ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀਆਂ ਜਿਲਾ ਪ੍ਰਧਾਨਾਂ ਦਾ ਐਲਾਨ।

By PTC NEWS - August 19, 2020 4:08 pm

22 ਜਿਲਾ ਪ੍ਰਧਾਨਾਂ ਦੀ ਪਹਿਲੀ ਸੂਚੀ ਜਾਰੀ।
ਚੰਡੀਗੜ• 19 ਅਗਸਤ-- ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਇਸਤਰੀ ਅਕਾਲੀ ਦਲ ਦੀਆਂ 22 ਜਿਲਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਪਿਛਲੇ ਸਮੇ ਵਿੱਚ ਇਸਤਰੀ ਅਕਾਲੀ ਦਲ ਵਿੱਚ ਵਧੀਆਂ ਕਾਰਗੁਜਾਰੀ ਦਿਖਾਉਣ ਕਰਕੇ ਜਿਆਦਾ ਪੁਰਾਣੀਆਂ ਜਿਲਾ ਪ੍ਰਧਾਨਾਂ ਨੂੰ ਹੀ ਦੁਬਾਰਾ ਮੌਕਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਅੱਜ ਜਿਹਨਾਂ ਜ਼ਿਲਿਆਂ ਦੀਆਂ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ

ਉਹਨਾਂ ਵਿੱਚ ਬੀਬੀ ਸੁਖਦੇਵ ਕੌਰ ਸੱਲਾਂ ਹੁਸਿਆਰਪੁਰ (ਦਿਹਾਤੀ) ਅਤੇ ਬੀਬੀ ਜਤਿੰਦਰ ਕੌਰ ਠੁਕਰਾਲ ਹੁਸ਼ਿਆਰਪੁਰ (ਸ਼ਹਿਰੀ), ਬੀਬੀ ਸ਼ਰਨਜੀਤ ਕੌਰ ਜੀਂਦੜ ਗੁਰਦਾਸਪੁਰ (ਦਿਹਾਤੀ), ਬੀਬੀ ਕੁਲਦੀਪ ਕੌਰ ਕੰਗ ਮੋਹਾਲੀ (ਸ਼ਹਿਰੀ), ਬੀਬੀ ਬਲਵਿੰਦਰ ਕੌਰ ਈਸਾਪੁਰ ਮੋਹਾਲੀ (ਦਿਹਾਤੀ), ਬੀਬੀ ਗੁਰਿੰਦਰ ਕੌਰ ਭੋਲੂਵਾਲਾ ਫਰੀਦਕੋਟ, ਬੀਬੀ ਪਰਮਿੰਦਰ ਕੌਰ ਪੰਨੂੰ ਜਲੰਧਰ (ਸ਼ਹਿਰੀ), ਬੀਬੀ ਰਾਜਬੀਰ ਕੌਰ ਅਰਜਨ ਐਵਾਰਡੀ ਜਲੰਧਰ (ਦਿਹਾਤੀ) ਬੀਬੀ ਸੁਰਿੰਦਰ ਕੌਰ ਦਿਆਲ ਲੁਧਿਆਣਾ (ਸ਼ਹਿਰੀ), ਬੀਬੀ ਕਿਰਨ ਸ਼ਰਮਾ ਪਠਾਨਕੋਟ, ਬੀਬੀ ਪਰਮਜੀਤ ਕੌਰ ਵਿਰਕ ਸੰਗਰੁਰ (ਦਿਹਾਤੀ), ਬੀਬੀ ਕੁਲਵਿੰਦਰ ਕੌਰ ਵਿਰਕ ਰੂਪਨਗਰ, ਬੀਬੀ ਮਨਦੀਪ ਕੌਰ ਖੰਭੇ ਮੋਗਾ (ਦਿਹਾਤੀ), ਬੀਬੀ ਗੁਰਚਰਨ ਕੌਰ ਮੋਗਾ (ਸ਼ਹਿਰੀ), ਬੀਬੀ ਗੁਰਮੀਤ ਕੌਰ ਬਰਾੜ ਪਟਿਆਲਾ (ਸ਼ਹਿਰੀ), ਬੀਬੀ ਬਲਵਿੰਦਰ ਕੌਰ ਚੀਮਾ ਪਟਿਆਲਾ (ਦਿਹਾਤੀ), ਬੀਬੀ ਰੁਪਿੰਦਰ ਕੌਰ ਬ੍ਰਹਮਪੁਰਾ ਤਰਨ ਤਾਰਨ, ਬੀਬੀ ਬਲਜਿੰਦਰ ਕੌਰ ਕਾਲੜਾ ਕਪੂਰਥਲਾ (ਸ਼ਹਿਰੀ), ਬੀਬੀ ਦਲਜੀਤ ਕੌਰ ਮੈਣਵਾਂ ਕਪੂਰਥਲਾ (ਦਿਹਾਤੀ), ਬੀਬੀ ਸੀਸ ਕੌਰ ਬੀਕਾ ਸ਼ਹੀਦ ਭਗਤ ਸਿੰਘ ਨਗਰ (ਸ਼ਹਿਰੀ), ਬੀਬੀ ਸੁਨੀਤਾ ਚੌਧਰੀ ਸ਼ਹੀਦ ਭਗਤ ਸਿੰਘ ਨਗਰ (ਦਿਹਾਤੀ) ਅਤੇ ਬੀਬੀ ਕਿਰਨਜੀਤ ਕੌਰ ਕਾਦੀਆਂ ਨੂੰ (ਲੁਧਿਆਣਾ ਦਿਹਾਤੀ 1) ਪੁਲਿਸ ਜਿਲਾ ਜਗਰਾਉਂ ਦਾ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਦੱਸਿਆ ਬਾਕੀ ਜਿਲਾ ਪ੍ਰਧਾਨਾਂ ਦਾ ਵੀ ਜਲਦੀ ਐਲਾਨ ਕਰ ਦਿੱਤਾ ਜਾਵੇਗਾ।

adv-img
adv-img