Bigg Boss 13: ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਗਿੱਲ ਦੇ ਮਾਰਿਆ ਥੱਪੜ, ਦੇਖੋ ਵੀਡੀਓ

Bigg Boss 13: Siddharth Shukla slaps Shehnaz Gill [VIDEO]

Bigg Boss 13: ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਗਿੱਲ ਦੇ ਮਾਰਿਆ ਥੱਪੜ, ਦੇਖੋ ਵੀਡੀਓ,ਬਿੱਗ ਬੌਸ 13′ ਸੀਜ਼ਨ ਦਿਨ ਬ ਦਿਨ ਰੋਮਾਂਚ ਦੇ ਨਾਲ ਨਾਲ ਰੋਮਾਂਸ ਨਾਲ ਵੀ ਭਰਪੂਰ ਹੁੰਦਾ ਜਾ ਰਿਹਾ ਹੈ। ਆਏ ਦਿਨ ਨਵੇਂ ਡਰਾਮੇ ਤੇ ਕੰਟੈਸਟੈਂਸ ਵਿਚਕਾਰ ਬਣ ਰਹੇ ਰਿਸ਼ਤੇ ਕਾਫੀ ਐਂਟਰਟੇਨਿੰਗ ਸਾਬਿਤ ਹੋ ਰਹੇ ਹਨ।

ਅਜਿਹੇ ‘ਚ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਸ਼ਹਿਨਾਜ਼ ਗਿੱਲ, ਸਿਧਾਰਥ ਸ਼ੁਕਲਾ, ਦੇਵੋਲੀਨਾ ਬੈਡਰੂਮ ਵਿਚ ਬੈਠੇ ਸਨ। ਦੇਵੋਲੀਨਾ ਨੇ ਸ਼ਹਿਨਾਜ਼ ਨੂੰ ਆਪਣੇ ਪੰਜ ਚੰਗੇ ਗੁਣ ਅਤੇ ਪੰਜ ਮਾੜੇ ਗੁਣ ਦੱਸਣ ਲਈ ਕਿਹਾ।ਇਸ ਬਾਰੇ ਸ਼ਹਿਨਾਜ਼ ਨੇ ਕਿਹਾ, “ਮੇਰੇ ਲਈ ਦੋਸਤ ਚੁਣਨਾ ਮੁਸ਼ਕਲ ਹੈ।

ਹੋਰ ਪੜ੍ਹੋ:ਪਟਿਆਲਾ ਸੈਂਟਰਲ ਜੇਲ੍ਹ ‘ਚ ਮੁੜ ਮੋਬਾਇਲ ਹੋਇਆ ਬਰਾਮਦ, ਜਾਂਚ ‘ਚ ਜੁਟੀ ਪੁਲਿਸ

ਸਿਧਾਰਥ ਸ਼ੁਕਲਾ ਨੇ ਉਸਨੂੰ ਪਿਆਰ ਨਾਲ ਥੱਪੜ ਮਾਰਿਆ ਅਤੇ ਉਸ ਨੂੰ ਪੁੱਛਿਆ “ਇਹ ਚੰਗੀ ਗੱਲ ਕਿਵੇਂ ਹੈ?” ਇਸ ਦੌਰਾਨ ਉਸ ਨੇ 5 ਚੰਗੀਆਂ ਗੱਲਾਂ ਵੀ ਦੱਸੀਆਂ।

ਦੱਸਣਯੋਗ ਹੈ ਕਿ ਸ਼ਹਿਨਾਜ਼ ਤੇ ਸਿਧਾਰਥ ‘ਚ ਕਾਫੀ ਵਧੀਆ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦੋਵੇਂ ਇਕ-ਦੂਜੇ ਨਾਲ ਕੁਆਲਿਟੀ ਸਮਾਂ ਬਤੀਤ ਕਰਦੇ ਨਜ਼ਰ ਆ ਰਹੇ ਹਨ।

-PTC News