ਮੁੱਖ ਖਬਰਾਂ

ਵੱਡੀ ਖ਼ਬਰ- ਭਾਰਤ 'ਚ ਸਿੱਧੂ ਮੂਸੇਵਾਲਾ ਦੇ ਗੀਤ 'SYL' ਨੂੰ Youtube ਤੋਂ ਹਟਾਇਆ

By Riya Bawa -- June 26, 2022 2:16 pm -- Updated:July 02, 2022 3:21 pm

ਨਵੀਂ ਦਿੱਲੀ: ਭਾਰਤ 'ਚ ਸਿੱਧੂ ਮੂਸੇਵਾਲਾ ਦੇ ਗੀਤ 'SYL' ਨੂੰ Youtube ਤੋਂ ਹਟਾ ਦਿੱਤਾ ਗਿਆ ਹੈ। ਦੱਸ ਦੇਈਏ ਕਿ 23 ਜੂਨ ਨੂੰ ਦੀ ਸ਼ਾਮ ਨੂੰ ਰਿਲੀਜ਼ ਕੀਤਾ ਗਿਆ ਇਹ ਗੀਤ ਦੁਨੀਆ ਭਰ ਤੇ ਵੱਡੀ ਪੱਧਰ ਤੇ ਦੇਖਿਆ ਗਿਆ ਸੀ। ਇਹ ਗੀਤ 'ਚ ਸਿੱਧੂ ਮੂਸੇਵਾਲੇ ਨੇ ਐੱਸ ਵਾਈ ਐੱਲ ਸਮੇਂ ਪੰਜਾਬ ਦੇ ਕਈ ਭਖਦੇ ਮਸਲਿਆਂ ਨੂੰ ਪੇਸ਼ ਕੀਤਾ ਸੀ।

ਵੱਡੀ ਖ਼ਬਰ- ਭਾਰਤ 'ਚ ਸਿੱਧੂ ਮੂਸੇਵਾਲਾ ਦੇ ਗੀਤ 'SYL' ਨੂੰ Youtube ਤੋਂ ਹਟਾਇਆ

ਇਹ ਵੀ ਪੜ੍ਹੋ: ਲੋਕ ਸਭਾ ਹਲਕਾ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ 6 ਹਲਕਿਆਂ ਦੀ ਵੋਟਿੰਗ ਹੋਈ ਮੁਕੰਮਲ, ਵੇਖੋ ਲਿਸਟ

ਦੱਸਣਯੋਗ ਹੈ ਕਿ ਯੂਟਿਊਬ ਸਾਈਟ 'ਤੇ ਜਾਣ 'ਤੇ ਇਸ ਦੀ ਵੀਡੀਓ ਨਹੀਂ ਖੁੱਲ੍ਹ ਰਹੀ ਹੈ। ਇਸ ਵਿਚ ਲਿਖਿਆ ਆ ਰਿਹਾ ਹੈ ਕਿ ਭਾਰਤ ਸਰਕਾਰ ਦੀ ਸ਼ਿਕਾਇਤ 'ਤੇ ਇਸ ਨੂੰ ਸਾਈਟ ਤੋਂ ਹਟਾ ਦਿੱਤਾ ਗਿਆ ਹੈ।

ਮੂਸੇਵਾਲਾ ਦੇ ਇਸ ਗੀਤ 'ਤੇ ਹਰਿਆਣਾ ਦੇ ਕਲਾਕਾਰਾਂ ਨੇ ਆਪਣੀ ਨਾਰਾਜ਼ਗੀ ਜਤਾਈ ਸੀ। ਹਰਿਆਣਵੀ ਕਲਾਕਾਰ ਗਜੇਂਦਰ ਫੋਗਾਟ ਨੇ ਇਸ ਗੀਤ ਦੇ ਜਵਾਬ 'ਚ ਨਵਾਂ ਗੀਤ ਬਣਾਉਣ ਦੀ ਗੱਲ ਕਹੀ ਸੀ। ਇਸ ਦੇ ਨਾਲ ਹੀ ਲੋਕਾਂ ਨੇ ਇਸ ਗੀਤ 'ਤੇ ਵੀ ਇਤਰਾਜ਼ ਜਤਾਇਆ ਸੀ।

ਇੰਨਾ ਹੀ ਨਹੀਂ ਮੂਸੇਵਾਲਾ ਨੇ ਆਪਣੇ ਗੀਤ ਐਸਵਾਈਐਲ ਵਿੱਚ ਕਿਸਾਨ ਅੰਦੋਲਨ ਅਤੇ ਲਾਲ ਕਿਲ੍ਹੇ ਤੋਂ ਸ਼ੁਰੂ ਹੋਏ ਖੇਤੀ ਕਾਨੂੰਨਾਂ ਦਾ ਮੁੱਦਾ ਵੀ ਚੁੱਕਿਆ ਹੈ। ਇਸ ਤੋਂ ਬਾਅਦ ਗੀਤ ਨੂੰ ਯੂਟਿਊਬ 'ਤੇ ਮੂਸੇਵਾਲਾ ਦੇ ਅਧਿਕਾਰਤ ਪੇਜ ਤੋਂ ਹਟਾ ਦਿੱਤਾ ਗਿਆ ਹੈ। ਹੁਣ ਤੱਕ ਇਸ ਗੀਤ ਨੂੰ 27 ਮਿਲੀਅਨ ਲੋਕ ਦੇਖ ਚੁੱਕੇ ਹਨ।

ਹੁਣ ਯੂਟਿਊਬ 'ਤੇ ਜਾਓਗੇ ਤਾਂ ਵੀਡੀਓ ਨਹੀਂ ਖੁੱਲ੍ਹੇਗੀ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਇਸ ਨੂੰ ਸਾਈਟ ਤੋਂ ਹਟਾ ਦਿੱਤਾ ਗਿਆ ਹੈ।

-PTC News

  • Share