Bigg Boss 13: ਪਾਰਸ ਛਾਬੜਾ ਕਰਕੇ ਇੱਕ ਵਾਰ ਫਿਰ ਆਈ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ‘ਚ ਦਰਾਰ (ਵੀਡੀਓ)

Bigg Boss

Bigg Boss 13: ਪਾਰਸ ਛਾਬੜਾ ਕਰਕੇ ਇੱਕ ਵਾਰ ਫਿਰ ਆਈ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ‘ਚ ਦਰਾਰ (ਵੀਡੀਓ),ਬਿੱਗ ਬੌਸ ਦਾ ਘਰ ਹਮੇਸ਼ਾ ਚਰਚਾ ‘ਚ ਰਿਹਾ ਹੈ। ਪੰਜਾਬ ਦੀ ਕੈਟਰੀਨਾ ਕੈਫ ਉਰਫ ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਸਾਰਿਆਂ ਦਾ ਦਿਲ ਜਿੱਤ ਰਹੀ ਹੈ। ਪਰ ਇੱਕ ਵਾਰ ਫ਼ਿਰ ਪਾਰਸ ਛਾਬੜਾ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਵਿੱਚ ਆ ਰਹੇ ਦਿਖਾਈ ਦੇ ਰਹੇ ਹਨ।

ਦਰਅਸਲ, ਨੋਮੀਨੇਸ਼ਨ ਟਾਸ੍ਕ ‘ਚ ਕਪਤਾਨ ਸਿਧਾਰਥ ਸ਼ੁਕਲਾ ਨੂੰ ਇੱਕ ਖ਼ਾਸ ਅਧਿਕਾਰ ਮਿਲਿਆ, ਜਿਸ ਤਹਿਤ ਉਹ ਨੋਮੀਨੇਸ਼ਨ ਦੀ ਪਰਿਕਿਰਿਆ ‘ਚ ਘਰ ਵਾਲਿਆਂ ਨੂੰ ਨੋਮੀਨੇਟ ਕਰਨਗੇ।

ਹੋਰ ਪੜ੍ਹੋ: ਸ਼ੋਅ ਦੌਰਾਨ ਮਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਭਾਵੁਕ ਹੋਏ ਸ਼ੈਰੀ ਮਾਨ, ਅੱਖਾਂ ‘ਚੋਂ ਨਿਕਲੇ ਹੰਝੂ (ਵੀਡੀਓ)

ਇਸ ਟਾਸਕ ਦੌਰਾਨ ਸਿਧਾਰਥ ਸ਼ੁਕਲਾ ਨੇ ਆਰਤੀ ਤੇ ਪਾਰਸ ਛਾਬੜਾ ‘ਚੋਂ ਪਾਰਸ ਛਾਬੜਾ ਨੂੰ ਇਹ ਆਖਦੇ ਨੋਮੀਨੇਟ ਕੀਤਾ ਕਿ ਪਾਰਸ ਛਾਬੜਾ ਨਾਲ਼ ਉਸਦੇ ਕਦੇ ਵੀ ਖਾਸ ਦੋਸਤੀ ਵਾਲ਼ੇ ਸੰਬੰਧ ਨਹੀਂ ਰਹੇ ਤੇ ਉਹ ਪਾਰਸ ਨੂੰ ਆਪਣਾ ਮੁੱਖ ਪ੍ਰਤੀਯੋਗੀ ਵੀ ਮੰਨਦੇ ਹਨ।

ਸਿਧਾਰਥ ਸ਼ੁਕਲਾ ਦੀ ਇਸ ਗੱਲ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਉਸਨੂੰ ਸਿਧਾਰਥ ਸ਼ੁਕਲਾ ਦਾ ਇਹ ਫ਼ੈਸਲਾ ਬਿਲਕੁੱਲ ਵੀ ਪਸੰਦ ਨਹੀਂ ਹੈ ਤੇ ਉਹ ਸਿਧਾਰਥ ਸ਼ੁਕਲਾ ਨੂੰ ਹੁਣ ਨਹੀਂ ਬੁਲਾਏਗੀ।

-PTC News