Fri, Apr 19, 2024
Whatsapp

ਕੇਂਦਰ ਵੱਲੋਂ ਵਿਸਾਖੀ ਮੌਕੇ ਜਥੇ ਨੂੰ ਇਜਾਜ਼ਤ ਦੇਣ 'ਤੇ ਮੁੜ ਉੱਠਿਆ ਨਨਕਾਣਾ ਸਾਹਿਬ ਜਥਾ ਨਾ ਭੇਜੇ ਜਾਣ ਦਾ ਮੁੱਦਾ

Written by  Jagroop Kaur -- March 23rd 2021 07:58 PM -- Updated: March 23rd 2021 08:04 PM
ਕੇਂਦਰ ਵੱਲੋਂ ਵਿਸਾਖੀ ਮੌਕੇ ਜਥੇ ਨੂੰ ਇਜਾਜ਼ਤ ਦੇਣ 'ਤੇ ਮੁੜ ਉੱਠਿਆ ਨਨਕਾਣਾ ਸਾਹਿਬ ਜਥਾ ਨਾ ਭੇਜੇ ਜਾਣ ਦਾ ਮੁੱਦਾ

ਕੇਂਦਰ ਵੱਲੋਂ ਵਿਸਾਖੀ ਮੌਕੇ ਜਥੇ ਨੂੰ ਇਜਾਜ਼ਤ ਦੇਣ 'ਤੇ ਮੁੜ ਉੱਠਿਆ ਨਨਕਾਣਾ ਸਾਹਿਬ ਜਥਾ ਨਾ ਭੇਜੇ ਜਾਣ ਦਾ ਮੁੱਦਾ

ਬੀਬੀ ਜਗੀਰ ਕੌਰ ਨੇ ਕਿਹਾ ਕਿ 1 ਮਈ ਨੂੰ ਪ੍ਰਕਾਸ਼ ਪੁਰਬ ਸ਼ਤਾਬਦੀ ਦਾ ਮੁੱਖ ਸਮਾਗਮ ਯਾਦਗਾਰੀ ਹੋਵੇਗਾ, ਜਿਸ ਦੀਆਂ ਤਿਆਰੀਆਂ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਮੁੱਖੀਆਂ ਨਾਲ ਵਿਚਾਰ-ਵਟਾਦਰਾਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਖਾਲਸਾ ਸਾਜਣਾ ਦਿਹਾੜੇ ਮੌਕੇ ਪਾਕਿ ਜਾਣ ਵਾਲੇ ਸਿੱਖ ਜਥੇ ਨੂੰ ਭਾਰਤ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੇ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਹਰ ਸਾਲ ਰੁਟੀਨ ਅਨੁਸਾਰ 4 ਜਥੇ ਪਾਕਿ ਦੇ ਗੁਰਧਾਮਾਂ ਦੀ ਯਾਤਰਾ ਲਈ ਜਾਂਦੇ ਹਨ। SGPC may not invite PM to centenary event ਹੋਰ ਪੜ੍ਹੋ : ਇਹਨਾਂ ਵਿਦਿਆਰਥੀਆਂ ਨੂੰ SGPC ਵੱਲੋਂ ਦਿੱਤੇ ਜਾਣਗੇ ਵਜ਼ੀਫੇ ਅਜਿਹੇ ਵਿਚ ਭਾਰਤ ਸਰਕਾਰ ਵੱਲੋਂ ਇਜਾਜ਼ਤ ਕੋਈ ਵੱਖਰੀ ਗੱਲ ਨਹੀਂ। ਉਨ੍ਹਾਂ ਆਖਿਆ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਫਰਵਰੀ ਮਹੀਨੇ ਵਿਚ ਵਿਸ਼ੇਸ਼ ਜਥੇ ਨੂੰ ਕੋਰੋਨਾ ਅਤੇ ਸੁਰੱਖਿਆ ਦਾ ਮਾਮਲਾ ਦੱਸ ਕੇ ਰੱਦ ਕਰ ਦੇਣ ਮਗਰੋਂ ਹੁਣ ਖਾਲਸਾ ਸਾਜਣਾ ਦਿਹਾੜੇ ਲਈ ਜਥੇ ਦੀ ਇਜਾਜ਼ਤ ਭਾਰਤ ਸਰਕਾਰ ਦੇ ਪਹਿਲੇ ਫ਼ੈਸਲੇ ’ਤੇ ਸਵਾਲ ਪੈਦਾ ਕਰਨ ਵਾਲੀ ਹੈ। ਇਸ ਨੇ ਸਾਫ਼ ਕਰ ਦਿੱਤਾ ਹੈ ਕਿ ਉਸ ਸਮੇਂ ਭਾਰਤ ਸਰਕਾਰ ਨੇ ਜਾਣਬੁਝ ਕੇ ਜਥੇ ’ਤੇ ਰੋਕ ਲਗਾਈ ਸੀ। Also Read | As Punjab reports UK Covid variant, CM urges PM to widen vaccination ambit

ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਕਾਰਨ ਕੋਈ ਖ਼ਤਰਾ ਨਹੀਂ ਤਾਂ ਉਸ ਵਕਤ ਕੋਰੋਨਾ ਦਾ ਬਹਾਨਾ ਕਿਉਂ ਬਣਾਇਆ ਗਿਆ। ਉਸ ਸਮੇਂ ਤਾਂ ਹੁਣ ਦੇ ਮੁਕਾਬਲੇ ਕੋਰੋਨਾ ਜ਼ਿਆਦਾ ਨਹੀਂ ਸੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ 100 ਸਾਲਾ ਮੌਕੇ ਭਾਰਤ ਸਰਕਾਰ ਵੱਲੋਂ ਰੋਕਿਆ ਗਿਆ ਜਥਾ ਸਿੱਖ ਜਗਤ ਕਦੇ ਨਹੀਂ ਭੁੱਲ ਸਕਦਾ। ਬੀਬੀ ਜਗੀਰ ਕੌਰ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਬਾਰੇ ਭਾਰਤ ਸਰਕਾਰ ਦਾ ਨਾਂਹ-ਪੱਖੀ ਰਵੱਈਆ ਸਿੱਖ ਭਾਵਨਾਵਾਂ ਦੇ ਵਿਰੁੱਧ ਕਰਾਰ ਦਿੱਤਾ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਦੇ ਨਾਂ ’ਤੇ ਇਹ ਲਾਂਘਾ ਵੀ ਬੰਦ ਕੀਤਾ ਹੋਇਆ ਹੈ, ਜਦਕਿ ਇਸ ਪਾਵਨ ਅਸਥਾਨ ਵਿਖੇ ਜਾਣ ਵਾਲੀਆਂ ਸੰਗਤਾਂ ਤਾਂ ਸ਼ਾਮ ਸਮੇਂ ਵਾਪਸ ਆ ਜਾਣਗੀਆਂ। ਜੇਕਰ ਹੋਰਨਾਂ ਥਾਵਾਂ ’ਤੇ ਕੋਰੋਨਾ ਲਈ ਕੋਈ ਮਨਾਹੀ ਨਹੀਂ ਤਾਂ ਗੁਰੂ ਘਰ ਦਾ ਲਾਂਘਾ ਵੀ ਖੋਲ੍ਹ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਭਾਰਤ ਸਰਕਾਰ ਨੂੰ ਸੰਜੀਦਗੀ ਨਾਲ ਵਿਚਾਰ ਕਰਨੀ ਚਾਹੀਦੀ ਹੈ।
Click here to follow PTC News on Twitter.

Top News view more...

Latest News view more...