
ਵੱਡਾ ਹਾਦਸਾ: ਬਠਿੰਡਾ-ਫਰੀਦਕੋਟ ਮੁੱਖ ਮਾਰਗ ‘ਤੇ ਪਲਟੀ ਬੱਸ, 4 ਦੀ ਮੌਤ,ਬਠਿੰਡਾ-ਫਰੀਦਕੋਟ ਮੁੱਖ ਮਾਰਗ ‘ਤੇ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇਕ ਤੇਜ਼ ਰਫਤਾਰ ਕਾਰ ਯਾਤਰੀਆਂ ਨਾਲ ਭਰੀ ਬੱਸ ਪਲਟ ਗਈ।
ਜਿਸ ਕਾਰਨ 4 ਲੋਕਾਂ ਦੀ ਮੌਤ ਤੇ ਕਈ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ ‘ਚ ਭਰਟੀਈ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਬਠਿੰਡਾ ਤੋਂ ਫਰੀਦਕੋਟ ਜਾ ਰਹੀ ਬੱਸ ਜਦੋਂ ਗੁਨਿਆਣਾ ਖੁਰਦ ਨੇੜੇ ਭੱਠੇ ਦੇ ਸਾਹਮਣੇ ਪਹੁੰਚੀ ਤਾਂ ਇਕ ਕਾਰ ਡਵਾਈਡਰ ‘ਤੇ ਚੜ੍ਹ ਕੇ ਬੱਸ ਨਾਲ ਜਾ ਟਕਰਾਈ, ਜਿਸ ਕਾਰਨ ਬੱਸ ਪਲਟ ਗਈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
-PTC News