
Big Breaking: ਪਾਕਿਸਤਾਨ ਤੋਂ ਆਏ ਟਰੱਕ ‘ਚੋ 3 ਸੋਨੇ ਦੀਆਂ ਇੱਟਾਂ ਬਰਾਮਦ,ਅੰਮ੍ਰਿਤਸਰ: ਅੰਮ੍ਰਿਤਸਰ ‘ਚ ਆਈ ਸੀ ਪੀ ਤੇ ਕਸਟਮ ਅਧਿਕਾਰੀਆਂ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋ ਪਾਕਿਸਤਾਨ ਤੋਂ ਭਾਰਤ ਫਲਾਂ ਸਬਜ਼ੀਆਂ ‘ਚ ਲੁਕੋ ਕੇ ਲਿਆਂਦਾ ਜਾ ਰਿਹਾ 30 ਕਿਲੋ ਤੋਂ ਵੀ ਜਿਆਦਾ ਸੋਨੇ ਨੂੰ ਬਰਾਮਦ ਕੀਤਾ।

ਮਿਲੀ ਜਾਣਕਾਰੀ ਅਨੁਸਾਰ ਇਹ ਸੋਨਾ ਪਾਕਿਸਤਾਨ ਤੋਂ ਆਏ ਟਰੱਕ ‘ਚੋ ਇੱਟਾਂ ਦੇ ਰੂਪ ਵਿੱਚ ਬਰਾਮਦ ਕੀਤਾ ਗਿਆ ਹੈ।ਆਈ ਸੀ ਪੀ ਤੇ ਕਸਟਮ ਅਧਿਕਾਰੀਆਂ ਨੇ ਆਰੋਪੀਆਂ ਨੂੰ ਹਿਰਾਸਤ ‘ਚ ਲੈ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਸਬੰਧੀ ਕਸਟਮ ਅਧਿਕਾਰੀ ਕੱਲ੍ਹ ਸਵੇਰੇ ਪ੍ਰੈਸ ਵਾਰਤਾ ਕਰਨਗੇ।
-PTC News