ਹੋਰ ਖਬਰਾਂ

ਜਦੋਂ ਬੱਸ ਸਟੈਂਡ ਦੀ ਮਸ਼ੀਨ ਸਕਰੀਨ 'ਤੇ ਚੱਲੀ ਅਸ਼ਲੀਲ ਵੀਡੀਓ ਤਾਂ ਸਵਾਰੀਆਂ ਦੇ ਉੱਡੇ ਹੋਸ਼

By Shanker Badra -- November 23, 2019 3:52 pm

ਜਦੋਂ ਬੱਸ ਸਟੈਂਡ ਦੀ ਮਸ਼ੀਨ ਸਕਰੀਨ 'ਤੇ ਚੱਲੀ ਅਸ਼ਲੀਲ ਵੀਡੀਓ ਤਾਂ ਸਵਾਰੀਆਂ ਦੇ ਉੱਡੇ ਹੋਸ਼:ਭੋਪਾਲ : ਭੋਪਾਲ ਬੱਸ ਅੱਡੇ 'ਤੇ ਬੱਸ ਚੜ੍ਹਦੇ ਸਮੇਂ ਕੁਝ ਅਜਿਹਾ ਹੋਇਆ ਕਿ ਯਾਤਰੀਆਂ ਸਮੇਤ ਸਵਾਰੀਆਂ ਦੇ ਹੋਸ਼ ਹੀ ਉੱਡ ਗਏ। ਓਥੇ ਬੱਸ ਸਟੈਂਡ 'ਤੇ ਟਿਕਟਾਂ ਵਾਲੀ ਮਸ਼ੀਨ ਵਿੱਚ ਅਚਾਨਕ ਅਸ਼ਲੀਲ ਵੀਡੀਓ ਚੱਲਣ ਲੱਗੀ , ਜਿਵੇਂ ਹੀ ਇਹ ਜਾਣਕਾਰੀ ਵਿਭਾਗ ਕੋਲ ਪਹੁੰਚੀ, ਉਥੇ ਹਲਚਲ ਮਚ ਗਈ। ਇਹ ਮਾਮਲਾ ਉਦੋਂ ਵੱਧ ਗਿਆ , ਜਦੋਂ ਇੱਕ ਯਾਤਰੀ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।

Bhopal bus stand Ticket Vending Machine Plays Porn Clip ਜਦੋਂ ਬੱਸ ਸਟੈਂਡ ਦੀ ਮਸ਼ੀਨ ਸਕਰੀਨ 'ਤੇ ਚੱਲੀ ਅਸ਼ਲੀਲ ਵੀਡੀਓ ਤਾਂ ਸਵਾਰੀਆਂ ਦੇ ਉੱਡੇ ਹੋਸ਼

ਦਰਅਸਲ 'ਚ ਵਿਦਿਆ ਨਗਰ ਖੇਤਰ ਦੇ ਬੱਸ ਅੱਡੇ 'ਤੇ ਲੱਗੀ ਬੱਸ ਟ੍ਰਾਂਜਿਟ ਸਿਸਟਮ ਦੀ ਟਿਕਟ ਵੇਡਿੰਗ ਮਸ਼ੀਨ ਦੀ ਸਕਰੀਨ ਉੱਤੇ ਅਸ਼ਲੀਲ ਵੀਡੀਓ ਚੱਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭੋਪਾਲ ਸਿਟੀ ਲਿੰਕ ਲਿਮਟਿਡ (ਬੀਸੀਐਲਐਲ) ਤੋਂ ਲੈ ਕੇ ਨਗਰ ਨਿਗਮ ਤੱਕ ਹੜਕਮ ਮਚ ਗਿਆ ਹੈ। ਇਸ ਮਾਮਲੇ ਵਿੱਚ ਸਾਈਬਰ ਸੈੱਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ।

Bhopal bus stand Ticket Vending Machine Plays Porn Clip ਜਦੋਂ ਬੱਸ ਸਟੈਂਡ ਦੀ ਮਸ਼ੀਨ ਸਕਰੀਨ 'ਤੇ ਚੱਲੀ ਅਸ਼ਲੀਲ ਵੀਡੀਓ ਤਾਂ ਸਵਾਰੀਆਂ ਦੇ ਉੱਡੇ ਹੋਸ਼

ਇਨ੍ਹਾਂ ਬੱਸ ਅੱਡਿਆਂ 'ਤੇ ਭੋਪਾਲ ਸਿਟੀ ਲਿੰਕ ਲਿਮਟਿਡ (ਬੀਸੀਸੀਐਲ) ਦੁਆਰਾ ਨਗਰ ਨਿਗਮ ਦੀਆਂ ਬੱਸਾਂ ਚੱਲਦੀਆਂ ਹਨ। ਇਹ ਬੱਸਾਂ ਨਗਰ ਨਿਗਮ ਦੀਆਂ ਹਨ ਪਰ ਪ੍ਰਬੰਧਨ ਬੀਸੀਸੀਐਲ. ਦੁਆਰਾ ਕੀਤਾ ਜਾਂਦਾ ਹੈ।  ਭੋਪਾਲ ਸਿਟੀ ਲਿੰਕ ਲਿਮਟਿਡ ਦੇ ਕਾਰਜਕਾਰੀ ਅਧਿਕਾਰੀ ਪਵਨ ਕੁਮਾਰ ਨੇ ਕਿਹਾ ਕਿ ਇਸ ਸਬੰਧ ਵਿੱਚ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਪੁਲਿਸ ਦੇ ਸਾਈਬਰ ਸੈੱਲ ਵਿੱਚ ਐੱਫਆਈਆਰ ਦਰਜ਼ ਕੀਤੀ ਗਈ ਹੈ।

Bhopal bus stand Ticket Vending Machine Plays Porn Clip ਜਦੋਂ ਬੱਸ ਸਟੈਂਡ ਦੀ ਮਸ਼ੀਨ ਸਕਰੀਨ 'ਤੇ ਚੱਲੀ ਅਸ਼ਲੀਲ ਵੀਡੀਓ ਤਾਂ ਸਵਾਰੀਆਂ ਦੇ ਉੱਡੇ ਹੋਸ਼

ਜ਼ਿਕਰਯੋਗ ਹੈ ਕਿ ਇਹ ਅਸ਼ਲੀਲ ਵੀਡੀਓ ਵਿੱਦਿਆ ਨਗਰ ਦੇ ਬੱਸ ਸਟੈਂਡ 'ਤੇ 28 ਅਕਤੂਬਰ ਨੂੰ ਚੱਲੀ ਸੀ ਪਰ ਮਾਮਲਾ ਦੋ ਦਿਨ ਪਹਿਲਾਂ ਸਾਹਮਣੇ ਆਇਆ ਹੈ। ਬੀਸੀਸੀਐਲ ਦੇ ਡਾਇਰੈਕਟਰ ਕੇਵਲ ਮਿਸ਼ਰਾ ਨੇ ਦੱਸਿਆ ਕਿ 28 ਅਕਤੂਬਰ ਨੂੰ ਮਸ਼ੀਨ ਨਾਲ ਛੇੜਛਾੜ ਕਰਕੇ ਇਹ ਵੀਡੀਓ ਅਪਲੋਡ ਕੀਤੀ ਗਈ ਹੈ ਅਤੇ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ। ਇਸ ਦੇ ਨਾਲ ਹੀ ਇਸ ਮਸ਼ੀਨ ਵਿੱਚ ਕੁੱਝ ਗੀਤ ਵੀ ਅਪਲੋਡ ਕੀਤੇ ਗਏ ਸਨ। ਹਾਲਾਂਕਿ ਕੰਪਨੀ ਦਾ ਸਾਫਟਵੇਅਰ ਇਸਨੂੰ ਫੜ ਨਹੀਂ ਸਕਿਆ।
-PTCNews

  • Share