Advertisment

BIGG BOSS 13: ਸ਼ਹਿਨਾਜ਼ ਕਾਰਨ ਆਇਆ ਨੌਮੀਨੇਸ਼ਨ 'ਚ ਟਵਿਸਟ

author-image
Shanker Badra
Updated On
New Update
BIGG BOSS 13: ਸ਼ਹਿਨਾਜ਼ ਕਾਰਨ ਆਇਆ ਨੌਮੀਨੇਸ਼ਨ 'ਚ ਟਵਿਸਟ
Advertisment
BIGG BOSS 13: ਸ਼ਹਿਨਾਜ਼ ਕਾਰਨ ਆਇਆ ਨੌਮੀਨੇਸ਼ਨ 'ਚ ਟਵਿਸਟ:ਮੁੰਬਈ : ਬਿੱਗ ਬੌਸ ਦਾ ਘਰ ਹਮੇਸ਼ਾ ਸੁਰਖੀਆਂ ਬਟੋਰਦਾ ਰਹਿੰਦਾ ਹੈ। ਇਸ ਘਰ 'ਚ ਰਹਿੰਦੇ ਲੋਕ ਇਸ ਘਰ ਨੂੰ ਹੋਰ ਖ਼ਾਸ ਬਣਾ ਦਿੰਦੇ ਹਨ। ਘਰ 'ਚ ਬਣੇ ਵਿਗੜੇ ਰਿਸ਼ਤੇ ਹਮੇਸ਼ਾ ਹੀ ਮਿਸਾਲ ਬਣਦੇ ਹਨ। ਇਸ ਘਰ ਦੀ ਦਰਸ਼ਕਾਂ ਦੇ ਦਿਲਾਂ 'ਤੇ ਇੰਨੀ ਡੂੰਘੀ ਛਾਪ ਹੈ ਕਿ ਇਹ ਸ਼ੋਅ ਹਮੇਸ਼ਾਂ ਰਿਐਲਿਟੀ ਸ਼ੋਅ ਦੀ ਲਿਸਟ 'ਚ ਅੱਗੇ ਹੁੰਦਾ ਹੈ। ਫ਼ਿਲਹਾਲ ਘਰ 'ਚ ਨਵੇਂ ਰਿਸ਼ਤੇ ਬਣ ਰਹੇ ਹਨ ਤੇ ਪੁਰਾਣੇ ਵਿਗੜ ਰਹੇ ਹਨ। ਇਸ ਸਮੇਂ ਘਰ 'ਚ ਮਾਹਿਰਾ ਤੇ ਸ਼ਹਿਨਾਜ਼ ਦੀ ਦੋਸਤੀ ਬਿਖਰਦੀ ਜਾ ਰਹੀ ਹੈ। ਹਾਲ ਹੀ 'ਚ ਆਉਣ ਵਾਲ਼ੇ ਨੌਮੀਨੇਸ਼ਨ ਟਾਸਕ 'ਚ ਜਿੱਥੇ ਜ਼ਿਆਦਾਤਰ ਘਰਦੇ ਮਾਹਿਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ,ਉੱਥੇ ਸ਼ਹਿਨਾਜ਼ ਗਿੱਲ ਟਵਿਸਟ ਲੈ ਕੇ ਆਉਂਦੀ ਹੈ ਤੇ ਮਾਹਿਰਾ ਨੂੰ ਬਚਾਉਣ ਤੋਂ ਮਨਾਂ ਕਰ ਦਿੰਦੀ ਹੈ। ਸ਼ਹਿਨਾਜ਼ ਦੀ ਇਸ ਗੱਲ ਤੋਂ ਜਿੱਥੇ ਪਾਰਸ,ਸਿਧਾਰਥ ਨਾਰਾਜ਼ ਪਾਏ ਗਏ ਉੱਥੇ ਹੀ ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਦੀ ਇਸ ਗੱਲ ਤੋਂ ਬਿਆਨ ਦਿੱਤਾ ਕਿ ਹੁਣ ਜਲਦ ਹੀ ਆਪਣਾ ਗਰੁੱਪ ਟੁੱਟੇਗਾ। ਸ਼ਹਿਨਾਜ਼ ਇਸ ਗੱਲ ਦਾ ਐਲਾਨ ਵੀ ਕਰਦੀ ਹੈ ਕਿ ਹੁਣ ਉਹ ਗੇਮ ਖੇਲੇਗੀ। ਹੁਣ ਗੇਮ 'ਚ ਕੀ ਹੋਵੇਗਾ ਉਹ ਤਾਂ ਸਮੇਂ ਨਾਲ਼ ਹੀ ਪਤਾ ਲੱਗੇਗਾ। -PTCNews
-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment