ਤੇਜ਼ ਰਫਤਾਰ ਨਾਲ ਆ ਰਿਹਾ ਟਰੱਕ ਵੜ੍ਹਿਆ ਘਰ ‘ਚ, 2 ਮਾਸੂਮ ਬੱਚਿਆਂ ਦੀ ਲਈ ਜਾਨ

road accident

ਤੇਜ਼ ਰਫਤਾਰ ਨਾਲ ਆ ਰਿਹਾ ਟਰੱਕ ਵੜ੍ਹਿਆ ਘਰ ‘ਚ, 2 ਮਾਸੂਮ ਬੱਚਿਆਂ ਲਈ ਜਾਨ,ਭੋਪਾਲ: ਭੋਪਾਲ ਦੇ ਸ਼ਮਸ਼ਾਬਾਦ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਦੌਰਾਨ 2 ਮਾਸੂਮ ਬੱਚਿਆਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਮਸ਼ਾਬਾਦ ਥਾਣਾ ਖੇਤਰ ਦੇ ਗੋਲਨਾ ਪਿੰਡ ‘ਚ ਸਵੇਰੇ 4 ਤੋਂ 5 ਵਜੇ ਦੇ ਦੌਰਾਨ ਭੋਪਾਲ ਤੋਂ ਸਿਰੋਂਜ ਜਾ ਰਿਹਾ ਇਕ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਸਥਿਤ ਇਕ ਘਰ ‘ਚ ਦਾਖਲ ਹੋ ਗਿਆ, ਜਿਸ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ।

truckਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਮਾਸੂਮ ਬੱਚਿਆਂ ਦੇ ਨਾਲ ਨਾਲ ਟਰੱਕ ਕਲੀਨਰ ਦੀ ਵੀ ਦਰਦਨਾਕ ਮੌਤ ਹੋ ਗਈ।ਉਧਰ ਹੀ ਟਰੱਕ ‘ਚ ਸਵਾਰ ਡਰਾਈਵਰ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।

ਹੋਰ ਪੜ੍ਹੋ: ਲਾਪਤਾ ਹੋਏ 3 ਬੱਚਿਆਂ ਦੀਆਂ ਲਾਸ਼ਾਂ ਪੰਚਕੂਲਾ ਦੇ ਮੋਰਨੀ ਇਲਾਕੇ ‘ਚੋਂ ਬਰਾਮਦ

ਇਸ ਤੋਂ ਬਾਅਦ ਜਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਾਦਸੇ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁਲਸ ਪਹੁੰਚੀ ਅਤੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲਿਆ।

—PTC News