ਭੁੱਚੋ ਮੰਡੀ : 2 ਸਕੇ ਭਰਾਵਾਂ ਦੀ ਸੂਏ 'ਚ ਡੁੱਬਣ ਕਾਰਨ ਹੋਈ ਮੌਤ , ਪੂਰੇ ਪਿੰਡ 'ਚ ਛਾਇਆ ਮਾਤਮ

By Shanker Badra - September 15, 2020 1:09 pm

ਭੁੱਚੋ ਮੰਡੀ : 2 ਸਕੇ ਭਰਾਵਾਂ ਦੀ ਸੂਏ 'ਚ ਡੁੱਬਣ ਕਾਰਨ ਹੋਈ ਮੌਤ , ਪੂਰੇ ਪਿੰਡ 'ਚ ਛਾਇਆ ਮਾਤਮ:ਭੁੱਚੋ ਮੰਡੀ : ਬਠਿੰਡੇ ਜ਼ਿਲ੍ਹੇ ਦੇ ਪਿੰਡ ਚੱਕ ਬਖਤੂ ਵਿਖੇ 2 ਸਕੇ ਭਰਾਵਾਂ ਦੀ ਸੂਏ 'ਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈ।

ਭੁੱਚੋ ਮੰਡੀ : 2 ਸਕੇ ਭਰਾਵਾਂ ਦੀ ਸੂਏ 'ਚ ਡੁੱਬਣ ਕਾਰਨ ਹੋਈ ਮੌਤ , ਪੂਰੇ ਪਿੰਡ 'ਚ ਛਾਇਆ ਮਾਤਮ

ਜਾਣਕਾਰੀ ਅਨੁਸਾਰ ਬਾਜ਼ੀਗਰ ਬਸਤੀ ਦੇ ਦੋ ਸਕੇ ਭਰਾ ਸੁਖਵਿੰਦਰ ਰਾਮ (13) ਅਤੇ ਕੁਲਵਿੰਦਰ ਰਾਮ (8) ਦੁਪਹਿਰਬਾਅਦ ਸੂਏ 'ਚ ਨਹਾਉਣ ਲਈ ਚਲੇ ਗਏ। ਸੂਏ 'ਚ ਪਾਣੀ ਜ਼ਿਆਦਾ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕੇ ਅਤੇ ਡੁੱਬ ਗਏ।

ਭੁੱਚੋ ਮੰਡੀ : 2 ਸਕੇ ਭਰਾਵਾਂ ਦੀ ਸੂਏ 'ਚ ਡੁੱਬਣ ਕਾਰਨ ਹੋਈ ਮੌਤ , ਪੂਰੇ ਪਿੰਡ 'ਚ ਛਾਇਆ ਮਾਤਮ

ਜਿਸ ਤੋਂ ਬਾਅਦ ਦੋਵੇਂ ਬੱਚਿਆਂ ਨੂੰ ਬਚਾਉਣ ਲਈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪਹੁੰਚੇ ਅਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਨੂੰ ਇੱਕ ਕਿਲੋਮੀਟਰ ਅੱਗੇ ਪੁਲ ਕੋਲੋਂ ਬਾਹਰ ਕੱਢਿਆ ਗਿਆ ਹੈ।

ਭੁੱਚੋ ਮੰਡੀ : 2 ਸਕੇ ਭਰਾਵਾਂ ਦੀ ਸੂਏ 'ਚ ਡੁੱਬਣ ਕਾਰਨ ਹੋਈ ਮੌਤ , ਪੂਰੇ ਪਿੰਡ 'ਚ ਛਾਇਆ ਮਾਤਮ

ਇਸ ਮਗਰੋਂ ਇੰਨ੍ਹਾਂ ਬੱਚਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਤੇ ਪਰਿਵਾਰ ਦਾ ਰੋ -ਰੋ ਬੁਰਾ ਹਾਲ ਹੈ।
-PTCNews

adv-img
adv-img