ਬੀਬੀ ਜਗੀਰ ਕੌਰ ਨੇ ਸ਼ੁੱਭ ਇਛਾਵਾਂ ਦੇਣ ਵਾਲੀਆਂ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਕੀਤਾ ਧੰਨਵਾਦ

Bibi Jagir Kaur thanked all Sikh Organizations, Sabha Societies and Religious Personalities

ਬੀਬੀ ਜਗੀਰ ਕੌਰ ਨੇ ਸ਼ੁੱਭ ਇਛਾਵਾਂ ਦੇਣ ਵਾਲੀਆਂ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਕੀਤਾ ਧੰਨਵਾਦ:ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਮੁੱਚੀਆਂ ਸਿੱਖ ਜਥੇਬੰਦੀਆਂ, ਪੰਥਕ ਧਿਰਾਂ, ਸਿੱਖ ਸੰਸਥਾਵਾਂ, ਸਿੱਖ ਸੰਪ੍ਰਦਾਵਾਂ, ਸਭਾ-ਸੁਸਾਇਟੀਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਸ਼੍ਰੋਮਣੀ ਕਮੇਟੀ ਅਤੇ ਪੰਥਕ ਕਾਰਜਾਂ ਲਈ ਭਰਵੇਂ ਸਹਿਯੋਗ ਦੀ ਆਸ ਕੀਤੀ ਹੈ।

Bibi Jagir Kaur thanked all Sikh Organizations, Sabha Societies and Religious Personalities
ਬੀਬੀ ਜਗੀਰ ਕੌਰ ਨੇ ਸ਼ੁੱਭ ਇਛਾਵਾਂ ਦੇਣ ਵਾਲੀਆਂ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਕੀਤਾ ਧੰਨਵਾਦ

ਉਨ੍ਹਾਂ ਅੱਜ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਇਕ ਬੇਹਤਰ ਵਿਚਾਰ ਪ੍ਰਬੰਧ ਉਸਾਰਨ ਦਾ ਯਤਨ ਕੀਤਾ ਜਾਵੇਗਾ, ਤਾਂ ਜੋ ਸਾਰੀਆਂ ਧਿਰਾਂ ਦੇ ਸਹਿਯੋਗ ਨਾਲ ਮਿਲ ਬੈਠ ਕੇ ਪੰਥਕ ਮਸਲਿਆਂ ਦਾ ਸਰਲੀਕਰਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਸੰਸਥਾ ਚੰਗੇ ਭਵਿੱਖੀ ਨਤੀਜੇ ਤਾਂ ਹੀ ਦੇ ਸਕਦੀ ਹੈ, ਜੇਕਰ ਉਸ ਨੂੰ ਸਭ ਦਾ ਸਹਿਯੋਗ ਮਿਲੇ।

Bibi Jagir Kaur thanked all Sikh Organizations, Sabha Societies and Religious Personalities
ਬੀਬੀ ਜਗੀਰ ਕੌਰ ਨੇ ਸ਼ੁੱਭ ਇਛਾਵਾਂ ਦੇਣ ਵਾਲੀਆਂ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਕੀਤਾ ਧੰਨਵਾਦ

ਇਸ ਲਈ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੇ ਸ਼ਾਨਾਮੱਤੇ ਇਤਿਹਾਸ ਦੀ ਰੌਸ਼ਨੀ ਵਿਚ ਕਾਰਜਸ਼ੀਲ ਰਹੇਗੀ ਅਤੇ ਹਰ ਚੰਗੇ ਵਿਚਾਰ ਦਾ ਸਵਾਗਤ ਕਰੇਗੀ। ਉਨ੍ਹਾਂ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪੰਥਕ ਤੇ ਧਾਰਮਿਕ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

Bibi Jagir Kaur thanked all Sikh Organizations, Sabha Societies and Religious Personalities
ਬੀਬੀ ਜਗੀਰ ਕੌਰ ਨੇ ਸ਼ੁੱਭ ਇਛਾਵਾਂ ਦੇਣ ਵਾਲੀਆਂ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਕੀਤਾ ਧੰਨਵਾਦ

ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਦੀ ਵੱਡੀ ਜ਼ੁੰਮੇਵਾਰੀ ਮਿਲਣ ਮਗਰੋਂ ਜਿਨ੍ਹਾਂ ਨੇ ਵੀ ਸ਼ੁਭ ਇੱਛਾਵਾਂ ਅਤੇ ਸਹਿਯੋਗ ਦਾ ਭਰੋਸਾ ਦਿੱਤਾ ਹੈ, ਉਹ ਹਰ ਇਕ ਦਾ ਧੰਨਵਾਦ ਕਰਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਪੰਥ ਦੀਆਂ ਇਛਾਵਾਂ ਅਤੇ ਆਸ਼ਾਵਾਂ ’ਤੇ ਪੂਰਾ ਉਤਰਨ ਲਈ ਹਰ ਹੀਲੇ ਯਤਨਸ਼ੀਲ ਰਹਾਂਗੀ।
-PTCNews