ਹੋਰ ਖਬਰਾਂ

ਹਿਮਾਂਸ਼ੀ ਖੁਰਾਣਾ ਨੂੰ ਦੇਖ ਸ਼ਹਿਨਾਜ਼ ਦੇ ਉੱਡੇ ਹੋਸ਼, ਲੱਗੀ ਰੋਣ, ਕਿਹਾ ਮੈਂ ਨਹੀਂ ਇਥੇ ਰਹਿਣਾ ! (ਵੀਡੀਓ)

By Jashan A -- November 03, 2019 1:56 pm -- Updated:November 03, 2019 1:57 pm

ਹਿਮਾਂਸ਼ੀ ਖੁਰਾਣਾ ਨੂੰ ਦੇਖ ਸ਼ਹਿਨਾਜ਼ ਦੇ ਉੱਡੇ ਹੋਸ਼, ਲੱਗੀ ਰੋਣ, ਕਿਹਾ ਮੈਂ ਨਹੀਂ ਇਥੇ ਰਹਿਣਾ ! (ਵੀਡੀਓ),ਨਵੀਂ ਦਿੱਲੀ: ਕਲਰਸ ਟੀ. ਵੀ. 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਬਿੱਗ ਬੌਸ 13' ਹਰ ਹਫ਼ਤੇ ਕੋਈ ਨਾ ਕੋਈ ਨਵਾਂ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਦਾ ਹੈ। ਸ਼ੋਅ ਹੁਣ ਅਜਿਹੇ ਮੁਕਾਮ 'ਤੇ ਪਹੁੰਚ ਗਿਆ ਹੈ ਜਿੱਥੇ ਦਰਸ਼ਕਾਂ ਦੇ ਨਾਲ-ਨਾਲ ਪਰਿਵਾਰ ਲਈ ਵੀ ਨਵੇਂ ਮੋੜ ਆ ਰਹੇ ਹਨ। ਰਸ਼ਮੀ, ਡੋਵੋਲਿਨਾ ਅਤੇ ਸ਼ੈਫਾਲੀ ਬੱਗਾ ਸ਼ਨੀਵਾਰ ਨੂੰ ਘਰ ਵਿੱਚੋਂ ਭਰ ਹੋ ਗਏ ਹਨ।

ਐਤਵਾਰ ਰਾਤ ਨੂੰ ਕੁਝ ਹੋਰ ਪ੍ਰਤੀਭਾਗੀਆਂ ਦੀ ਵਾਈਲਡ ਕਾਰਡ ਐਂਟਰੀ ਹੋਵੇਗੀ। ਇਹਨਾਂ 'ਚ ਇੱਕ ਅਜਿਹੀ ਮੁਕਾਬਲੇਬਾਜ਼ ਹੈ, ਜਿਸ ਨੂੰ ਦੇਖ ਸ਼ਹਿਨਾਜ਼ ਗਿੱਲ ਦੇ ਹੋਸ਼ ਉੱਡ ਗਏ ਹਨ। ਤੁਹਾਨੂੰ ਦੱਸ ਦਈਏ ਕਿ ਅੱਜ ਰਾਤ ਹਿਮਾਂਸ਼ੀ ਖੁਰਾਣਾ ਬਿੱਗ ਬੌਸ ਦੇ ਘਰ ਆ ਜਾਵੇਗੀ।

ਹੋਰ ਪੜ੍ਹੋ: ਪਤੀ ਦੇ ਸ਼ੱਕ ਦੀ ਬਲੀ ਚੜ੍ਹੀ 3 ਬੱਚਿਆਂ ਦੀ ਮਾਂ, ਦਿੱਤੀ ਦਰਦਨਾਕ ਮੌਤ

ਪ੍ਰੋਮੋ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਕਿ ਬਾਕੀ ਸਾਰੇ ਮੈਂਬਰ ਉਸ ਦਾ ਸਵਾਗਤ ਕਰਦੇ ਹਨ, ਸ਼ਹਿਨਾਜ਼ ਉਸ ਦੇ ਆਉਣ ਨਾਲ ਹੈਰਾਨ ਹੈ। ਉਹ ਕਾਫ਼ੀ ਹੰਗਾਮਾ ਕਰਦੀ ਹੈ ਅਤੇ ਇੱਥੋਂ ਤੱਕ ਕਿ ਇਹ ਵੀ ਕਹਿੰਦੀ ਹੈ ਕਿ ਉਸ ਨੂੰ ਹੁਣ ਬਿਗ ਬੌਸ ਦੇ ਘਰ ਨਹੀਂ ਰਹਿਣਾ ਹੈ।

https://www.instagram.com/p/B4ZVOUhjwx4/?utm_source=ig_web_copy_link

ਦਰਅਸਲ ਸ਼ਹਿਨਾਜ਼ ਗਿੱਲ ਅਤੇ ਹਿਮਾਂਸ਼ੀ ਖੁਰਾਣਾ ਇਕ ਦੂਜੇ ਦੇ ਵਿਰੋਧੀ ਹਨ ਤੇ ਸ਼ੋਅ ਤੋਂ ਪਹਿਲਾਂ ਵੀ ਉਹਨਾਂ ਦੀ ਸੋਸ਼ਲ ਮੀਡੀਆ 'ਤੇ ਆਪਸੀ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਮਾਮਲਾ ਕਾਫੀ ਗਰਮਾ ਗਿਆ ਸੀ।

-PTC News

  • Share