ਜਲੰਧਰ ‘ਚ ਸਾਈਕਲ ਮਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਾਨ ਵਾਲੇ ਦੀ ਕੀਤੀ ਕੁੱਟਮਾਰ, ਹੋਈ ਮੌਤ

Bicycle owner Murder Nan wale near Pratap Bagh in Jalandhar
ਜਲੰਧਰ 'ਚ ਸਾਈਕਲ ਮਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਾਨ ਵਾਲੇ ਦੀ ਕੀਤੀ ਕੁੱਟਮਾਰ, ਹੋਈ ਮੌਤ

ਜਲੰਧਰ ‘ਚ ਸਾਈਕਲ ਮਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਾਨ ਵਾਲੇ ਦੀ ਕੀਤੀ ਕੁੱਟਮਾਰ, ਹੋਈ ਮੌਤ:ਜਲੰਧਰ : ਜਲੰਧਰ ਦੇ ਪ੍ਰਤਾਪ ਬਾਗ ਨੇੜੇ ਇੱਕ ਦੁਕਾਨਦਾਰ ਨੇ ਮਾਮੂਲੀ ਵਿਵਾਦ ਨੂੰ ਲੈ ਕੇ ਗੁਆਂਢੀ ਨਾਨ ਵਾਲੇ ‘ਤੇ ਹਮਲਾ ਕਰਕੇ ਮੌਤ ਦੇ ਘਾਟ ਉਤਾਰਿਆ ਹੈ। ਜਿਸ ਤੋਂ ਬਾਅਦ ਓਥੇ ਹਫੜਾ-ਦਫੜੀ ਮਚ ਗਈ ਹੈ। ਉਕਤ ਵਿਅਕਤੀ ਪ੍ਰਤਾਪ ਬਾਗ ਦੇ ਕੋਲ ਬਿਜਲੀ ਘਰ ਦੇ ਸਾਹਮਣੇ ਨਾਨ ਲਗਾਉਂਦਾ ਸੀ ਅਤੇ ਉਸ ਦਾ ਸਾਈਕਲ ਸਟੋਰ ਦੇ ਮਾਲਕ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਵਿਵਾਦ ਹੋ ਗਿਆ ਸੀ।

Bicycle owner Murder Nan wale near Pratap Bagh in Jalandhar
ਜਲੰਧਰ ‘ਚ ਸਾਈਕਲ ਮਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਾਨ ਵਾਲੇ ਦੀ ਕੀਤੀ ਕੁੱਟਮਾਰ, ਹੋਈ ਮੌਤ

ਜਾਣਕਾਰੀ ਅਨੁਸਾਰ ਨਾਨ ਵਾਲੇ ਦਾ ਨਾਲ ਦੇ ਗੁਆਂਢੀ ਭੱਲਾ ਸਾਈਕਲ ਦੇ ਮਾਲਕ ਨਾਲ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਭੱਲਾ ਸਾਈਕਲ ਦੇ ਮਾਲਕ ਨੇ ਲੋਹੇ ਦੀ ਰਾਡ ਨਾਲ ਨਾਨ ਵਾਲੇ ‘ਤੇ ਹਮਲਾ ਕਰ ਦਿੱਤਾ। ਜਿਸ ਨਾਲ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ, ਜ਼ਖਮੀ ਹਾਲਤ ‘ਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Bicycle owner Murder Nan wale near Pratap Bagh in Jalandhar
ਜਲੰਧਰ ‘ਚ ਸਾਈਕਲ ਮਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਾਨ ਵਾਲੇ ਦੀ ਕੀਤੀ ਕੁੱਟਮਾਰ, ਹੋਈ ਮੌਤ

ਇਹ ਵੀ ਪੜ੍ਹੋ  : ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ -2020 ਦਾ ਨਿਕਲਿਆ ਡਰਾਅ , ਇਹ ਲੱਕੀ ਨੰਬਰ ਵਾਲੇ ਬਣੇ ਕਰੋੜਪਤੀ

ਮ੍ਰਿਤਕ ਦੇ ਪੁੱਤਰ ਹਰਜੋਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਜੋਗਿੰਦਰ ਸਿੰਘ ਦੀ ਪ੍ਰਤਾਪ ਬਾਗ ਨੇੜੇ ਨਾਨ ਦੀ ਦੁਕਾਨ ਹੈ। ਵੀਰਵਾਰ ਸਵੇਰੇ ਉਨ੍ਹਾਂ ਦੇ ਨਾਲ ਵਾਲੀ ਭੱਲਾ ਸਾਈਕਲ ਦਾ ਮਾਲਕ ਉਨ੍ਹਾਂ ਦੀ ਦੁਕਾਨ ‘ਤੇ ਆਇਆ ਤੇ ਬਿਨਾਂ ਕਿਸੇ ਕਾਰਨ ਉਸ ਦੇ ਪਿਤਾ ਨੂੰ ਗਾਲ੍ਹਾਂ ਕੱਢਣ ਲੱਗ ਪਿਆ, ਜਦੋਂ ਉਸ ਦੇ ਪਿਤਾ ਨੇ ਵਿਰੋਧ ਕੀਤਾ ਤਾਂ ਭੱਲਾ ਨੇਤੰਦੂਰ ‘ਚੋਂ ਲਕੜੀਆਂ ਕੱਢ ਕੇ ਉਸ ਦੇ ਪਿਤਾ ਦੇ ਸਿਰ ‘ਚ ਮਾਰੀਆਂ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ।

Bicycle owner Murder Nan wale near Pratap Bagh in Jalandhar
ਜਲੰਧਰ ‘ਚ ਸਾਈਕਲ ਮਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਾਨ ਵਾਲੇ ਦੀ ਕੀਤੀ ਕੁੱਟਮਾਰ, ਹੋਈ ਮੌਤ

ਇਸ ਦੌਰਾਨ ਹਮਲੇ ਨਾਲ ਉਸ ਦੇ ਪਿਤਾ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚ ਚੁੱਕੀ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।ਫਿਲਹਾਲ ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTCNews