ਮੁੱਖ ਖਬਰਾਂ

ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਵਾਧਾ

By Shanker Badra -- December 09, 2020 4:12 pm -- Updated:Feb 15, 2021

ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਵਾਧਾ:ਚੰਡੀਗੜ੍ਹ  : ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਇਸਤਰੀ ਵਿੰਗ ਨਾਲ ਜੁੜੀਆਂ ਹੋਰ ਸੀਨੀਅਰ ਬੀਬੀਆਂ ਨੂੰ ਜਥੇਬੰਦਕ ਢਾਂਚੇ ਵਿੱਚ ਅਤੇ 5 ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ।

Bibi Jagir Kaur Announcement the organizational structure of the Istri Akali Dal ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਵਾਧਾ

ਅੱਜ ਪਾਰਟੀ ਦੇ ਮੁੱਖ ਦਫਤਰ ਚੰਡੀਗੜ ਤੋਂ ਜਾਰੀ ਸੂਚੀ ਅਨੁਸਾਰ ਜਿਹਨਾਂ ਬੀਬੀਆਂ ਨੂੰ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ ,ਉਨ੍ਹਾਂ ਵਿੱਚ ਬੀਬੀ ਨਵਦੀਪ ਕੌਰ ਸੰਧੂ ਸ਼੍ਰੀ ਮੁਕਤਸਰ ਸਾਹਿਬ, ਬੀਬੀ ਨਿਰਮਲ ਕੌਰ ਸੇਖੋਂ ਚੰਡੀਗੜ ਅਤੇ ਬੀਬੀ ਹਰਭਜਨ ਕੌਰ ਪਟਿਆਲਾ  ਦੇ ਨਾਮ ਸ਼ਾਮਲ ਹਨ।

Bibi Jagir Kaur Announcement the organizational structure of the Istri Akali Dal ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਵਾਧਾ

ਇਸੇ ਤਰਾਂ ਬੀਬੀ ਹਰਜੀਤ ਕੌਰ ਹਰਿਆਉੂ, ਬੀਬੀ ਪਵਨਦੀਪ ਕੌਰ ਗਿੱਲ ਲੁਧਿਆਣਾ, ਬੀਬੀ ਸੁਰਜੀਤ ਕੌਰ ਲੁਧਿਆਣਾ, ਦਵਿੰਦਰ ਕੌਰ ਗਿੱਲ ਬਟਾਲਾ, ਬੀਬੀ ਦਰਸ਼ਨ ਕੌਰ ਬਰਾੜ ਮੋਗਾ ਅਤੇ ਬੀਬੀ ਮਹਿੰਦਰ ਕੌਰ ਪਟਿਆਲਾ ਨੂੰ ਸਕੱਤਰ ਬਣਾਇਆ ਗਿਆ ਹੈ। ਜਿਹਨਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ ,ਉਹਨਾਂ ਵਿੱਚ ਬੀਬੀ ਸਵਰਨ ਲਤਾ ਪਟਿਆਲਾ, ਬੀਬੀ ਬਲਬੀਰ ਕੌਰ ਪਟਿਆਲਾ, ਬੀਬੀ ਸੁਰਿੰਦਰ ਕੌਰ ਧਾਲੀਵਾਲ ਲੁਧਿਆਣਾ, ਬੀਬੀ ਮਨਜੀਤ ਕੌਰ ਬਸਰਾ ਲੁਧਿਆਣਾ, ਬੀਬੀ ਕੁਲਬੀਰ ਕੌਰ ਪੰਚਕੁੱਲਾ, ਬੀਬੀ ਗੁਰਵਿੰਦਰ ਕੌਰ ਜਲਾਲਉਸਮਾਂ, ਬੀਬੀ ਤਮਨਰੀਤ ਕੌਰ ਕੌਂਸਲਰ ਜਲੰਧਰ, ਬੀਬੀ ਬਲਜਿੰਦਰ ਕੌਰ ਕੌਂਸਲਰ ਜਲੰਧਰ ਅਤੇ  ਬੀਬੀ ਸੁਖਵਿੰਦਰ ਕੌਰ ਪਟਿਆਲਾ ਦੇ ਨਾਮ ਸ਼ਾਮਲ ਹਨ।

Bibi Jagir Kaur Announcement the organizational structure of the Istri Akali Dal ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਕੀਤਾ ਵਾਧਾ

ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਹਨਾਂ ਬੀਬੀਆਂ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਵਿੱਚ ਬੀਬੀ ਬੀਬੀ ਪਰਮਜੀਤ ਕੌਰ ਬਰਾੜ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਬੀਬੀ ਬੇਅੰਤ ਕੌਰ ਖਹਿਰਾ ਨੂੰ ਜਿਲਾ ਬਰਨਾਲਾ ਦਿਹਾਤੀ, ਪ੍ਰੋ. ਕਮਲਜੀਤ ਕੌਰ ਨੂੰ ਜਿਲਾ ਗੁਰਦਾਸਪੁਰ (ਸ਼ਹਿਰੀ), ਬੀਬੀ ਸਤਵਿੰਦਰ ਕੌਰ ਗਿੱਲ ਨੂੰ ਜਿਲਾ ਫਤਿਹਗੜ• ਸਾਹਿਬ ਅਤੇ ਬੀਬੀ ਜਸਵਿੰਦਰ ਕੌਰ ਗਿੱਲ ਰਮਦਾਸ ਨੂੰ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦਾ ਪ੍ਰਧਾਨ ਬਣਾਇਆ ਗਿਆ ਹੈ।
-PTCNews

  • Share