ਨਰਿੰਦਰ ਮੋਦੀ ਨੂੰ ਵਿਦੇਸ਼ੀ ਦਿੱਗਜਾਂ ਵੱਲੋਂ ਵਧਾਈ ਦੇ ਸੰਦੇਸ਼

ਨਰਿੰਦਰ ਮੋਦੀ ਨੂੰ ਵਿਦੇਸ਼ੀ ਦਿੱਗਜਾਂ ਵੱਲੋਂ ਵਧਾਈ ਦੇ ਸੰਦੇਸ਼,ਨਵੀਂ ਦਿੱਲੀ: ਰੁਝਾਨਾਂ ‘ਚ ਭਾਜਪਾ ਦੀ ਜਿੱਤ ਨੂੰ ਦੇਖਦੇ ਹੋਏ ਦੇਸ਼ ਹੀ ਨਹੀਂ ਸਗੋਂ ਦੁਨੀਆਭਰ ਤੋਂ ਪੀ. ਐੱਮ. ਮੋਦੀ ਨੂੰ ਵਧਾਈਆਂ ਮਿਲ ਰਹੀਆਂ ਹਨ। ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਾਸਿੰਘੇ ਨੇ ਪੀ. ਐੱਮ. ਮੋਦੀ ਨੂੰ ਵਧਾਈ ਦਿੱਤੀ ਹੈ।


ਉਨ੍ਹਾਂ ਕਿਹਾ,”ਸ਼ਾਨਦਾਰ ਜਿੱਤ ‘ਤੇ ਨਰਿੰਦਰ ਮੋਦੀ ਨੂੰ ਵਧਾਈ। ਅਸੀਂ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।”ਜ਼ਿਕਰਯੋਗ ਹੈ ਕਿ ਭਾਰਤ ਦੇ ਸ਼੍ਰੀਲੰਕਾ ਨਾਲ ਚੰਗੇ ਸਬੰਧ ਹਨ। ਦੋਵੇਂ ਦੇਸ਼ ਇਕ-ਦੂਜੇ ਨਾਲ ਸੁੱਖ-ਦੁੱਖ ‘ਚ ਖੜ੍ਹੇ ਹੁੰਦੇ ਹਨ।ਉਥੇ ਹੀ ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ ਸ਼ਰਮਾ ਓਲੀ ਨੇ ਵੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ।


ਉਥੇ ਹੀ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਰਸਫ਼ ਗਨੀ ਨੇ ਵੀ ਟਵੀਟ ਕਰ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਅਫਗਾਨਿਸਤਾਨ ਦੇ ਲੋਕ ਸਰਕਾਰ ਅਤੇ ਸਾਡੇ ਦੋ ਜਮਹੂਰੀਅਤਾਂ ਵਿਚਕਾਰ ਸਹਿਯੋਗ ਵਧਾਉਣ ਦੀ ਉਮੀਦ ਕਰਦੇ ਹਾਂ। ਉਥੇ ਹੀ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਫੋਨ ਕਰਕੇ ਮੋਦੀ ਨੂੰ ਜਿੱਤਣ ‘ਤੇ ਵਧਾਈ ਦਿੱਤੀ।


ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਜਿੱਤਣ ‘ਤੇ ਵਧਾਈ ਸੰਦੇਸ਼ ਭੇਜਿਆ। ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯਲ ਵੈਂਗਚਕ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੋਕ ਸਭਾ ਚੋਣਾਂ ‘ਚ ਵੱਡੀ ਜਿੱਤ ਪ੍ਰਾਪਤ ਕਰਨ ‘ਤੇ ਫੋਨ ਕਰਕੇ ਵਧਾਈ ਦਿੱਤੀ।


ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਨਜਾਮਿਨ ਨੇਤਨਯਾਹੂ ਨੇ ਹਿੰਦੀ ਤੇ ਹੇਬਰੀਊ ਭਾਸ਼ਾ ‘ਚ ਟਵੀਟ ਕਰਦਿਆਂ ਲਿਖਿਆ,”ਚੋਣਾਂ ‘ਚ ਤੁਹਾਡੀ ਪ੍ਰਭਾਵਸ਼ਾਲੀ ਜਿੱਤ ਲਈ ਮੇਰੇ ਦੋਸਤ ਨਰਿੰਦਰ ਮੋਦੀ ਤੁਹਾਨੂੰ ਦਿਲੋਂ ਵਧਾਈਆਂ।

-PTC News