ਹੋਰ ਖਬਰਾਂ

ਬਿੱਗ ਬੌਸ ਸੀਜ਼ਨ 13 : ਸਲਮਾਨ ਨੂੰ ਸਿਧਾਰਤ ਸ਼ੁਕਲਾ 'ਤੇ ਆਇਆ ਗੁੱਸਾ, ਦਿੱਤੀ ਇਹ ਧਮਕੀ !

By Jashan A -- November 23, 2019 3:52 pm

ਬਿੱਗ ਬੌਸ ਸੀਜ਼ਨ 13 : ਸਲਮਾਨ ਨੂੰ ਸਿਧਾਰਤ ਸ਼ੁਕਲਾ 'ਤੇ ਆਇਆ ਗੁੱਸਾ, ਦਿੱਤੀ ਇਹ ਧਮਕੀ !,'ਬਿੱਗ ਬੌਸ 13' ਸੀਜ਼ਨ ਆਏ ਦਿਨ ਰੋਮਾਂਚਕ ਬਣ ਰਿਹਾ ਹੈ। ਇਸ ਵਾਰ ਸਿਧਾਰਥ ਸ਼ੁਕਲਾ ਮਜ਼ੂਬਤ ਕੰਟੈਸਟੈਂਟ ਬਣ ਕੇ ਉਭਰੇ ਹਨ ਅਤੇ ਉਹ ਲਗਾਤਾਰ ਵਿਵਾਦਾਂ 'ਚ ਹਨ। ਆਸੀਮ, ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਵਿਚਕਾਰ ਉਹ ਫਿਜ਼ਿਕਲੀ ਭਿੜ ਚੁੱਕੇ ਹਨ। ਉਨ੍ਹਾਂ ਨੇ 'ਬਿੱਗ ਬੌਸ' ਦੇ ਘਰੋਂ ਬਾਹਰ ਕੱਢਣ ਲਈ ਟਰੈਂਡ ਚੱਲ ਪਿਆ ਸੀ।

ਸਲਮਾਨ ਖਾਨ 'ਤੇ ਵੀ ਵਾਰ-ਵਾਰ ਦੋਸ਼ ਲੱਗ ਰਹੇ ਹਨ ਕਿ ਉਹ ਸਿਧਾਰਥ ਦਾ ਬਚਾਅ ਕਰ ਰਹੇ ਹਨ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਸਲਮਾਨ ਨੇ ਸਿਧਾਰਥ ਸ਼ੁਕਲਾ ਦੀ ਕਾਫੀ ਕਲਾਸ ਲਈ ਹੈ। 'ਬਿੱਗ ਬੌਸ' ਬਾਰੇ ਖਬਰ ਦੇਣ ਵਾਲੇ ਟਵਿਟਰ ਹੈਂਡਲ 'ਦਿ ਖਬਰੀ' ਮੁਤਾਬਕ ਇਸ ਵਾਰ ਸਿਧਾਰਥ ਸ਼ੁਕਲਾ 'ਤੇ ਸਲਮਾਨ ਖਾਨ ਕਾਫੀ ਭੜਕ ਗਏ।

ਹੋਰ ਪੜ੍ਹੋ: ਮੁਰਥਲ ਗੈਂਗਰੇਪ ਮਾਮਲਾ : ਹਾਈਕੋਰਟ ਵੱਲੋਂ 407 ਕੇਸਾਂ ਨੂੰ ਵਾਪਸ ਲੈਣ 'ਤੇ ਰੋਕ ,ਹਰਿਆਣਾ ਸਰਕਾਰ ਨੂੰ ਜਾਰੀ ਕੀਤੇ ਹੁਕਮ

https://twitter.com/TheKhbri/status/1197877959261966338?s=20

ਮੀਡੀਆ ਰਿਪੋਰਟਾਂ ਮੁਤਾਬਕ, ਵੀਕੈਂਡ ਵਾਰ ਸ਼ਨਿਚਰਵਾਰ ਨੂੰ ਆਵੇਗਾ। ਇਸ ਦੀ ਸ਼ੂਟਿੰਗ ਹੋ ਚੁੱਕੀ ਹੈ ਅਤੇ ਇਸੇ ਦੌਰਾਨ ਸਲਮਾਨ, ਸਿਧਾਰਥ 'ਤੇ ਬੁਰੀ ਤਰ੍ਹਾਂ ਵਰਸਦੇ ਹਨ। ਸਲਮਾਨ ਖਾਨ ਗੁੱਸੇ 'ਚ ਸਿਧਾਰਥ ਨੂੰ ਪੁੱਛਦੇ ਹਨ ਕਿ, ''ਤੁਸੀਂ ਇਸ ਇੰਡਸਟਰੀ 'ਚ ਕੰਮ ਕਰਨਾ ਹੈ ਜਾਂ ਨਹੀਂ?'' 'ਬਿੱਗ ਬੌਸ' 'ਚ ਇਨ੍ਹਾਂ ਦਿਨਾਂ ਸਿਧਾਰਥ ਤੇ ਆਸੀਮ ਵਿਚਕਾਰ ਲੜਾਈ ਟਾਕ ਆਫ ਦਿ ਟਾਊਨ ਬਣੀ ਹੋਈ ਹੈ।ਜਿਸ ਦੌਰਾਨ ਫੈਨਜ਼ ਆਪਣੀਆਂ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ।

-PTC News

  • Share