Wed, Apr 24, 2024
Whatsapp

ਵਿਜੀਲੈਂਸ ਵਿਭਾਗ ਨੇ ਜ਼ਮੀਨ ਦੇ ਧੋਖਾਧੜੀ ਦੇ ਮਾਮਲੇ 'ਚ ASI ਨੂੰ ਰਿਸ਼ਵਤ ਲੈਂਦੇ ਕੀਤਾ ਕਾਬੂ

Written by  Jashan A -- June 12th 2019 08:30 PM
ਵਿਜੀਲੈਂਸ ਵਿਭਾਗ ਨੇ ਜ਼ਮੀਨ ਦੇ ਧੋਖਾਧੜੀ ਦੇ ਮਾਮਲੇ 'ਚ ASI ਨੂੰ ਰਿਸ਼ਵਤ ਲੈਂਦੇ ਕੀਤਾ ਕਾਬੂ

ਵਿਜੀਲੈਂਸ ਵਿਭਾਗ ਨੇ ਜ਼ਮੀਨ ਦੇ ਧੋਖਾਧੜੀ ਦੇ ਮਾਮਲੇ 'ਚ ASI ਨੂੰ ਰਿਸ਼ਵਤ ਲੈਂਦੇ ਕੀਤਾ ਕਾਬੂ

ਵਿਜੀਲੈਂਸ ਵਿਭਾਗ ਨੇ ਜ਼ਮੀਨ ਦੇ ਧੋਖਾਧੜੀ ਦੇ ਮਾਮਲੇ 'ਚ ASI ਨੂੰ ਰਿਸ਼ਵਤ ਲੈਂਦੇ ਕੀਤਾ ਕਾਬੂ,ਭਿੱਖੀਵਿੰਡ: ਵਿਜੀਲੈਂਸ ਵਿਭਾਗ ਵਲੋਂ ਜ਼ਮੀਨ ਦੇ ਧੋਖਾਧੜੀ ਦੇ ਮਾਮਲੇ ਵਿੱਚ ਭਿੱਖੀਵਿੰਡ ਥਾਣੇ ਵਿੱਚ ਤਾਇਨਾਤ ਏ ਐੱਸ ਆਈ ਸੁਰਿੰਦਰ ਕੁਮਾਰ ਨੂੰ 5000 ਦੀ ਰਿਸ਼ਵਤ ਲੈਂਦੇ ਕਾਬੂ ਕੀਤਾ। ਮਿਲੀ ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਵਾਸੀ ਮਾੜੀ ਉਦੋਕੇ ਜਿਸ ਦੀ ਢਾਈ ਏਕੜ ਜ਼ਮੀਨ ਧੋਖੇ ਨਾਲ ਤਿੰਨ ਲੱਖ ਦੀ ਲਿਮਟ ਬਣਾਉਣ ਦੇ ਨਾਮ 'ਤੇ ਹੀਰਾ ਸਿੰਘ ਵਲੋਂ ਧੋਖੇ ਨਾਲ ਆਪਣੇ ਨਾਂ ਕਰਵਾ ਲੈਣ 'ਤੇ ਬਲਵਿੰਦਰ ਸਿੰਘ ਨੇ ਇਸ ਦੀ ਸ਼ਿਕਾਇਤ 2017 'ਚ ਭਿੱਖੀਵਿੰਡ ਪੁਲਿਸ ਸਟੇਸ਼ਨ ਕੀਤੀ। ਜਿਸ 'ਤੇ ਪੁਲਿਸ ਨੇ 280 ਨੰਬਰ ਮੁਕੱਦਮਾ ਦਰਜ ਕਰ ਲਿਆ। ਪਰ ਪੁਲਿਸ ਵੱਲੋਂ ਚਲਾਨ ਪੇਸ਼ ਨਹੀਂ ਸੀ ਕੀਤਾ ਜਾ ਰਿਹਾ। ਜਿਸ ਦੇ ਚੱਲਦੇ ਕਈ ਵਾਰ ਬਲਵਿੰਦਰ ਸਿੰਘ ਉੱਚ ਅਧਿਕਾਰੀਆਂ ਨੂੰ ਵੀ ਮਿਲ ਆਪਣੀ ਮੁਸ਼ਕਿਲ ਦੱਸ ਚੁੱਕਾ ਸੀ। ਪਰ ਕੋਈ ਕਾਰਵਾਈ ਨਹੀਂ ਹੋਈ। ਹੋਰ ਪੜ੍ਹੋ:ਸੀ.ਆਈ.ਏ. ਸਟਾਫ ਸਰਹਿੰਦ ਵੱਲੋ ਅੰਤਰਰਾਜੀ ਵਹੀਕਲ ਚੋਰ ਗਿਰੋਹ ਦਾ ਪਰਦਾਫਾਸ਼ ਇਸ ਮਾਮਲੇ 'ਚ ਬਲਵਿੰਦਰ ਸਿੰਘ ਐੱਸਐੱਸਪੀ ਤਰਨਤਾਰਨ ਕੋਲ ਪੇਸ਼ ਹੋਇਆ ਤਾਂ ਉਨ੍ਹਾਂ ਸੰਬੰਧਿਤ ਥਾਣਾ ਮੁਖੀ ਭਿੱਖੀਵਿੰਡ ਨੂੰ ਮਿਲਣ ਲਈ ਕਿਹਾ ਜਦ ਬਲਵਿੰਦਰ ਸਿੰਘ ਮੁੜ ਭਿੱਖੀਵਿੰਡ ਥਾਣੇ ਪੁੱਜਾ ਤਾਂ ਐੱਸਐਚਓ ਨੇ ਕਿਹਾ ਕਿ ਤੁਹਾਡਾ ਕੇਸ ਏਐੱਸਆਈ ਸੁਰਿੰਦਰ ਕੁਮਾਰ ਕੋਲ ਹੈ ਜਦ ਬਲਵਿੰਦਰ ਸਿੰਘ ਏਐੱਸਆਈ ਸੁਰਿੰਦਰ ਕੁਮਾਰ ਨੂੰ ਮਿਲਿਆ ਤਾਂ ਉਸਨੇ ਇਸ ਕੰਮ ਬਦਲੇ 15000 ਰੁਪਏ ਦੀ ਮੰਗ ਕੀਤੀ। ਜਿਸ 'ਤੇ ਬਲਵਿੰਦਰ ਸਿੰਘ ਨੇ ਪਹਿਲਾ ਦੋ ਵਾਰੀ ਕਰਕੇ 5000 ਦਿੱਤੇ ਅਤੇ ਜਦ ਕੱਲ੍ਹ ਦੂਜੀ ਵਾਰ 5000 ਦੇਣ ਲੱਗਾ ਤਾਂ ਉਸਨੇ ਵਿਜੀਲੈਂਸ ਕੋਲ ਇਸਦੀ ਸ਼ਿਕਾਇਤ ਕਰ ਦਿੱਤੀ। ਜਿਸ 'ਤੇ ਵਿਜੀਲੈਂਸ ਨੇ ਏਐੱਸਆਈ ਸੁਰਿੰਦਰ ਕੁਮਾਰ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸੰਬੰਧੀ ਵਿਜੀਲੈਂਸ ਵਿਭਾਗ ਵੱਲੋਂ ਸੁਰਿੰਦਰ ਕੁਮਾਰ ਖਿਲਾਫ ਮੁਕੱਦਮਾ ਨੰਬਰ 12 ਦਰਜ ਕਰ ਲਿਆ ਹੈ ਅਤੇ ਅੱਜ ਸੁਰਿੰਦਰ ਕੁਮਾਰ ਨੂੰ ਤਰਨਤਾਰਨ ਦੀ ਅਦਾਲਤ 'ਚ ਡੀਐੱਸਪੀ ਕੰਵਲਜੀਤ ਕੌਰ ਅਤੇ ਵਿਜੀਲੈਂਸ ਦੇ ਹੋਰ ਅਧਿਕਾਰੀਆਂ ਵਲੋਂ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ। -PTC News


Top News view more...

Latest News view more...