Advertisment

ਵੱਡੀ ਖਬਰ! ਕੋਰਟ ਨੇ ਬੈਂਕਾਂ ਨੂੰ ਵਿਜੇ ਮਾਲਿਆ ਦੀ ਜਾਇਦਾਦ ਵੇਚਣ ਦੀ ਦਿੱਤੀ ਆਗਿਆ

author-image
Baljit Singh
New Update
ਵੱਡੀ ਖਬਰ! ਕੋਰਟ ਨੇ ਬੈਂਕਾਂ ਨੂੰ ਵਿਜੇ ਮਾਲਿਆ ਦੀ ਜਾਇਦਾਦ ਵੇਚਣ ਦੀ ਦਿੱਤੀ ਆਗਿਆ
Advertisment
publive-image ਨਵੀਂ ਦਿੱਲੀ: ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀ.ਐੱਮ.ਐੱਲ.ਏ.) ਨੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀਆਂ ਜਾਇਦਾਦਾਂ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਵਿਜੇ ਮਾਲਿਆ ਦੀ 5,600 ਕਰੋੜ ਰੁਪਏ ਦੀ ਜਾਇਦਾਦ ਬੈਂਕਾਂ ਨੂੰ ਸੌਂਪਣ ਦੇ ਆਦੇਸ਼ ਦਿੱਤੇ ਹਨ, ਜੋ ਹੁਣ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਸਨ। ਅਦਾਲਤ ਦੇ ਆਦੇਸ਼ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਦੇ ਐੱਮ.ਡੀ. ਮੱਲੀਕਾਰਜੁਨ ਰਾਓ ਨੇ ਕਿਹਾ ਕਿ ਹੁਣ ਪਹਿਲਾ ਪ੍ਰਮੁੱਖ ਬੈਂਕ ਇਸ ਜਾਇਦਾਦ ਨੂੰ ਵੇਚੇਗਾ।
Advertisment
publive-image ਪੜੋ ਹੋਰ ਖਬਰਾਂ: ਅੱਜ ਮਨਾਇਆ ਜਾ ਰਿਹੈ ਵਿਸ਼ਵ ਵਾਤਾਵਰਨ ਦਿਵਸ, ਜਾਣੋ ਕੀ ਹੈ ਇਸ ਦਾ ਇਤਿਹਾਸ ਉਨ੍ਹਾਂ ਨੇ ਦੱਸਿਆ ਕਿ ਵਿਜੇ ਮਾਲਿਆ ਦੀ ਕੰਪਨੀ ਕਿੰਗਫਿਸ਼ਰ ਦਾ ਕਰਜ਼ਾ ਜ਼ਿਆਦਾ ਨਹੀਂ ਹੈ ਪਰ ਇਕ ਵਾਰ ਪ੍ਰਮੁੱਖ ਬੈਂਕ ਦੀ ਜ਼ਬਤੀ ਦੇ ਬਾਅਦ ਪੰਜਾਬ ਨੈਸ਼ਨਲ ਬੈਂਕ ਨੂੰ ਉਸ ਦਾ ਹਿੱਸਾ ਮਿਲ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ 24 ਮਈ ਨੂੰ ਅਦਾਲਤ ਨੇ 4233 ਕਰੋੜ ਰੁਪਏ ਦੀ ਸੰਪਤੀ ਅਤੇ 1 ਜੂਨ ਨੂੰ 1411 ਕਰੋੜ ਰੁਪਏ ਬੈਂਕਾਂ ਨੂੰ ਦੇਣ ਦੇ ਆਦੇਸ਼ ਦਿੱਤੇ ਸਨ। ਹੁਣ ਐਸਬੀਆਈ ਦੀ ਅਗਵਾਈ ਵਾਲੇ ਬੈਂਕਾਂ ਦਾ ਸੰਗਠਨ ਮਾਲਿਆ ਦੀਆਂ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕਰੇਗਾ। ਦਰਅਸਲ ਐਸਬੀਆਈ ਦੀ ਅਗਵਾਈ ਵਾਲੀ 17 ਬੈਂਕਾਂ ਦੇ ਸਮੂਹ ਨੇ ਵਿਜੇ ਮਾਲਿਆ ਨੂੰ 9000 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ। ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ਨਾਲ ਸਰਕਾਰ ਦੀ ਕਮਾਈ ਨੂੰ ਝਟਕਾ, ਮਈ ‘ਚ GST ਕਲੈਕਸ਼ਨ ਘਟਿਆ ਹੁਣ ਉਸ ਕਰਜ਼ੇ ਦੀ ਮੁੜ ਵਸੂਲੀ ਲਈ ਬੈਂਕਾਂ ਦੁਆਰਾ ਉਸਦੀ ਜਾਇਦਾਦ ਵੇਚੀ ਜਾ ਰਹੀ ਹੈ। ਬੈਂਕ ਇਸ ਜਾਇਦਾਦ ਦੀ ਨਿਲਾਮੀ ਵੀ ਕਰ ਸਕਦਾ ਹੈ। ਵਿਸ਼ੇਸ਼ ਜੱਜ ਜੇ.ਸੀ. ਜਗਦਾਲੇ ਨੇ ਕਿਹਾ ਕਿ ਜਾਇਦਾਦਾਂ ਦੇ ਦਾਅਵੇਦਾਰ ਜਨਤਕ ਖੇਤਰ ਦੇ ਬੈਂਕ ਹਨ ਅਤੇ ਉਨ੍ਹਾਂ ਨੂੰ ਨੁਕਸਾਨ ਸਹਿਣਾ ਪੈ ਸਕਦਾ ਹੈ। ਪੜੋ ਹੋਰ ਖਬਰਾਂ: ਜੇਲ ‘ਚ ਸੁਸ਼ੀਲ ਕੁਮਾਰ ਨੂੰ ਗੈਂਗਸਟਰ ਤੋਂ ਖ਼ਤਰਾ, ਵਧਾਈ ਗਈ ਸੁਰੱਖਿਆ ਅਦਾਲਤ ਨੇ ਇਹ ਵੀ ਕਿਹਾ ਕਿ ਮਾਲਿਆ ਨੇ ਖੁਦ ਬਕਾਏ ਅਦਾ ਕਰਨ ਦਾ ਪ੍ਰਸਤਾਵ ਦਿੱਤਾ ਸੀ। ਅਦਾਲਤ ਨੇ ਆਦੇਸ਼ ਵਿਚ ਕਿਹਾ ਕਿ ਇਹ ਧਿਆਨ ਦੇਣ ਯੋਗ ਹੈ ਕਿ ਦਾਅਵੇ ਕਰਨ ਵਾਲੇ ਬੈਂਕ ਪਬਲਿਕ ਸੈਕਟਰ ਦੇ ਬੈਂਕ ਹਨ ਅਤੇ ਉਹ ਜਨਤਾ ਦੇ ਪੈਸੇ ਨਾਲ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਪੀ.ਐੱਮ.ਐੱਲ.ਏ. ਕੋਰਟ ਨੇ ਕਿਹਾ ਸੀ ਕਿ ਈ.ਡੀ. ਵਲੋਂ ਵਿਜੇ ਮਾਲੀਆ ਦੀ ਜਿਹੜੀ ਜਾਇਦਾਦ ਜ਼ਬਤ ਕੀਤੀ ਗਈ ਹੈ ਬੈਂਕ ਉਸ ਤੋਂ ਵਸੂਲੀ ਕਰ ਸਕਦਾ ਹੈ। -PTC News publive-image-
big-shock-to-vijay-mallya-court-allows-banks-to-sell-his-assets
Advertisment

Stay updated with the latest news headlines.

Follow us:
Advertisment