ਰਾਜਪੁਰਾ 'ਚ ਹੋਇਆ ਵੱਡਾ ਧਮਾਕਾ, 2 ਬੱਚਿਆਂ ਦੀ ਮੌਤ

By Riya Bawa - September 12, 2021 1:09 pm


ਰਾਜਪੁਰਾ- ਰਾਜਪੁਰੇ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਘਰ ਵਿਚ ਹੋਏ ਧਮਾਕੇ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਪਟਾਕਿਆਂ ਕਾਰਨ ਹੋਇਆ ਹੈ ਤੇ ਪਰਿਵਾਰ ਦੇ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ।

ਜ਼ਖਮੀ ਬੱਚਿਆਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕਸਤੂਬਰਾ ਇਲਾਕੇ ਦੇ ਇਕ ਘਰ ਵਿਚ ਪਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਇਨ੍ਹਾਂ ਵਿਚ ਧਮਾਕਾ ਹੋ ਗਿਆ, ਜਿਸ ਕਾਰਨ ਘਰ ਦੀ ਛੱਤ ਤੱਕ ਉੱਡ ਗਈ।

ਦੱਸ ਦੇਈਏ ਕਿ ਇਹ ਹਾਦਸਾ ਬੀਤੇ ਕੱਲ੍ਹ ਰਾਜਪੁਰਾ ਵਿਖੇ ਜੰਡੌਲੀ ਰੋਡ 'ਤੇ ਇਕ ਘਰ ਵਿਚ ਹੋਇਆ। ਧਮਾਕੇ ਕਾਰਨ ਇਕ 11 ਸਾਲਾ ਲੜਕੀ ਮਨਪ੍ਰੀਤ ਕੌਰ ਪੁੱਤਰੀ ਕ੍ਰਿਸ਼ਨ ਸਿੰਘ ਦੀ ਮੌਤ ਹੋ ਗਈ ਸੀ, ਜਦਕਿ ਤਿੰਨ ਬੱਚੇ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀਆਂ ਵਿਚੋਂ ਅੱਜ ਇਕ ਹੋਰ ਲੜਕੇ ਗੁਰਪ੍ਰੀਤ ਸਿੰਘ (13) ਪੁੱਤਰ ਕ੍ਰਿਸ਼ਨ ਸਿੰਘ ਦੀ ਮੌਤ ਹੋ ਗਈ ਹੈ। ਇਸ ਧਮਾਕੇ ਕਰਕੇ ਕੰਧਾਂ ਵਿਚ ਵੀ ਦਰਾਰਾਂ ਆ ਗਈਆਂ ਹਨ।


-PTC News

adv-img
adv-img