Fri, Apr 26, 2024
Whatsapp

ਸਿਧਾਰਥ ਨੇ ਸ਼ਹਿਨਾਜ਼ ਗਿੱਲ ਨੂੰ ਦੱਸਿਆ ਕੈਰੇਕਟਰ ਲੈੱਸ, ਲੱਗੇ ਹੋਰ ਵੀ ਗੰਭੀਰ ਦੋਸ਼

Written by  Jashan A -- October 26th 2019 10:27 PM
ਸਿਧਾਰਥ ਨੇ ਸ਼ਹਿਨਾਜ਼ ਗਿੱਲ ਨੂੰ ਦੱਸਿਆ ਕੈਰੇਕਟਰ ਲੈੱਸ, ਲੱਗੇ ਹੋਰ ਵੀ ਗੰਭੀਰ ਦੋਸ਼

ਸਿਧਾਰਥ ਨੇ ਸ਼ਹਿਨਾਜ਼ ਗਿੱਲ ਨੂੰ ਦੱਸਿਆ ਕੈਰੇਕਟਰ ਲੈੱਸ, ਲੱਗੇ ਹੋਰ ਵੀ ਗੰਭੀਰ ਦੋਸ਼

ਸਿਧਾਰਥ ਨੇ ਸ਼ਹਿਨਾਜ਼ ਗਿੱਲ ਨੂੰ ਦੱਸਿਆ ਕੈਰੇਕਟਰ ਲੈੱਸ, ਲੱਗੇ ਹੋਰ ਵੀ ਗੰਭੀਰ ਦੋਸ਼,ਨਵੀਂ ਦਿੱਲੀ: ਟੈਲੀਵਿਜ਼ਨ ਜਗਤ ਦੇ ਸਭ ਤੋਂ ਵੱਡਾ ਰਿਆਲਟੀ ਸ਼ੋਅ 'ਬਿੱਗ ਬੌਸ 13' ਦਿਨ ਬ ਦਿਨ ਰੋਮਾਂਚਕ ਹੁੰਦਾ ਜਾ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਤਕਰਾਰ ਹੋ ਰਹੀ ਹੈ। ਪਿਛਲੇ ਦਿਨੀਂ ਨਿਊਜ਼ ਐਂਕਰ ਸ਼ੈਫਾਲੀ ਬੱਗਾ ਤੇ ਪੰਜਾਬ ਦੀ ਕੈਟਰੀਨ ਕੈਫ ਦੇ ਨਾਂ ਨਾਲ ਮਸ਼ਹੂਰ ਹੋਈ ਸ਼ਹਿਨਾਜ਼ ਕੌਰ ਗਿੱਲ 'ਚ ਹੱਥੋਪਾਈ ਹੋ ਗਈ। ਇਸੇ ਦੌਰਾਨ ਸ਼ਹਿਨਾਜ਼ ਦੇ ਕੈਰੇਕਟਰ 'ਤੇ ਸਵਾਲ ਉੱਠੇ ਜਿਸ ਤੋਂ ਬਾਅਦ ਉਹ ਫੁੱਟ-ਫੁੱਟ ਕੇ ਰੋ ਪਈ। ਅਸਲ 'ਚ ਇਸ ਦੀ ਸ਼ੁਰੂਆਤ ਇਕ ਦਿਨ ਪਹਿਲਾਂ ਸਿਧਾਰਥ ਡੇਅ ਤੇ ਸ਼ਹਿਨਾਜ਼ 'ਚ ਹੋਈ ਲੜਾਈ ਤੋਂ ਹੋਈ ਸੀ। ਇਸ ਨੂੰ ਲੈ ਕੇ ਉਸ ਨੇ ਬਿੱਗ ਬੌਸ ਤੋਂ ਵੀ ਪੁੱਛਿਆ ਪਰ ਉਹ ਉਸ ਪੂਰੀ ਘਟਨਾ ਕਾਰਨ ਗੁੱਸੇ 'ਚ ਸਨ। ਹੋਰ ਪੜ੍ਹੋ: ਮਹਿਲਾ ਨੇ ਆਪਣੇ ਬੁਆਏਫਰੈਂਡ ਨਾਲ ਕੀਤਾ ਅਜਿਹਾ ਘਿਨੌਣਾ ਕੰਮ, ਜਾਣ ਕੇ ਰਹਿ ਜਾਓਗੇ ਦੰਗ!

ਇਸੇ ਕਾਰਨ ਉਹ ਸੱਪ ਸੀਡੀ ਵਾਲੇ ਟਾਸਕ ਦੌਰਾਨ ਕਈ ਵਾਰ ਸਿਧਾਰਥ ਡੇਅ ਦੇ ਕਰੀਬ ਚਲੀ ਗਈ। ਉਸ ਨੇ ਥੋੜ੍ਹੀ ਸੀਨਾਜੋਰੀ ਕੀਤੀ, ਜਿਸ ਦੇ ਜਵਾਬ 'ਚ ਸ਼ੈਫਾਲੀ ਨੇ ਸ਼ਹਿਨਾਜ਼ 'ਤੇ ਕਈ ਨਿੱਜੀ ਦੋਸ਼ ਲਾ ਦਿੱਤੇ। ਉਸ ਨੇ ਕਿਹਾ, ''ਇਹ ਅਜਿਹੀ ਲੜਕੀ ਹੈ, ਜਿਸ ਨੂੰ ਮਰਦਾਂ ਕੋਲ ਜਾਣਾ ਚੰਗਾ ਲੱਗਦਾ ਹੈ। ਪਹਿਲਾਂ ਉਹ ਪਾਰਸ ਕੋਲ ਗਈ ਸੀ ਪਰ ਉਸ ਨੇ ਥੂਕਿਆ ਵੀ ਨਹੀਂ ਤਾਂ ਹੁਣ ਮੇਰੇ ਕੋਲ ਆ ਗਈ।'' -PTC News

Top News view more...

Latest News view more...