ਮੁੱਖ ਖਬਰਾਂ

ਭੁਪੇਂਦਰ ਭਾਈ ਪਟੇਲ ਹੋਣਗੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ

By Riya Bawa -- September 12, 2021 4:26 pm -- Updated:September 12, 2021 6:54 pm

ਨਵੀਂ ਦਿੱਲੀ: ਗੁਜਰਾਤ ਦੇ ਨਵੇਂ ਮੁੱਖ ਮੰਤਰੀ ਵਿਜੇ ਰੁਪਾਣੀ ਦੇ ਅਸਤੀਫੇ ਦੇ 24 ਘੰਟਿਆਂ ਦੇ ਅੰਦਰ ਫੈਸਲਾ ਲਿਆ ਗਿਆ ਹੈ ਕਿ ਭੁਪੇਂਦਰ ਭਾਈ ਪਟੇਲ ਰਾਜ ਦੇ ਅਗਲੇ ਮੁੱਖ ਮੰਤਰੀ ਹੋਣਗੇ। ਗਾਂਧੀਨਗਰ 'ਚ ਭਾਜਪਾ ਵਿਧਾਇਕ ਦਲ ਦੀ ਬੈਠਕ' ਚ ਉਨ੍ਹਾਂ ਦੇ ਨਾਂ 'ਤੇ ਮੋਹਰ ਲੱਗੀ ਹੈ।  ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਭੁਪੇਂਦਰ ਪਟੇਲ ਦੇ ਨਾਂ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਵਿਧਾਇਕ ਦਲ ਦੀ ਬੈਠਕ 'ਚ ਸਾਬਕਾ ਸੀਐੱਮ ਵਿਜੈ ਰੁਪਾਣੀ ਨੇ ਮੁੱਖ ਮੰਤਰੀ ਅਹੁਦੇ ਲਈ ਭੁਪੇਂਦਰ ਪਟੇਲ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ। ਭੁਪੇਂਦਰ ਭਾਈ ਪਟੇਲ ਕੱਲ੍ਹ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਭੁਪੇਂਦਰਭਾਈ ਰਜਨੀਕਾਂਤ ਪਟੇਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਹਿਮਦਾਬਾਦ ਜ਼ਿਲ੍ਹੇ ਦੀ ਘਾਟਲੋਡੀਆ ਸੀਟ ਤੋਂ ਕਾਂਗਰਸ ਦੇ ਸ਼ਸ਼ੀਕਾਂਤ ਵਾਸੁਦੇਵਭਾਈ ਪਟੇਲ ਨੂੰ ਹਰਾਇਆ ਸੀ। ਹਾਲ ਹੀ 'ਚ ਵਿਜੇ ਰੂਪਾਨੀ ਨੇ ਗੁਜਰਾਤ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਮਗਰੋਂ ਹੁਣ ਭੁਪੇਂਦਰ ਪਟੇਲ ਦਾ ਨਾਮ ਆਇਆ ਹੈ।

-PTC News

  • Share