BIGG BOSS 13: ਜਦੋਂ ਘਰ ’ਚ ਗੰਦਗੀ ਦੇਖ ਸਲਮਾਨ ਖਾਨ ਨੇ ਖੁਦ ਕੀਤੀ ਘਰ ਦੀ ਸਫਾਈ, ਵੀਡੀਓ

Salman Khan

BIGG BOSS 13: ਜਦੋਂ ਘਰ ’ਚ ਗੰਦਗੀ ਦੇਖ ਸਲਮਾਨ ਖਾਨ ਨੇ ਖੁਦ ਕੀਤੀ ਘਰ ਦੀ ਸਫਾਈ, ਵੀਡੀਓ,BIGG BOSS 13:ਬਿੱਗ ਬੌਸ ਦਾ ਘਰ ਆਪਣੇ ਆਪ ‘ਚ ਹੀ ਅਨੌਖੀ ਖ਼ਾਸੀਅਤ ਰੱਖਦਾ ਹੈ।ਹਰ ਸਾਲ ਇਸ ਘਰ ‘ਚ ਰਹਿੰਦੇ ਮੈਂਬਰ ਇਸ ਘਰ ਨੂੰ ਹੋਰ ਖ਼ਾਸ ਬਣਾ ਦਿੰਦੇ ਹਨ।

ਇਸ ਸ਼ੋਅ ਦੇ ਹਿੱਟ ਹੋਣ ਦਾ ਸਿਹਰਾ ਜਿੱਥੇ ਘਰਦੇ ਮੈਂਬਰਾਂ ਸਿਰ ਬੱਝਦਾ ਹੈ ਉੱਥੇ ਹੀ ਇਸ ਸ਼ੋਅ ਦੀ ਸਫ਼ਲਤਾ ਪਿੱਛੇ ਇਸ ਘਰ ਦੇ ਹੋਸਟ ਸਲਮਾਨ ਖ਼ਾਨ ਦਾ ਵੀ ਬਹੁਤ ਵੱਡਾ ਹੱਥ ਹੈ। ਇਸੇ ਕਰ ਕੇ ਹੀ ਇਸ ਸ਼ੋਅ ਦੀ ਟੀਮ ਹਰ ਸਾਲ ਹਰ ਸੰਭਵ ਕੋਸ਼ਿਸ਼ ਕਰਦੀ ਹੈ ਕਿ ਸਲਮਾਨ ਖ਼ਾਨ ਹੀ ਸ਼ੋਅ ਹੋਸਟ ਕਰਨ।

ਹੋਰ ਪੜ੍ਹੋ: ਇੰਗਲੈਂਡ ‘ਚ ਪੰਜਾਬਣ ਦੇ ਕਤਲ ਕੇਸ਼ ‘ਚ ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਜੇਕਰ ਗੱਲ ਘਰ ਦੀ ਕੈਪਟਨਸੀ ਦੀ ਕਰੀਏ ਤਾਂ ਘਰ ‘ਚ ਕੈਪਟਨਸੀ ਦੀ ਕੁਰਸੀ ਬਹੁਤ ਮਹੱਤਤਾ ਰੱਖਦੀ ਹੈ। ਜਿੱਥੇ ਘਰ ਦੇ ਕੈਪਟਨ ਬਣਨ ਨਾਲ਼ ਖ਼ਾਸ ਪਾਵਰ ਮਿਲਦੀ ਹੈ ਉੱਥੇ ਹੀ ਘਰ ਨੂੰ ਸਾਂਭਣ ਦੀ ਜ਼ਿੰਮੇਵਾਰੀ ਵੀ ਮਿਲਦੀ ਹੈ।

ਫਿਲਹਾਲ ਘਰ ਦੀ ਕੈਪਟਨ ਸ਼ਹਿਨਾਜ਼ ਗਿੱਲ ਹੈ।ਸ਼ਹਿਨਾਜ਼ ਨੇ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਕਿ ਘਰ ਦਾ ਹਰ ਮੈਂਬਰ ਕੰਮ ਕਰੇ ਪਰ ਘਰ ਦੇ ਜ਼ਿਆਦਾਤਰ ਮੈਂਬਰਾਂ ਨੇ ਆਪਣੀ ਡਿਊਟੀ ਪੂਰੀ ਨਹੀਂ ਕੀਤੀ। ਜਿਸ ਕਾਰਨ ਘਰ ‘ਚ ਕਾਫ਼ੀ ਗੰਦਗੀ ਹੋ ਗਈ।

ਵੀਕਐਂਡ ਦੇ ਵਾਰ ‘ਤੇ ਜਦੋਂ ਸਾਰੇ ਘਰ ਦੇ ਮੈਂਬਰ ਤਿਆਰ ਹੋ ਰਹੇ ਸਨ ਤਾਂ ਘਰਦੇ ਹੋਸਟ ਸਲਮਾਨ ਖ਼ਾਨ ਨੇ ਘਰ ‘ਚ ਸ਼ਿਰਕਤ ਕੀਤੀ ਤੇ ਖੁਦ ਘਰ ਦੀ ਸਫ਼ਾਈ ਕੀਤੀ। ਸਲਮਾਨ ਖਾਨ ਦੇ ਘਰ ਨੂੰ ਸਾਫ਼ ਕਰਦੇ ਵੇਖ ਸਾਰੇ ਘਰਦੇ ਸ਼ਰਮਸਾਰ ਹੋ ਗਏ ਤੇ ਘਰਦੀ ਕੈਪਟਨ ਸ਼ਹਿਨਾਜ਼ ਨੇ ਘਰਦਿਆਂ ਨੂੰ ਝਿੜਕਿਆ ਕਿ “ਇਹ ਸਭ ਤੁਹਾਡੀ ਵਜ੍ਹਾ ਨਾਲ ਹੋ ਰਿਹਾ ਹੈ। ਜੇਕਰ ਤੁਸੀਂ ਸਾਰੇ ਕੰਮ ਕਰ ਲੈਂਦੇ ਤਾਂ ਆਹ ਕੁੱਝ ਨਾ ਦੇਖਣਾ ਪੈਂਦਾ।”

-PTC News