Thu, Apr 18, 2024
Whatsapp

ਪੁਲਿਸ ਹਿਰਾਸਤ 'ਚ 'ਬਿੱਗ ਬੌਸ 13' ਦਾ ਇਹ Contestant, ਜਾਣੋ ਕੀ ਹੈ ਪੂਰਾ ਮਾਮਲਾ

Written by  Jashan A -- November 28th 2019 01:53 PM -- Updated: November 28th 2019 01:56 PM
ਪੁਲਿਸ ਹਿਰਾਸਤ 'ਚ 'ਬਿੱਗ ਬੌਸ 13' ਦਾ ਇਹ Contestant, ਜਾਣੋ ਕੀ ਹੈ ਪੂਰਾ ਮਾਮਲਾ

ਪੁਲਿਸ ਹਿਰਾਸਤ 'ਚ 'ਬਿੱਗ ਬੌਸ 13' ਦਾ ਇਹ Contestant, ਜਾਣੋ ਕੀ ਹੈ ਪੂਰਾ ਮਾਮਲਾ

ਪੁਲਿਸ ਹਿਰਾਸਤ 'ਚ 'ਬਿੱਗ ਬੌਸ 13' ਦਾ ਇਹ Contestant, ਜਾਣੋ ਕੀ ਹੈ ਪੂਰਾ ਮਾਮਲਾ, ਰਾਜਨੀਤਕ ਵਿਸ਼ਲੇਸ਼ਕ ਤੇ 'ਬਿੱਗ ਬੌਸ 13' ਦੇ ਘਰ 'ਚ ਕੁਝ ਦਿਨ ਰਹਿਣ ਵਾਲੇ ਤਹਿਸੀਨ ਪੂਨਾਵਾਲਾ ਨੇ ਅੱਜ ਸਾਧਵੀ ਪ੍ਰਗਿਆ ਸਿੰਘ ਠਾਕੁਰ 'ਤੇ ਤੰਜ ਕੱਸਿਆ ਹੈ। ਦਰਅਸਲ, ਉਹ ਸੰਸਦ ਦੇ ਬਾਹਰ ਖੜ੍ਹੇ ਹੋ ਕੇ ਸਾਧਵੀ ਪ੍ਰਗਿਆ ਠਾਕੁਰ ਖਿਲਾਫ ਪ੍ਰਦਰਸ਼ਨ ਕਰ ਰਿਹਾ ਸੀ। ਇਸ ਦੌਰਾਨ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। https://twitter.com/ANI/status/1199933069697765376?s=20 'ਤਹਿਸੀਨ ਪੂਨਾਵਾਲਾ ਨੇ ਇਸ ਤੋਂ ਪਹਿਲਾਂ ਟਵੀਟ ਕਰਕੇ ਲਿਖਿਆ ਸੀ, ''ਸਾਡੇ ਮਹਾਤਮਾ ਗਾਂਧੀ ਦੀ ਹੱਤਿਆ ਆਜ਼ਾਦ ਭਾਰਤ ਦੇ ਪਹਿਲੇ ਅੱਤਵਾਦੀ ਗੋਡਸੇ ਦੁਆਰਾ ਕੀਤੀ ਗਈ ਤੇ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਉਸ ਨੂੰ ਲਗਾਤਾਰ ਦੇਸ਼ ਭਗਤ ਕਹਿ ਰਹੀ ਹੈ। ਮੈਂ ਪ੍ਰਗਿਆ ਸਿੰਘ ਠਾਕੁਰ ਖਿਲਾਫ ਸੰਸਦ ਦੇ ਬਾਹਰ ਨੰਗੇ ਪੈਰ ਪ੍ਰਦਰਸ਼ਨ ਕਰਾਂਗਾ। ਵਿਰੋਧੀ ਧਿਰ ਨੂੰ ਅਪੀਲ ਕੀਤੀ ਹੈ ਕਿ ਉਹ ਯਕੀਨਨ ਤੌਰ 'ਤੇ ਸਰਕਾਰ ਇਸ ਲਈ ਮੁਆਫੀ ਮੰਗੇ।'' https://twitter.com/tehseenp/status/1199769153357266944?s=20 ਦੱਸਣਯੋਗ ਹੈ ਕਿ ਪ੍ਰਗਿਆ ਠਾਕੁਰ ਸਿੰਘ ਨੇ ਲੋਕਸਭਾ 'ਚ ਬੁੱਧਵਾਰ ਨੂੰ ਨਾਥੂਰਾਮ ਗੋਡਸੇ ਨੂੰ 'ਦੇਸ਼ਭਗਤ' ਕਰਾਰ ਦਿੱਤਾ ਸੀ। ਉਸ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਅਤੇ ਕਈ ਰਾਜਨੀਤਿਕ ਦਲਾਂ ਸਮੇਤ ਬਾਲੀਵੁੱਡ ਤੇ ਟੀ. ਵੀ. ਕਲਾਕਾਰਾਂ ਨੇ ਵੀ ਸਖਤ ਵਿਰੋਧ ਜਤਾਇਆ। https://twitter.com/tehseenp/status/1199931672369582080?s=20 ਉਥੇ ਹੀ ਦੂਜੇ ਪਾਸੇ ਮਹਾਤਮਾ ਗਾਂਧੀ ਦੇ ਹਥਿਆਰੇ ਨਾਥੂਰਾਮ ਗੋਡਸੇ ਨੂੰ ਦੇਸ਼ਭਗਤ ਦੱਸਣ ਵਾਲੇ ਬਿਆਨ ਤੋਂ ਬਾਅਦ ਭਾਜਪਾ ਤੇ ਕੇਂਦਰ ਸਰਕਾਰ ਨੇ ਸਾਂਸਦ ਪ੍ਰਗਿਆ ਠਾਕੁਰ 'ਤੇ ਕਾਰਵਾਈ ਕੀਤੀ ਹੈ। -PTC News


Top News view more...

Latest News view more...