Wed, Apr 24, 2024
Whatsapp

ਭੀਮਾ ਕੋਰੇਗਾਓਂ ਕੇਸ : ਬੰਬੇ ਹਾਈਕੋਰਟ ਨੇ ਵਰਵਰਾ ਰਾਓ ਨੂੰ 6 ਮਹੀਨਿਆਂ ਲਈ ਦਿੱਤੀ ਜ਼ਮਾਨਤ

Written by  Shanker Badra -- February 22nd 2021 02:47 PM
ਭੀਮਾ ਕੋਰੇਗਾਓਂ ਕੇਸ : ਬੰਬੇ ਹਾਈਕੋਰਟ ਨੇ ਵਰਵਰਾ ਰਾਓ ਨੂੰ 6 ਮਹੀਨਿਆਂ ਲਈ ਦਿੱਤੀ ਜ਼ਮਾਨਤ

ਭੀਮਾ ਕੋਰੇਗਾਓਂ ਕੇਸ : ਬੰਬੇ ਹਾਈਕੋਰਟ ਨੇ ਵਰਵਰਾ ਰਾਓ ਨੂੰ 6 ਮਹੀਨਿਆਂ ਲਈ ਦਿੱਤੀ ਜ਼ਮਾਨਤ

ਭੀਮਾ ਕੋਰੇਗਾਓਂ ਕੇਸ : ਬੰਬੇ ਹਾਈਕੋਰਟ ਨੇ ਵਰਵਰਾ ਰਾਓ ਨੂੰ 6 ਮਹੀਨਿਆਂ ਲਈ ਦਿੱਤੀ ਜ਼ਮਾਨਤ:ਮੁੰਬਈ : ਮਹਾਰਾਸ਼ਟਰ ਦੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ (Bhima Koregaon case) 'ਚ ਬੰਬੇ ਹਾਈਕੋਰਟ ਨੇ ਕਵੀ ਤੇ ਸਮਾਜਿਕ ਕਾਰਕੁਨ ਵਰਵਰਾ ਰਾਓ ਨੂੰ ਮੈਡੀਕਲ ਆਧਾਰ 'ਤੇ 6 ਮਹੀਨਿਆਂ ਲਈ ਜ਼ਮਾਨਤ ਦੇ ਦਿੱਤੀ ਹੈ। [caption id="attachment_476794" align="aligncenter" width="1280"] ਭੀਮਾ ਕੋਰੇਗਾਓਂ ਕੇਸ : ਬੰਬੇ ਹਾਈਕੋਰਟ ਨੇ ਵਰਵਰਾ ਰਾਓ ਨੂੰ 6 ਮਹੀਨਿਆਂ ਲਈ ਦਿੱਤੀ ਜ਼ਮਾਨਤ[/caption] ਪੜ੍ਹੋ ਹੋਰ ਖ਼ਬਰਾਂ : ਨੌਦੀਪ ਕੌਰ ਦੀ ਜ਼ਮਾਨਤ ਪਟੀਸ਼ਨ 'ਤੇ ਹਾਈਕੋਰਟ 'ਚ 24 ਫਰਵਰੀ ਨੂੰ ਹੋਵੇਗੀ ਅਗਲੀ ਸੁਣਵਾਈ ਹਾਈਕੋਰਟ ਦੇ ਬੈਂਚ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਜ਼ਮਾਨਤ ਲਈ ਕੁਝ ਸ਼ਰਤਾਂ ਲਾਗੂ ਹੋਣਗੀਆਂ। ਇਨ੍ਹਾਂ ਸ਼ਰਤਾਂ ਤਹਿਤ ਰਾਓ ਨੂੰ ਮੁੰਬਈ ਵਿੱਚ ਹੀ ਰਹਿਣਾ ਹੋਵੇਗਾ ਤੇ ਉਹ ਲੋੜ ਪੈਣ 'ਤੇ ਜਾਂਚ ਲਈ ਉਪਲਬਧ ਰਹਿਣਗੇ। ਹਾਲਾਂਕਿ ਰਾਓ ਨਿੱਜੀ ਪੇਸ਼ੀ ਤੋਂ ਛੋਟ ਲਈ ਅਰਜ਼ੀ ਦੇ ਸਕਣਗੇ। [caption id="attachment_476797" align="aligncenter" width="750"]Bhima Koregaon case: Varavara Rao granted bail by Bombay HC on medical grounds ਭੀਮਾ ਕੋਰੇਗਾਓਂ ਕੇਸ : ਬੰਬੇ ਹਾਈਕੋਰਟ ਨੇ ਵਰਵਰਾ ਰਾਓ ਨੂੰ 6 ਮਹੀਨਿਆਂ ਲਈ ਦਿੱਤੀ ਜ਼ਮਾਨਤ[/caption] ਕੋਰਟ ਨੇ ਕਿਹਾ ਕਿ ਰਾਓ ਨੇੜਲੇ ਪੁਲਿਸ ਸਟੇਸ਼ਨ 'ਤੇ ਵੱਟਸਐਪ ਵੀਡੀਓ ਕਾਲ ਕਰ ਸਕਦੇ ਹਨ। ਐਲਗਰ ਪ੍ਰੀਸ਼ਦ ਕੇਸ ਵਿੱਚ ਇਹ ਪਹਿਲੀ ਜ਼ਮਾਨਤ ਹੈ। ਭੀਮਾ ਕੋਰੇਗਾਓਂ ਕੇਸ 'ਚ ਜੇਲ੍ਹ ਵਿੱਚ ਬੰਦ ਵਰਵਰਾ ਰਾਓ ਨੂੰ ਪਿਛਲੇ ਸਾਲ ਜੁਲਾਈ ਵਿੱਚ ਕਰੋਨਾ ਹੋ ਗਿਆ ਸੀ। Farmers Protest : ਕਿਸਾਨਾਂ ਵੱਲੋਂ 23 ਫਰਵਰੀ ਨੂੰ ਮਨਾਇਆ ਜਾਵੇਗਾ 'ਪੱਗੜੀ ਸੰਭਾਲ ਦਿਵਸ' [caption id="attachment_476796" align="aligncenter" width="259"]Bhima Koregaon case: Varavara Rao granted bail by Bombay HC on medical grounds ਭੀਮਾ ਕੋਰੇਗਾਓਂ ਕੇਸ : ਬੰਬੇ ਹਾਈਕੋਰਟ ਨੇ ਵਰਵਰਾ ਰਾਓ ਨੂੰ 6 ਮਹੀਨਿਆਂ ਲਈ ਦਿੱਤੀ ਜ਼ਮਾਨਤ[/caption] ਨਵੀ ਮੁੰਬਈ ਦੀ ਤਾਲੋਜਾ ਜੇਲ੍ਹ ਵਿੱਚ ਨਿਆਇਕ ਹਿਰਾਸਤ ਤਹਿਤ ਬੰਦ ਰਾਓ ਨੂੰ ਮਗਰੋਂ ਸਰਕਾਰੀ ਜੇਜੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਵਿਗੜਦੀ ਹਾਲਤ ਦੇ ਮੱਦੇਨਜ਼ਰ ਪਰਿਵਾਰ ਦੀ ਗੁਜ਼ਾਰਿਸ਼ 'ਤੇ ਹਾਈ ਕੋਰਟ ਨੇ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਦਾਖ਼ਲ ਕਰਵਾਉਣ ਲਈ ਕਿਹਾ ਸੀ। -PTCNews


Top News view more...

Latest News view more...