Advertisment

BIGG BOSS 13: ਪਾਰਸ ਨੇ ਫਿਰ ਦਿੱਤਾ ਸ਼ਹਿਨਾਜ਼ ਨੂੰ ਧੋਖਾ, ਮਾਹਿਰਾ ਨੂੰ ਚੁਣਿਆ ਆਪਣਾ ਸਾਥੀ

author-image
Jashan A
Updated On
New Update
BIGG BOSS 13: ਪਾਰਸ ਨੇ ਫਿਰ ਦਿੱਤਾ ਸ਼ਹਿਨਾਜ਼ ਨੂੰ ਧੋਖਾ, ਮਾਹਿਰਾ ਨੂੰ ਚੁਣਿਆ ਆਪਣਾ ਸਾਥੀ
Advertisment
BIGG BOSS 13: ਪਾਰਸ ਨੇ ਫਿਰ ਦਿੱਤਾ ਸ਼ਹਿਨਾਜ਼ ਨੂੰ ਧੋਖਾ, ਮਾਹਿਰਾ ਨੂੰ ਚੁਣਿਆ ਆਪਣਾ ਸਾਥੀ,BIGG BOSS 13ਦਾ ਘਰ ਹਮੇਸ਼ਾ ਹੀ ਸੁਰਖੀਆਂ ਬਟੋਰਦਾ ਰਿਹਾ ਹੈ। ਇਸ ਘਰ 'ਚ ਰਹਿੰਦੇ ਲੋਕ ਇਸ ਘਰ ਨੂੰ ਹੋਰ ਖ਼ਾਸ ਬਣਾ ਦਿੰਦੇ ਹਨ। ਬਿੱਗ ਬੌਸ ਦੇ ਇਸ ਸੀਜ਼ਨ 'ਚ ਸਾਰੇ ਹੀ ਸੇਲਿਬ੍ਰਿਟੀ ਆਏ ਹਨ। ਘਰ ਵਿੱਚ ਕੁੱਝ ਨਾ ਕੁੱਝ ਹਮੇਸ਼ਾ ਹੁੰਦਾ ਰਹਿੰਦਾ ਹੈ ਜਿਸ ਕਾਰਨ ਦਰਸ਼ਕਾਂ ਦਾ ਧਿਆਨ ਖਿੱਚਿਆ ਜਾਂਦਾ ਹੈ। ਹਾਲ ਹੀ ਸਿਧਾਰਥ ਸ਼ੁਕਲਾ ਦੀ ਘਰ 'ਚ ਵਾਪਸੀ ਹੋਈ ਹੈ। ਜਿਸ ਨਾਲ਼ ਘਰ 'ਚ ਕਾਫ਼ੀ ਹਲਚਲ ਮੱਚੀ ਹੈ। ਹੋਰ ਪੜ੍ਹੋ: ਹੁਸ਼ਿਆਰਪੁਰ ਦੇ ਪਿੰਡ ਲਾਂਬੜਾ 'ਚ ਨਿੱਜੀ ਰੰਜਸ਼ ਕਾਰਨ ਮੌਜੂਦਾ ਸਰਪੰਚ ਦਾ ਕੀਤਾ ਕਤਲ https://www.instagram.com/p/B6KTHrbANNa/?utm_source=ig_web_copy_link ਦੂਸਰੇ ਪਾਸੇ ਪਾਰਸ ਕਾਰਨ ਘਰ 'ਚ ਕਾਫ਼ੀ ਗਰਮੋ -ਗਰਮੀ ਦਾ ਮਾਹੌਲ ਹੈ। ਜਿੱਥੇ ਮਹਿਰਾ ਪਾਰਸ ਨੂੰ ਆਪਣਾ ਖ਼ਾਸ ਦੋਸਤ ਮੰਨਦੀ ਹੈ ਉੱਥੇ ਹੀ ਹਾਲ ਹੀ ਪਾਰਸ ਵਲੋਂ ਖਾਸ ਧਿਆਨ ਨਾ ਮਿਲਣ ਕਾਰਨ ਪੰਜਾਬ ਦੀ ਕੈਟਰੀਨਾ ਕੈਫ਼ ਉਰਫ਼ ਸ਼ਹਿਨਾਜ਼ ਗਿੱਲ ਪਾਰਸ ਨਾਲ਼ ਨਾਰਾਜ਼ ਨਜ਼ਰ ਆਈ। ਜ਼ਿਕਰਯੋਗ ਹੈ ਕਿ ਕੈਪਟਨਸੀ ਟਾਸਕ 'ਚ ਜਦੋਂ ਪਾਰਸ ਵਲੋਂ ਮਾਹਿਰਾ ਨੂੰ ਦੁਬਾਰਾ ਕੈਪਟਨ ਬਣਾਉਣ ਦੀ ਗੱਲ ਅੱਗੇ ਆਈ ਤਾਂ ਸ਼ਹਿਨਾਜ਼ ਗਿੱਲ ਨੂੰ ਇਹ ਗੱਲ ਪਸੰਦ ਨਹੀਂ ਸੀ। ਉਸਨੇ ਕਿਹਾ ਕਿ ਪਾਰਸ ਕਦੇ ਵੀ ਉਸਨੂੰ ਪਹਿਲੇ ਨੰਬਰ 'ਤੇ ਨਹੀਂ ਰੱਖਦਾ। ਇਸ ਗੱਲ ਨੂੰ ਲੈ ਕੇ ਘਰ 'ਚ ਕਾਫ਼ੀ ਗਰਮੋ -ਗਰਮੀ ਦਾ ਮਾਹੌਲ ਰਿਹਾ ਤੇ ਸ਼ਹਿਨਾਜ਼ ਦੀ ਇਸ ਹਰਕਤ ਲਈ ਮਾਹਿਰਾ,ਸਿਧਾਰਥ,ਪਾਰਸ ਸ਼ਹਿਨਾਜ਼ ਨਾਲ਼ ਨਾਰਾਜ਼ ਨਜ਼ਰ ਆਏ। -PTC News-
punjabi-news bigg-boss-13 paras-chhabra shehnaz-gill
Advertisment

Stay updated with the latest news headlines.

Follow us:
Advertisment