ਮੁੱਖ ਖਬਰਾਂ

ਕਾਂਗਰਸ ਨੂੰ ਵੱਡਾ ਝਟਕਾ, ਕਾਂਗਰਸੀ ਆਗੂ ਗੁਰਜੀਤ ਸੰਧੂ ਅਕਾਲੀ ਦਲ 'ਚ ਹੋਏ ਸ਼ਾਮਿਲ

By Pardeep Singh -- January 24, 2022 6:55 pm -- Updated:January 25, 2022 12:12 pm

ਅੰਮ੍ਰਿਤਸਰ: ਹਲਕਾ ਦੱਖਣੀ ਤੋਂ ਕਾਂਗਰਸੀ ਵਿਧਾਇਕ ਇੰਦਰਬੀਰ ਬੁਲਾਰੀਆ ਦੀ ਸੱਜੀ ਬਾਹ ਕਹੇ ਜਾਣ ਵਾਲੇ ਪਬਲਿਕ ਕੋਆਰਡੀਨੇਟਰ ਅਤੇ ਕਾਂਗਰਸੀ ਆਗੂ ਗੁਰਜੀਤ ਸੰਧੂ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਪਿਛਲੇ ਕਾਫ਼ੀ ਸਮੇਂ ਤੋਂ ਕਈ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ।

ਇਸ ਮੌਕੇ ਗੁਰਜੀਤ ਸੰਧੂ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰਿਆਂ ਦੀਆਂ ਗਲਤ ਨੀਤੀਆਂ ਅਤੇ ਹਲਕਾ ਦੱਖਣੀ ਵਿਚ ਵਿਕਾਸ ਨਾ ਹੋਣ ਕਾਰਣ ਲੋਕ ਵਿਰੋਧ ਕਰ ਰਹੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲ ਦਲ ਅਤੇ ਬਸਪਾ ਵੱਲੋਂ ਮੇਰਾ ਬੜੇ ਸਨਮਾਨ ਨਾਲ ਸਵਾਗਤ ਕੀਤਾ ਗਿਆ ਹੈ ਜਿਸ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਹਲਕਾ ਦਖਣੀ ਤੋਂ ਉਮੀਦਵਾਰ ਤਲਬੀਰ ਗਿੱਲ ਜੋ ਕਿ ਪਾਰਟੀ ਵਰਕਰਾਂ ਅਤੇ ਆਗੂਆ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਹਨ ਜਿਸ ਨਾਲ ਅਸੀਂ ਮਿਲ ਜੁਲ ਕੇ ਹਲਕੇ ਦਾ ਵਿਕਾਸ ਅਤੇ ਨਸ਼ਿਆ ਦਾ ਖਾਤਮਾ ਕਰਾਂਗੇ।

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤਲਬੀਰ ਗਿੱਲ ਨੇ ਦੱਸਿਆ ਕਿ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰਿਆਂ ਦੀਆ ਗਲਤ ਨੀਤੀਆਂ ਤੋਂ ਤੰਗ ਆ ਕੇ ਉਹਨਾਂ ਦੀ ਪਾਰਟੀ ਦੇ ਪਬਲਿਕ ਕੋਆਰਡੀਨੇਟਰ ਗੁਰਮੀਤ ਸੰਧੂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਿਚ ਸ਼ਾਮਿਲ ਹੋਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਗੁਰਮੀਤ ਸੰਧੂ ਦਾ ਸਵਾਗਤ ਕਰਦੇ ਹਾਂ।

ਇਹ ਵੀ ਪੜ੍ਹੋ:ਪਟਿਆਲਾ 'ਚ ਹੋਈ ਬੇਅਦਬੀ ਦੀ ਕੋਸ਼ਿਸ਼, ਇਕ ਵਿਅਕਤੀ ਕਾਬੂ

-PTC News

  • Share