Wed, Apr 24, 2024
Whatsapp

ਭਿੱਖੀਵਿੰਡ ਪੁਲਿਸ ਵੱਲੋਂ 267 ਗ੍ਰਾਮ ਹੈਰੋਇਨ ਸਮੇਤ 1 ਵਿਆਕਤੀ ਕਾਬੂ

Written by  Jashan A -- January 20th 2020 08:06 PM
ਭਿੱਖੀਵਿੰਡ ਪੁਲਿਸ ਵੱਲੋਂ 267 ਗ੍ਰਾਮ ਹੈਰੋਇਨ ਸਮੇਤ 1 ਵਿਆਕਤੀ ਕਾਬੂ

ਭਿੱਖੀਵਿੰਡ ਪੁਲਿਸ ਵੱਲੋਂ 267 ਗ੍ਰਾਮ ਹੈਰੋਇਨ ਸਮੇਤ 1 ਵਿਆਕਤੀ ਕਾਬੂ

ਭਿੱਖੀਵਿੰਡ ਪੁਲਿਸ ਵੱਲੋਂ 267 ਗ੍ਰਾਮ ਹੈਰੋਇਨ ਸਮੇਤ 1 ਵਿਆਕਤੀ ਕਾਬੂ,ਤਰਨਤਾਰਨ: ਤਰਨਤਾਰਨ ਦੇ ਸਰਹੱਦੀ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਇਕ ਵਿਆਕਤੀ ਨੂੰ 267 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਫੜ੍ਹੇ ਗਏ ਵਿਅਕਤੀ ਦੀ ਪਹਿਚਾਣ ਗੁਰਬੀਰ ਸਿੰਘ ਗੋਰਾ ਵਜੋਂ ਹੋਈ ਹੈ। ਇਸ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀਆਈਏ ਸਟਾਫ ਵਲੋਂ ਭਿੱਖੀਵਿੰਡ ਦੇ ਪਿੰਡ ਸਿੰਘਪੁਰਾ 'ਚ ਕੀਤੀ ਨਾਕੇਬੰਦੀ ਦੌਰਾਨ ਵਿਅਕਤੀ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੁਰਬੀਰ ਸਿੰਘ ਗੋਰਾ ਪਹਿਲਾਂ ਵੀ ਨਸ਼ੇ ਵੇਚਣ ਦਾ ਆਦੀ ਹੈ ਅਤੇ ਥਾਣਾ ਝਬਾਲ 'ਚ ਇਸ 'ਤੇ ਨਸ਼ੇ ਦੇ ਤਿੰਨ ਮੁਕੱਦਮੇ ਦਰਜ ਹਨ। ਹੋਰ ਪੜ੍ਹੋ:ਫਿਰੋਜ਼ਪੁਰ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ, 10 ਗ੍ਰਾਮ ਹੈਰੋਇਨ ਸਮੇਤ 3 ਨੂੰ ਕੀਤਾ ਗ੍ਰਿਫਤਾਰ ਉਨ੍ਹਾਂ ਦੱਸਿਆ ਕਿ ਇਸ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਦਾ ਕਿੰਨਾ ਲੋਕਾਂ ਨਾਲ ਸੰਬੰਧ ਸੀ, ਇਹ ਕਿਥੋਂ ਹੈਰੋਇਨ ਲੈ ਕੇ ਆਉਂਦਾ ਸੀ, ਕਿਥੇ ਸਪਲਾਈ ਕਰਦਾ ਸੀ। ਉਨ੍ਹਾਂ ਕਿਹਾ ਕਿ ਏਰੀਆ ਸਰਹੱਦੀ ਹੋਣ ਕਰਕੇ ਪੁਲਿਸ ਵਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਜਾ ਰਹੀ ਸੀ। ਜਿਸ ਕਰਕੇ ਇਹ ਗ੍ਰਿਫਤਾਰੀ ਹੋਈ ਹੈ। -PTC News


Top News view more...

Latest News view more...