ਹੋਰ ਖਬਰਾਂ

'ਬਿੱਗ ਬੌਸ 13': ਜਦੋਂ ਸਿਧਾਰਥ ਸ਼ੁਕਲਾ ਤੇ ਰਸ਼ਮੀ ਨੇ ਸਵੀਮਿੰਗ ਪੂਲ 'ਚ ਕੀਤਾ ਰੋਮਾਂਸ... ਦੇਖੋ ਵੀਡੀਓ

By Jashan A -- November 25, 2019 5:00 pm -- Updated:November 25, 2019 5:10 pm

'ਬਿੱਗ ਬੌਸ 13': ਜਦੋਂ ਸਿਧਾਰਥ ਸ਼ੁਕਲਾ ਤੇ ਰਸ਼ਮੀ ਨੇ ਸਵੀਮਿੰਗ ਪੂਲ 'ਚ ਕੀਤਾ ਰੋਮਾਂਸ... ਦੇਖੋ ਵੀਡੀਓ,'ਬਿੱਗ ਬੌਸ 13' ਸੀਜ਼ਨ 'ਚ ਜਿਥੇ ਰੋਮਾਂਚ, ਵਿਵਾਦ ਅਤੇ ਲੜਾਈਆਂ ਦੇਖਣ ਨੂੰ ਮਿਲੀਆਂ, ਹੁਣ ਉਥੇ ਹੀ ਸ਼ੋਅ ਰੋਮਾਂਸ ਨਾਲ ਭਰਪੂਰ ਰਹਿਣ ਵਾਲਾ ਹੈ ਤੇ ਇਹ ਰੋਮਾਂਸ ਵੀ ਦੋ ਅਜਿਹੇ ਮੈਂਬਰਾਂ ਵਿਚਕਾਰ ਹੋਵੇਗਾ ਜੋ ਇਕ-ਦੂਜੇ ਦੇ ਜਾਨੀ ਦੁਸ਼ਮਣ ਹਨ।

ਦਰਅਸਲ, ਕਲਰਜ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੋਅ ਦੇ ਪ੍ਰੋਮੋ ਦ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਪੂਲ 'ਚ ਰੋਮਾਂਸ ਕਰਦੇ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ: Bigg Boss 13: Mahira Sharma romance with Vishal Aditya Singh while Paras Chhabra directs the film

ਵੀਡੀਓ 'ਚ ਦੇਖ ਸਕਦੇ ਹੋ ਕਿ ਸਾਰੇ ਘਰਵਾਲੇ ਲਿਵਿੰਗ ਏਰੀਆ 'ਚ ਇਕੱਠੇ ਹੁੰਦੇ ਹਨ। ਉਸ ਤੋਂ ਬਾਅਦ ਉਨ੍ਹਾਂ ਸਾਹਮਣੇ ਟੀ.ਵੀ. 'ਤੇ ਸਿਧਾਰਥ ਤੇ ਰਸ਼ਮੀ ਦੇ ਸੀਰੀਅਲ ਦੀ ਇਕ ਕਲਿੱਪ ਚਲਦੀ ਹੈ। ਇਹ ਦੇਖ ਕੇ ਘਰਵਾਲੇ ਕਾਫੀ ਖੁਸ਼ ਹੁੰਦੇ ਹਨ। ਇਸ 'ਤੇ ਸਹਿਨਾਜ਼ ਕਹਿੰਦੀ ਹੈ ਕਿ ਤੁਸੀਂ ਦੋਵੇਂ ਇਕੱਠੇ ਕਿੰਨੇ ਵਧੀਆ ਲਗਦੇ ਹਨ, ਤੁਸੀਂ ਇਕੱਠੇ ਕਿਉਂ ਨਹੀਂ ਰਹਿੰਦੇ।

ਦੱਸ ਦੇਈਏ ਕਿ ਸਿਧਾਰਥ ਤੇ ਰਸ਼ਮੀ ਵਿਚਕਾਰ ਸ਼ੋਅ ਦੀ ਸ਼ੁਰੂਆਤ ਤੋਂ ਹੀ ਤਣਾਅ ਦੇਖਣ ਨੂੰ ਮਿਲਿਆ ਹੈ। ਦੋਵਾਂ ਦੇ ਕਾਫੀ ਝਗੜੇ ਹੋਏ ਹਨ, ਪਰ ਹੁਣ ਦੋਹਾਂ ਦਾ ਇੱਕ ਵੱਖਰਾ ਹੀ ਰੂਪ ਦੇਖਣ ਨੂੰ ਮਿਲੇਗਾ।

-PTC News

  • Share