Thu, Apr 25, 2024
Whatsapp

ਵੱਧਦੇ ਪ੍ਰਦੂਸ਼ਣ 'ਤੇ ਵੱਡਾ ਫੈਸਲਾ - ਪੰਜਾਬ 'ਚ ਇੱਟ ਭੱਠੇ ਹੋਣਗੇ ਬੰਦ?

Written by  Joshi -- October 24th 2018 04:51 PM
ਵੱਧਦੇ ਪ੍ਰਦੂਸ਼ਣ 'ਤੇ ਵੱਡਾ ਫੈਸਲਾ - ਪੰਜਾਬ 'ਚ ਇੱਟ ਭੱਠੇ ਹੋਣਗੇ ਬੰਦ?

ਵੱਧਦੇ ਪ੍ਰਦੂਸ਼ਣ 'ਤੇ ਵੱਡਾ ਫੈਸਲਾ - ਪੰਜਾਬ 'ਚ ਇੱਟ ਭੱਠੇ ਹੋਣਗੇ ਬੰਦ?

ਵੱਧਦੇ ਪ੍ਰਦੂਸ਼ਣ 'ਤੇ ਵੱਡਾ ਫੈਸਲਾ - ਪੰਜਾਬ 'ਚ ਇੱਟ ਭੱਠੇ ਹੋਣਗੇ ਬੰਦ?,ਚੰਡੀਗੜ੍ਹ: ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ ਦੇ ਸਾਰੇ ਇੱਟ ਭੱਠਿਆਂ ਨੂੰ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਐਨ.ਜੀ.ਟੀ ਨੇ ਪਹਿਲਾਂ ਤੋਂ ਹੀ ਸਖ਼ਤ ਰੁਖ ਅਪਣਾਇਆ ਹੋਇਆ ਸੀ। ਅਤੇ ਉਹਨਾਂ ਨੇ ਪਰਾਲੀ ਸਾੜਨ ਤੋਂ ਲੈ ਕੇ ਬਾਕੀ ਸਾਰੇ ਪਹਿਲੂਆਂ ਉੱਤੇ ਗੌਰ ਕਰਨ ਲਈ ਸਰਕਾਰਾਂ ਨੂੰ ਕਿਹਾ ਸੀ ਤਾਂ ਉਸ ਵਿੱਚ ਪ੍ਰਦੂਸ਼ਣ ਦਾ ਇੱਟਾਂ ਦਾ ਭੱਠਾ ਇੱਕ ਵੱਡਾ ਕਾਰਨ ਸੀ। ਜਿਸ ਨੂੰ ਦੇਖਦੇ ਹੋਏ ਐਨ.ਜੀ.ਟੀ ਨੇ 1 ਅਕਤੂਬਰ 2018 ਤੋਂ 31 ਜਨਵਰੀ 2019 ਤੱਕ ਸਾਰੇ ਭੱਠਿਆਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਹੋਰ ਪੜ੍ਹੋ: ਮੋਗਾ ਕੋਰੀਅਰ ਬਲਾਸਟ ਮਾਮਲੇ ਦਾ ਮੁੱਖ ਦੋਸ਼ੀ ਚੜਿਆ ਪੁਲਿਸ ਅੜਿੱਕੇ ,ਇਸ ਕਰਕੇ ਕੀਤਾ ਸੀ ਲਿਫ਼ਾਫ਼ੇ ‘ਚ ਬੰਬ ਫਿੱਟ ਇਸ ਨ੍ਹੂੰ ਲੈ ਕੇ ਇੱਟ ਭੱਠਾ ਐਸੋਸ਼ੀਏਸ਼ਨ ਦੇ ਵੱਲੋਂ ਪੇਸ਼ ਹੋਏ ਵਕੀਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਅਸੀ ਲੋਕ ਐਨ.ਜੀ.ਟੀ ਦੇ ਨਾਲ ਹਾਂ ਸਾਨੂੰ ਜਿਵੇਂ ਹੀ ਇਸ ਆਦੇਸ਼ ਦਾ ਪਤਾ ਲਗਾ ਤਾਂ ਸਾਰੇ ਭੱਠਾ ਮਾਲਿਕਾਂ ਨੇ ਇੱਕ ਆਵਾਜ਼ ਵਿੱਚ ਆ ਕੇ ਉਹਨਾਂ ਦਾ ਸਾਥ ਦਿੱਤਾ ਉਨ੍ਹਾਂ ਨੇ ਕਿਹਾ ਦੀ ਭੱਠਾ ਮਾਲਿਕਾਂ ਨੇ ਇਸ ਉੱਤੇ ਸਹਿਮਤੀ ਜਤਾਈ ਹੈ ਅਤੇ ਭੱਠਾ ਬੰਦ ਕਰਨ ਨੂੰ ਤਿਆਰ ਹੈ, ਸਾਨੂੰ ਐਨ.ਜੀ.ਟੀ ਨੇ 4 ਮਹਿਨੀਆਂ ਦਾ ਸਮਾਂ ਦਿੱਤਾ ਹੈ ਇਸ ਤੋਂ ਸਾਨੂੰ ਆਪਣੇ ਭੱਠਿਆਂ ਨੂੰ ਨਵੀਂ ਟੈਕਨੋਲੋਜੀ ਨਾਲ ਲੈਸ ਕਰਣ ਦਾ ਮੌਕਾ ਮਿਲੇਗਾ ਜਿਸ ਦੇ ਨਾਲ ਪ੍ਰਦੂਸ਼ਣ ਨਹੀਂ ਹੋਵੇਗਾ। —PTC News


Top News view more...

Latest News view more...