ਕੀ ਹਿਮਾਂਸ਼ੀ ‘ਤੇ ਚੱਲੇਗਾ ਆਸਿਮ ਦੇ ਪਿਆਰ ਦਾ ਜਾਦੂ ? ਹਿਮਾਂਸ਼ੀ ਘਰ ਤੋਂ ਬਾਹਰ ਵੀ ਪ੍ਰੇਮੀ ਹੋਣ ਦਾ ਕਰ ਚੁੱਕੀ ਹੈ ਜ਼ਿਕਰ (ਵੀਡੀਓ)

big-boss-3

ਕੀ ਹਿਮਾਂਸ਼ੀ ‘ਤੇ ਚੱਲੇਗਾ ਆਸਿਮ ਦੇ ਪਿਆਰ ਦਾ ਜਾਦੂ ? ਹਿਮਾਂਸ਼ੀ ਘਰ ਤੋਂ ਬਾਹਰ ਵੀ ਪ੍ਰੇਮੀ ਹੋਣ ਦਾ ਕਰ ਚੁੱਕੀ ਹੈ ਜ਼ਿਕਰ (ਵੀਡੀਓ),’ਬਿੱਗ ਬੌਸ 13′ ਦਿਨ ਬ ਦਿਨ ਰੋਮਾਂਚਕ ਹੁੰਦਾ ਜਾ ਰਿਹਾ ਹੈ।ਲੜਾਈਆਂ ਤੋਂ ਸ਼ੁਰੂ ਹੋਇਆ ਇਹ ਸੀਜ਼ਨ ਹੁਣ ਪਿਆਰ-ਮੁਹੱਬਤ ਵੱਲ ਵਧਦਾ ਜਾ ਰਿਹਾ ਹੈ। ਬੀਤੇ ਦਿਨ ਜਿਥੇ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਦੀ ਜੋੜੀ ਦਾ ਰੋਮਾਂਸ ਦੇਖਣ ਨੂੰ ਮਿਲਿਆ, ਉਥੇ ਹੀ ਹੁਣ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ‘ਚ ਪਿਆਰ ਦੇਖਣ ਨੂੰ ਮਿਲ ਰਿਹਾ ਹੈ।

ਆਸਿਮ ਰਿਆਜ਼ ਪਹਿਲਾਂ ਹੀ ਹਿਮਾਂਸ਼ੀ ਲਈ ਆਪਣੀ ਪਸੰਦ ਨੂੰ ਜ਼ਾਹਿਰ ਕਰ ਚੁੱਕਾ ਹੈ ਪਰ ਹਿਮਾਂਸ਼ੀ ਨੇ ਸਾਫ ਕੀਤਾ ਸੀ ਕਿ ਉਸ ਦਾ ਪ੍ਰੇਮੀ ਹੈ ਅਤੇ ਮੈਂ ਅਜਿਹਾ ਕਦੇ ਵੀ ਸੋਚ ਨਹੀਂ ਸਕਦੀ ਪਰ ਹੁਣ ਲੱਗਦਾ ਹੈ ਕਿ ਆਸਿਮ ਦੇ ਮਾਸੂਮ ਪਿਆਰ ‘ਤੇ ਹਿਮਾਂਸ਼ੀ ਵੀ ਪਿਘਲਣ ਲੱਗੀ ਹੈ।

ਹੋਰ ਪੜ੍ਹੋ: ਬਟਾਲਾ ‘ਚ ਕਬੱਡੀ ਖਿਡਾਰੀ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਹਸਪਤਾਲ ‘ਚ ਭਰਤੀ

 

ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਆਸਿਮ ਰਿਆਜ਼ ਕਿਸ ਤਰ੍ਹਾਂ ਹਿਮਾਂਸ਼ੀ ਦੇ ਪਿਆਰ ‘ਚ ਪਾਗਲ ਹੈ। ਹੁਣ ਇਹ ਕਿੰਨਾ ਸੱਚ ਹੈ, ਇਹ ਤਾਂ ਆਸਿਮ ਹੀ ਜਾਣਦਾ ਹੈ।

ਉਥੇ ਹੀ ਅੱਜ ਦੇ ਐਪੀਸੋਡ ‘ਚ ਵੀ ਖੁਦ ਹਿਮਾਂਸ਼ੀ, ਆਸਿਮ ਨਾਲ ਉਸ ਦੀ ਫੀਲਿੰਗਸ ਬਾਰੇ ਪੁੱਛਦੀ ਹੈ। ਦੱਸਣਯੋਗ ਹੈ ਕਿ ਸੋਮਵਾਰ ਦੇ ਐਪੀਸੋਡ ‘ਚ ‘ਬਿੱਗ ਬੌਸ’ ਨੇ ਘਰਵਾਲਿਆਂ ਨੂੰ ਇਕ ਟਾਸਕ ਦਿੱਤਾ, ਜਿਸ ‘ਚ ਸਿਧਾਰਥ ਤੇ ਰਸ਼ਮੀ ਨੂੰ ਅਤੇ ਮਾਹਿਰਾ ਤੇ ਵਿਸ਼ਾਲ ਨੂੰ ਰੋਮਾਂਸ ਕਰਨਾ ਸੀ।

-PTC News