ਪੰਜਾਬ

ਲੁਧਿਆਣਾ 'ਚ ਵੱਡਾ ਹਾਦਸਾ: ਟਰੇਨ ਦੀ ਲਪੇਟ 'ਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ

By Riya Bawa -- September 05, 2022 8:25 am

ਲੁਧਿਆਣਾ: ਲੁਧਿਆਣਾ ਢੋਲੇਵਾਲ ਪੁਲ ਨੇੜੇ ਜਾਂਦੀ ਰੇਲਵੇ ਲਾਈਨ 'ਤੇ ਦੇਰ ਸ਼ਾਮ ਰੇਲਗੱਡੀ ਹੇਠਾਂ ਆਉਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਹ ਵਿਅਕਤੀ ਰੇਲਵੇ ਲਾਈਨ ਪਾਰ ਕਰ ਰਹੇ ਸਨ ਤਾਂ ਉਸ ਦੌਰਾਨ ਉਹ ਗੱਡੀ ਹੇਠ ਆ ਗਏ। ਇਨ੍ਹਾਂ 'ਚੋਂ ਇਕ ਦੀ ਸ਼ਨਾਖ਼ਤ ਚੰਦਰਭਾਨ ਵਜੋਂ ਕੀਤੀ ਗਈ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

dead

ਹਾਦਸੇ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਕਰੀਬ ਅੱਧਾ ਘੰਟਾ ਟ੍ਰੈਕ 'ਤੇ ਪਈਆਂ ਰਹੀਆਂ ਪਰ ਇਸ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਥਾਣਾ ਡਵੀਜ਼ਨ-6 ਦੇ ਕਿਸੇ ਵੀ ਪੁਲਿਸ ਮੁਲਾਜ਼ਮ ਨੇ ਮੌਕੇ 'ਤੇ ਪਹੁੰਚਣਾ ਜ਼ਰੂਰੀ ਨਹੀਂ ਸਮਝਿਆ |

ਇਹ ਵੀ ਪੜ੍ਹੋ: ਜ਼ਜਬੇ ਨੂੰ ਸਲਾਮ! ਇਨਸਾਨੀਅਤ ਦੀ ਮਿਸਾਲ ਬਣਿਆ ਬਠਿੰਡਾ ਦਾ ਇਹ ਆਟੋ ਚਾਲਕ, ਜਾਣੋ ਇਸਦੀ ਕਹਾਣੀ

ਸੈਂਕੜੇ ਲੋਕ ਪਟੜੀ ਪਾਰ ਕਰਕੇ ਇਧਰ-ਉਧਰ ਜਾ ਰਹੇ ਸਨ। ਸਭ ਦਾ ਧਿਆਨ ਖਰੀਦਦਾਰੀ ਵੱਲ ਸੀ। ਉਦੋਂ ਅਚਾਨਕ ਲੁਧਿਆਣਾ ਵਾਲੇ ਪਾਸੇ ਤੋਂ ਆ ਰਹੀ ਅੰਬਾਲਾ ਪੈਸੰਜਰ ਨੇ ਤਿੰਨ ਵਿਅਕਤੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ ਨੂੰ ਸੰਭਾਲਦੇ, ਰੇਲਗੱਡੀ ਦੀ ਜ਼ਬਰਦਸਤ ਟੱਕਰ ਤੋਂ ਬਾਅਦ ਉਹ ਕਈ ਫੁੱਟ ਜਾ ਡਿੱਗੇ ਅਤੇ ਫਿਰ ਟਰੇਨ ਉਸ ਦੇ ਉਪਰੋਂ ਲੰਘ ਗਈ। ਦੇਰ ਸ਼ਾਮ ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਚੰਦਭਾਨ ਵਜੋਂ ਹੋਈ ਹੈ। ਉਹ ਮੂਲ ਰੂਪ ਤੋਂ ਯੂ.ਪੀ. ਬਾਕੀ ਦੋ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

(ਨਵਦੀਪ ਸ਼ਰਮਾ ਦੀ ਰਿਪੋਰਟ)

-PTC News

  • Share