ਇੱਕ ਨੌਜਵਾਨ ਪੰਜਾਬ ਆ ਕੇ ਕਰਦਾ ਸੀ ਗ਼ੈਰਕਾਨੂੰਨੀ ਧੰਦਾ , ਚੜਿਆ ਪੁਲਿਸ ਅੜਿੱਕੇ

Bhogpur Police A kilogram opium Including One person Arrested
ਇੱਕ ਨੌਜਵਾਨ ਪੰਜਾਬ ਆ ਕੇ ਕਰਦਾ ਸੀ ਗ਼ੈਰਕਾਨੂੰਨੀ ਧੰਦਾ , ਚੜਿਆ ਪੁਲਿਸ ਅੜਿੱਕੇ

ਇੱਕ ਨੌਜਵਾਨ ਪੰਜਾਬ ਆ ਕੇ ਕਰਦਾ ਸੀ ਗ਼ੈਰਕਾਨੂੰਨੀ ਧੰਦਾ , ਚੜਿਆ ਪੁਲਿਸ ਅੜਿੱਕੇ:ਜਲੰਧਰ : ਭੋਗਪੁਰ ਪੁਲਿਸ ਨੇ ਇੱਕ ਕਿੱਲੋ ਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਜੋਨੂੰ ਦੀਨ ਪੁੱਤਰ ਨਿਜ਼ਾਮੁਦੀਨ ਉੱਤਰ ਪ੍ਰਦੇਸ਼ ਵਜੋਂ ਹੋਈ ਹੈ ,ਜੋ ਪੰਜਾਬ ‘ਚ ਅਫੀਮ ਵੇਚਣ ਲਈ ਆਇਆ ਸੀ ਅਤੇ ਗਾਹਕ ਦੀ ਉਡੀਕ ‘ਚ ਘੁੰਮ ਰਿਹਾ ਸੀ।

Bhogpur Police A kilogram opium Including One person Arrested

ਇੱਕ ਨੌਜਵਾਨ ਪੰਜਾਬ ਆ ਕੇ ਕਰਦਾ ਸੀ ਗ਼ੈਰਕਾਨੂੰਨੀ ਧੰਦਾ , ਚੜਿਆ ਪੁਲਿਸ ਅੜਿੱਕੇ

ਇਸ ਸਬੰਧੀ ਭੋਗਪੁਰ ਦੇ ਥਾਣਾ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਨਿਰਮਲ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਆਦਮਪੁਰ ਵੱਲੋਂ ਭੋਗਪੁਰ ਨੂੰ ਵਾਪਸ ਆ ਰਹੇ ਸਨ।ਇਸ ਦੌਰਾਨ ਲਾਹਦੜਾ ਨੇੜੇ ਇੱਕ ਨੌਜਵਾਨ ਪੈਦਲ ਤੁਰਿਆ ਜਾ ਰਿਹਾ ਸੀ ਅਤੇ ਇਕ ਬੈਗ ਫੜਿਆ ਹੋਇਆ ਸੀ।ਉਹ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਬੈਗ ਨੂੰ ਲਾਗੇ ਰੱਖ ਕੇ ਪਿਸ਼ਾਬ ਕਰਨ ਦੇ ਬਹਾਨੇ ਹੇਠਾਂ ਬੈਠ ਗਿਆ।

Bhogpur Police A kilogram opium Including One person Arrested

ਇੱਕ ਨੌਜਵਾਨ ਪੰਜਾਬ ਆ ਕੇ ਕਰਦਾ ਸੀ ਗ਼ੈਰਕਾਨੂੰਨੀ ਧੰਦਾ , ਚੜਿਆ ਪੁਲਿਸ ਅੜਿੱਕੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਅਮਰੀਕਾ ’ਚ ਸਿੱਖ ਪਰਿਵਾਰ ਦੇ 4 ਮੈਂਬਰਾਂ ਦਾ ਗੋਲੀਆਂ ਮਾਰਕੇ ਦਾ ਕਤਲ , ਸਿੱਖ ਭਾਈਚਾਰੇ ਵਿਚ ਸੋਗ ਦੀ ਲਹਿਰ

ਜਦੋਂ ਪੁਲਿਸ ਨੇ ਨੌਜਵਾਨ ਦੇ ਬੈਗ ਦੀ ਤਲਾਸ਼ੀ ਲਈ ਤਾਂ ਇੱਕ ਲਿਫਾਫਾ ਮਿਲਿਆ।ਜਿਸ ‘ਚੋਂ ਇਕ ਕਿਲੋ ਅਫੀਮ ਬਰਾਮਦ ਹੋਈ ਹੈ।ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਥਾਣਾ ਭੋਗਪੁਰ ‘ਚ ਮਾਮਲਾ ਦਰਜ ਕਰ ਲਿਆ ਹੈ।
-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ