Advertisment

ਕਮਰਸ਼ੀਅਲ LPG ਦੀ ਕੀਮਤ 'ਚ ਵੱਡੀ ਕਟੌਤੀ, ਜਾਣੋ ਨਵੇਂ ਰੇਟ

author-image
Ravinder Singh
Updated On
New Update
ਕਮਰਸ਼ੀਅਲ LPG ਦੀ ਕੀਮਤ 'ਚ ਵੱਡੀ ਕਟੌਤੀ, ਜਾਣੋ ਨਵੇਂ ਰੇਟ
Advertisment
ਨਵੀਂ ਦਿੱਲੀ : ਪੈਟਰੋਲ ਤੇ ਡੀਜ਼ਲ ਦੀਆਂ ਸਥਿਰ ਕੀਮਤਾਂ ਦੇ ਵਿਚਕਾਰ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵੱਡੀ ਰਾਹਤ ਮਿਲੀ ਹੈ। ਇਸ ਵਾਰ ਐਲਪੀਜੀ ਸਿਲੰਡਰ ਦੀ ਕੀਮਤ 198 ਰੁਪਏ ਘੱਟ ਗਈ ਹੈ। ਇਸ ਨਾਲ ਮਹਿੰਗਾਈ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। ਇੰਡੀਅਨ ਆਇਲ ਵੱਲੋਂ 1 ਜੁਲਾਈ ਨੂੰ ਜਾਰੀ ਕੀਤੀਆਂ ਕੀਮਤਾਂ ਮੁਤਾਬਕ ਰਾਜਧਾਨੀ ਦਿੱਲੀ ਵਿੱਚ 19 ਕਿਲੋ ਦਾ ਕਮਰਸ਼ੀਅਲ ਸਿਲੰਡਰ (ਐਲਪੀਜੀ ਕਮਰਸ਼ੀਅਲ ਸਿਲੰਡਰ ਪ੍ਰਾਈਸ) 198 ਰੁਪਏ ਸਸਤਾ ਹੋ ਗਿਆ ਹੈ।
Advertisment
ਕਮਰਸ਼ੀਅਲ LPG ਦੀ ਕੀਮਤ 'ਚ ਵੱਡੀ ਕਟੌਤੀ, ਜਾਣੋ ਨਵੇਂ ਰੇਟਦਿੱਲੀ ਵਿੱਚ 30 ਜੂਨ ਤਕ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 2219 ਰੁਪਏ 'ਚ ਮਿਲ ਰਿਹਾ ਸੀ ਜਿਸ ਦੀ ਕੀਮਤ 1 ਜੁਲਾਈ ਤੋਂ ਘੱਟ ਕੇ 2021 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਕੋਲਕਾਤਾ ਵਿੱਚ 2322 ਰੁਪਏ ਦੇ ਮੁਕਾਬਲੇ ਹੁਣ ਇਹ ਸਿਲੰਡਰ 2140 ਰੁਪਏ ਵਿੱਚ ਮਿਲੇਗਾ। ਮੁੰਬਈ 'ਚ ਕੀਮਤ 2171.50 ਰੁਪਏ ਤੋਂ ਘੱਟ ਕੇ 1981 ਰੁਪਏ ਅਤੇ ਚੇਨੱਈ 'ਚ 2373 ਰੁਪਏ ਤੋਂ ਘੱਟ ਕੇ 2186 ਰੁਪਏ 'ਤੇ ਆ ਗਈ ਹੈ। ਦੂਜੇ ਪਾਸੇ ਤੇਲ ਕੰਪਨੀਆਂ ਵੱਲੋਂ ਘਰੇਲੂ ਗੈਸ ਸਿਲੰਡਰਾਂ 'ਚ ਕੋਈ ਰਾਹਤ ਨਹੀਂ ਦਿੱਤੀ ਗਈ। ਦਿੱਲੀ ਵਿੱਚ 14.2 ਕਿਲੋ ਦਾ ਗੈਸ ਸਿਲੰਡਰ 1003 ਰੁਪਏ 'ਚ ਮਿਲ ਰਿਹਾ ਹੈ। ਕਮਰਸ਼ੀਅਲ LPG ਦੀ ਕੀਮਤ 'ਚ ਵੱਡੀ ਕਟੌਤੀ, ਜਾਣੋ ਨਵੇਂ ਰੇਟਇਸ ਤੋਂ ਪਹਿਲਾਂ 1 ਜੂਨ ਨੂੰ ਕਮਰਸ਼ੀਅਲ ਐਲਪੀਜੀ ਸਿਲੰਡਰ 135 ਰੁਪਏ ਸਸਤਾ ਹੋ ਗਿਆ ਸੀ। ਇਸ ਤਰ੍ਹਾਂ ਪਿਛਲੇ ਇਕ ਮਹੀਨੇ ਦੌਰਾਨ ਸਿਲੰਡਰ ਦੀ ਕੀਮਤ ਵਿੱਚ 300 ਰੁਪਏ ਤੋਂ ਵੱਧ ਦੀ ਕਟੌਤੀ ਕੀਤੀ ਗਈ ਹੈ। ਮਈ ਵਿੱਚ ਸਿਲੰਡਰ ਦੇ ਰੇਟ 2354 ਰੁਪਏ ਹੋ ਗਏ ਸਨ। ਘਰੇਲੂ ਗੈਸ ਸਿਲੰਡਰ ਦੀ ਕੀਮਤ ਆਖਰੀ ਵਾਰ 19 ਮਈ ਨੂੰ ਬਦਲੀ ਗਈ ਸੀ। ਕਮਰਸ਼ੀਅਲ LPG ਦੀ ਕੀਮਤ 'ਚ ਵੱਡੀ ਕਟੌਤੀ, ਜਾਣੋ ਨਵੇਂ ਰੇਟਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਸਰਕਾਰ ਨੇ ਉੱਜਵਲਾ ਸਕੀਮ ਤਹਿਤ 200 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਇਹ ਸਬਸਿਡੀ ਸਾਲਾਨਾ ਸਿਰਫ਼ 12 ਸਿਲੰਡਰਾਂ ਤਕ ਹੀ ਮਿਲੇਗੀ। ਸਰਕਾਰ ਦੇ ਇਸ ਕਦਮ ਨਾਲ 9 ਕਰੋੜ ਤੋਂ ਵੱਧ ਖਪਤਕਾਰਾਂ ਨੂੰ ਫਾਇਦਾ ਹੋਇਆ ਹੈ। publive-image ਇਹ ਵੀ ਪੜ੍ਹੋ : ਪੰਜਾਬ 'ਚ ਭਰਵਾਂ ਮੀਂਹ ਪੈਣ ਨਾਲ ਪਾਵਰਕਾਮ ਨੇ ਲਿਆ ਸੁੱਖ ਦਾ ਸਾਹ-
latestnews punjabnews price indianoil commerciallpg reduction
Advertisment

Stay updated with the latest news headlines.

Follow us:
Advertisment