Big Boss12 : ਅਨੂਪ ਜਲੋਟਾ ਨੇ ਜਸਲੀਨ ਨੂੰ ਗੋਡਿਆਂ ਭਾਰ ਬਹਿ ਕੇ ਕਹਿ ਦਿੱਤੀ ਇਹ ਗੱਲ

Big Boss12 Big Boss12: Anup Jalota Jasleen I love you

Big Boss12 : ਅਨੂਪ ਜਲੋਟਾ ਨੇ ਜਸਲੀਨ ਨੂੰ ਗੋਡਿਆਂ ਭਾਰ ਬਹਿ ਕੇ ਕਹਿ ਦਿੱਤੀ ਇਹ ਗੱਲ:ਛੋਟੇ ਪਰਦੇ ਦੇ ਸਭ ਤੋਂ ਚਰਚਿਤ ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ-12 ਵਿੱਚ ਕੰਟੇਸਟੈਂਟਸ ਦੇ ਵਿੱਚ ਘਮਾਸਾਨ ਮਚਿਆ ਹੋਇਆ ਹੈ।ਬਿੱਗ ਬਾਸ – 12 ਦੇ ਘਰ ਅੰਦਰ ਆਏ ਅਨੂਪ ਜਲੋਟਾ ਤੇ ਜਸਲੀਨ ਲਗਾਤਾਰ ਚਰਚਾ ਵਿੱਚ ਹਨ।ਇਹ ਦੋਵੇਂ ਕਦੇ ਇੱਕ-ਦੂਜੇ ਨੂੰ ਪਿਆਰ ਕਰਦੇ ਹਨ ਅਤੇ ਕਦੇ ਲੜਦੇ ਹਨ।ਦੱਸ ਦੇਈਏ ਕਿ ਇੱਕ ਪਿਛਲੇ ਟਾਸਕ ਦੇ ਦੌਰਾਨ ਅਨੂਪ ਨੇ ਜਸਲੀਨ ਨਾਲ ਬ੍ਰੇਕਅੱਪ ਕਰ ਲਿਆ ਸੀ ਪਰ ਹੁਣ ਅਨੂਪ ਤੇ ਜਸਲੀਨ ਦੀ ਪ੍ਰੇਮ ਕਹਾਣੀ ਵਿੱਚ ਨਵਾਂ ਮੋੜ ਆ ਗਿਆ ਹੈ।

ਇੱਕ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕੇ ਇਹ ਦੋਵੇਂ ਰੋਮਾਂਟਿਕ ਡਾਂਸ ਕਰਦੇ ਨਜ਼ਰ ਆ ਰਹੇ ਹਨ।ਇਸ ਦੌਰਾਨ ਅਨੂਪ ਗੋਡਿਆਂ ਭਾਰ ਬੈਠ ਕੇ ਜੈਸਲੀਨ ਨੂੰ ਆਈ ਲਵ ਯੂ ਕਹਿੰਦੇ ਹਨ ਤੇ ਜੈਸਲੀਨ ਵੀ ਉਨ੍ਹਾਂ ਨੂੰ ਗਲੇ ਲਗਾ ਕੇ ਆਈ ਲਵ ਯੂ.ਕਹਿੰਦੀ ਹੈ।

ਦੱਸਿਆ ਜਾਂਦਾ ਹੈ ਕਿ ਜੈਸਲੀਨ ਦੇ ਪਿਤਾ ਅਨੂਪ ਜਲੋਟਾ ਤੇ ਜਸਲੀਨ ਦੇ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸਨ ਅਤੇ ਜਦੋਂ ਉਨ੍ਹਾਂ ਦਾ ਰਿਸ਼ਤਾ ਟੁੱਟਿਆ ਤਾਂ ਉਹ ਬਹੁਤ ਖੁਸ਼ ਸਨ।ਜਾਣਕਾਰੀ ਅਨੁਸਾਰ ਹੁਣ ਵੀ ਜੈਸਲੀਨ ਦੇ ਪਿਤਾ ਨੇ ਬਿੱਗ ਬਾਸ ਦੇ ਘਰ ਵਿੱਚ ਜਾਣ ਦੀ ਆਗਿਆ ਮੰਗੀ ਸੀ ਤਾਂ ਕਿ ਉਹ ਆਪਣ ਆਪਣੀ ਧੀ ਜਸਲੀਨ ਨੂੰ ਅਨੂਪ ਤੋਂ ਦੂਰ ਰੱਖ ਸਕਣ ਪਰ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ।

ਦੱਸ ਦੇਈਏ ਕਿ ਜਦੋਂ ਅਨੂਪ ਜਲੋਟਾ ਤੇ ਜਸਲੀਨ ਮਠਾੜੂ ਨੇ ਬਿੱਗ ਬੌਸ 12 ਵਿੱਚ ਜੋੜੀ ਵਜੋਂ ਐਂਟਰੀ ਕੀਤੀ ਸੀ ਤਾਂ ਦੋਵਾਂ ਦੇ ਰਿਸ਼ਤੇ ਬਾਰੇ ਇਸ ਤੋਂ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ।ਦੋਵਾਂ ਨੇ ਬਿੱਗ ਬੌਸ ਵਿੱਚ ਆ ਕੇ ਆਪਣੇ ਰਿਸ਼ਤੇ ਦਾ ਐਲਾਨ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।ਇਸ ਤੋਂ ਬਾਅਦ ਇਹ ਪ੍ਰੇਮੀ ਜੋੜਾ ਸ਼ੋਸ਼ਲ ਮੀਡੀਆ ‘ਤੇ ਖੂਬ ਚਰਚਾਵਾਂ ਵਿੱਚ ਸੀ।


-PTCNews