਆਰਥੀਆਂ ਨੂੰ ਇਲਾਜ਼ ਲਈ ਨੇੜੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ। ਉਧਰ ਪੁਲਿਸ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ: