Fri, Apr 19, 2024
Whatsapp

ਚੋਣ ਮੈਨੀਫੈਸਟੋ ਦੀ ਤੁਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਕੇ ਵਿਵਾਦਾਂ 'ਚ ਫ਼ਸੀ ਬੀਬੀ ਪਰਮਜੀਤ ਕੌਰ ਖਾਲੜਾ , ਬੀਬੀ ਜਗੀਰ ਕੌਰ ਨੇ ਚੁੱਕੇ ਸਵਾਲ

Written by  Shanker Badra -- April 22nd 2019 03:31 PM
ਚੋਣ ਮੈਨੀਫੈਸਟੋ ਦੀ ਤੁਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਕੇ ਵਿਵਾਦਾਂ 'ਚ ਫ਼ਸੀ ਬੀਬੀ ਪਰਮਜੀਤ ਕੌਰ ਖਾਲੜਾ , ਬੀਬੀ ਜਗੀਰ ਕੌਰ ਨੇ ਚੁੱਕੇ ਸਵਾਲ

ਚੋਣ ਮੈਨੀਫੈਸਟੋ ਦੀ ਤੁਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਕੇ ਵਿਵਾਦਾਂ 'ਚ ਫ਼ਸੀ ਬੀਬੀ ਪਰਮਜੀਤ ਕੌਰ ਖਾਲੜਾ , ਬੀਬੀ ਜਗੀਰ ਕੌਰ ਨੇ ਚੁੱਕੇ ਸਵਾਲ

ਚੋਣ ਮੈਨੀਫੈਸਟੋ ਦੀ ਤੁਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਕੇ ਵਿਵਾਦਾਂ 'ਚ ਫ਼ਸੀ ਬੀਬੀ ਪਰਮਜੀਤ ਕੌਰ ਖਾਲੜਾ , ਬੀਬੀ ਜਗੀਰ ਕੌਰ ਨੇ ਚੁੱਕੇ ਸਵਾਲ:ਖਡੂਰ ਸਾਹਿਬ : ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ।ਜਿਸ ਦੌਰਾਨ ਸਿਆਸੀ ਆਗੂਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।ਅਜਿਹੇ ‘ਚ ਕੁਝ ਸਿਆਸੀ ਆਗੂ ਵਿਵਾਦਿਤ ਬਿਆਨ ਦੇ ਕੇ ਵਿਵਾਦਾਂ ‘ਚ ਘਿਰ ਰਹੇ ਹਨ।ਅਜਿਹਾ ਹੀ ਇੱਕ ਤਾਜ਼ਾ ਮਾਮਲਾ ਖਡੂਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿਥੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀ.ਡੀ.ਏ.) ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਆਪਣੇ ਚੋਣ ਮੈਨੀਫੈਸਟੋ ਦੀ ਤੁਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਰਕੇ ਵਿਵਾਦਾਂ ਵਿੱਚ ਫ਼ਸ ਗਈ ਹੈ। [caption id="attachment_285855" align="aligncenter" width="300"]Bibi Paramjeet Kaur Khalra Election Manifesto On Bibi Jagir Kaur Statement
ਚੋਣ ਮੈਨੀਫੈਸਟੋ ਦੀ ਤੁਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਕੇ ਵਿਵਾਦਾਂ 'ਚ ਫ਼ਸੀ ਬੀਬੀ ਪਰਮਜੀਤ ਕੌਰ ਖਾਲੜਾ , ਬੀਬੀ ਜਗੀਰ ਕੌਰ ਨੇ ਚੁੱਕੇ ਸਵਾਲ[/caption] ਇਸ ਦੌਰਾਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀ.ਡੀ.ਏ.) ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਆਪਣੇ ਚੋਣ ਮੈਨੀਫੈਸਟੋ ਦੀ ਤੁਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਰਨ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਲਣਾ ਚੋਣ ਮੈਨੀਫੈਸਟੋ ਨਾਲ ਕਰਨਾ ਇੱਕ ਘਟੀਆ ਸੋਚ ਹੈ ਅਤੇ 19 ਤਾਰੀਕ ਨੂੰ ਵੋਟਾਂ ਵਾਲੇ ਦਿਨ ਲੋਕਾਂ ਵੱਲੋਂ ਚੋਣ ਮੈਨੀਫੈਸਟੋ ਨੂੰ ਫਾੜ ਕੇ ਕੂੜੇ ਦੇ ਢੇਰ ਵਿੱਚ ਦਿੱਤਾ ਜਾਵੇਗਾ। [caption id="attachment_285853" align="aligncenter" width="300"]Bibi Paramjeet Kaur Khalra Election Manifesto On Bibi Jagir Kaur Statement
ਚੋਣ ਮੈਨੀਫੈਸਟੋ ਦੀ ਤੁਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਕੇ ਵਿਵਾਦਾਂ 'ਚ ਫ਼ਸੀ ਬੀਬੀ ਪਰਮਜੀਤ ਕੌਰ ਖਾਲੜਾ , ਬੀਬੀ ਜਗੀਰ ਕੌਰ ਨੇ ਚੁੱਕੇ ਸਵਾਲ[/caption] ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ 'ਤੇ ਨੋਟਿਸ ਲੈਂਦਿਆ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਬੁਲਾਉਣਾ ਚਾਹੀਦਾ ਹੈ ਅਤੇ ਬੀਬੀ ਨੂੰ ਵੀ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ। [caption id="attachment_285861" align="aligncenter" width="300"] Bibi Paramjeet Kaur Khalra Election Manifesto On Bibi Jagir Kaur Statement
ਚੋਣ ਮੈਨੀਫੈਸਟੋ ਦੀ ਤੁਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਕੇ ਵਿਵਾਦਾਂ 'ਚ ਫ਼ਸੀ ਬੀਬੀ ਪਰਮਜੀਤ ਕੌਰ ਖਾਲੜਾ , ਬੀਬੀ ਜਗੀਰ ਕੌਰ ਨੇ ਚੁੱਕੇ ਸਵਾਲ[/caption] ਇਸੇ ਤਰ੍ਹਾਂ ਪਿਛਲੇ ਦਿਨੀਂ ਆਪ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਵੀ ਅਰਵਿੰਦ ਕੇਜਰੀਵਾਲ ਦੀ ਤੁਲਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤੀ ਸੀ।ਬੀਬੀ ਜਗੀਰ ਕੌਰ ਨੇ ਇਸ 'ਤੇ ਪ੍ਰਤੀਕ੍ਰਮ ਦਿੰਦਿਆਂ ਕਿਹਾ ਕਿ ਮਨਜਿੰਦਰ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੁਝ ਪਤਾ ਹੀ ਨਹੀਂ ਹੈ ,ਉਕਤ ਲੋਕਾਂ ਦੀ ਸੋਚ ਹੀ ਘਟੀਆ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਟਿਆਲਾ : ਵਿੱਦਿਅਕ ਸੰਸਥਾਵਾਂ ਨੇੜਿਓਂ ਵਾਹਨ ਚੋਰੀ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ -PTCNews


Top News view more...

Latest News view more...