Fri, Apr 19, 2024
Whatsapp

ਬਿੱਗ ਬੌਸ 13 'ਚ ਪਹੁੰਚੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ, ਪ੍ਰਸੰਸਕਾਂ ਦਾ ਇੰਝ ਕੀਤਾ ਧੰਨਵਾਦ

Written by  Jashan A -- September 30th 2019 03:50 PM
ਬਿੱਗ ਬੌਸ 13 'ਚ ਪਹੁੰਚੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ, ਪ੍ਰਸੰਸਕਾਂ ਦਾ ਇੰਝ ਕੀਤਾ ਧੰਨਵਾਦ

ਬਿੱਗ ਬੌਸ 13 'ਚ ਪਹੁੰਚੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ, ਪ੍ਰਸੰਸਕਾਂ ਦਾ ਇੰਝ ਕੀਤਾ ਧੰਨਵਾਦ

ਬਿੱਗ ਬੌਸ 13 'ਚ ਪਹੁੰਚੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ, ਪ੍ਰਸੰਸਕਾਂ ਦਾ ਇੰਝ ਕੀਤਾ ਧੰਨਵਾਦ,ਦੁਨੀਆ ਭਰ 'ਚ ਦੇਖਿਆ ਜਾਣ ਵਾਲਾ ਸ਼ੋਅ 'ਬਿੱਗ ਬੌਸ 13' ਦਾ ਆਗਾਜ਼ ਹੋ ਚੁੱਕਾ ਹੈ। ਜਿਸ ਦੌਰਾਨ ਬਿੱਗ ਬੌਸ ਦੇ ਘਰ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੰਟੇਸਟੈਂਟ ਪਹੁੰਚ ਚੁੱਕੇ ਹਨ।ਅਜਿਹੇ 'ਚ ਕੰਟੇਸਟੈਂਟ ਦੇ ਤੌਰ 'ਤੇ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਨੇ ਬਿੱਗ ਬੌਸ 'ਚ ਐਂਟਰੀ ਮਾਰ ਲਈ ਹੈ। ਉਹ ਸ਼ੋਅ ਦੀ 10ਵੀਂ ਮੁਕਾਬਲੇਬਾਜ਼ ਬਣੀ ਹੈ। ਇਸ ਦੌਰਾਨ ਉਸ ਨੇ ਆਪਣੇ ਪ੍ਰਸੰਸਕਾਂ ਦਾ ਸ਼ੁਕਰੀਆ ਅਦਾ ਕੀਤਾ। ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ "ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਹਾਡੇ ਸਪੋਟ ਕਰਕੇ ਮੈਂ ਅੱਜ ਇਥੇ ਪਹੁੰਚੀ ਹਾਂ। ਹੋਰ ਪੜ੍ਹੋ: ਇਸ ਕੈਨੇਡੀਅਨ ਮਹਿਲਾ ਨੂੰ 131 ਰੁਪਏ ਨੇ ਬਣਾਇਆ ਕਰੋੜਾਂ ਦੀ ਮਾਲਕਣ, ਜਾਣੋ ਮਾਮਲਾ

 
View this post on Instagram
 

Yeh dikhti hai cute, magar andar se hai sherni. Aayi hai yeh Punjabi Kudi @shehnaazgill! @beingsalmankhan @vivo_india #BiggBoss13 #BiggBoss #BB13 #SalmanKhan

A post shared by Colors TV (@colorstv) on


ਸ਼ੋਅ 'ਚ ਆਉਂਦੇ ਹੀ ਸ਼ਹਿਨਾਜ਼ ਕੌਰ ਗਿੱਲ ਨੇ ਸਲਮਾਨ ਖਾਨ ਨੂੰ ਗਲੇ ਨਾਲ ਲਾਇਆ ਤੇ ਉਨ੍ਹਾਂ ਨੂੰ ਆਪਣਾ ਪਸੰਦੀਦਾ ਐਕਟਰ ਵੀ ਦੱਸਿਆ। ਉਸ ਨੇ ਸਲਮਾਨ ਖਾਨ ਨੂੰ ਇਹ ਵੀ ਦੱਸਿਆ ਕਿ ਪੰਜਾਬ 'ਚ ਲੋਕ ਮੈਨੂੰ ਕੈਟਰੀਨਾ ਕੈਫ ਬੁਲਾਉਂਦੇ ਹਨ ਅਤੇ ਇਹ ਕੰਪਲੀਮੈਂਟ ਮੇਰੇ ਲਈ ਬਹੁਤ ਖਾਸ ਹੈ। ਦੱਸ ਦਈਏ ਕਿ ਸ਼ਹਿਨਾਜ਼ ਨੂੰ ਪਹਿਚਾਣ ‘ਮਾਝੇ ਦੀ ਜੱਟੀ’ ਗਾਣੇ ਤੋਂ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਲਾ ਸ਼ਾਹ ਕਾਲਾ ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਿਆ ਸੀ। https://www.instagram.com/p/B3BmFk0BMl1/?utm_source=ig_web_copy_link ਸ਼ਹਿਨਾਜ਼ ਸਿਰਫ ਇੱਕ ਸਫਲ ਮਾਡਲ ਤੇ ਐਕਟਰੈੱਸ ਹੀ ਨਹੀਂ ਸਗੋਂ ਕਮਾਲ ਦੀ ਸਿੰਗਰ ਵੀ ਹੈ। ਉਨ੍ਹਾਂ ਨੇ ਸਰਪੰਚ ਵਰਗੇ ਗੀਤਾਂ ਦੇ ਨਾਲ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ। -PTC News

Top News view more...

Latest News view more...