Thu, Apr 25, 2024
Whatsapp

ਗਰੀਬ ਪਿਤਾ 'ਤੇ ਟੁਟਿਆ ਦੁੱਖਾਂ ਦਾ ਪਹਾੜ : ਬੇਟੇ ਤੋਂ ਬਾਅਦ ਜਵਾਨ ਧੀ ਦੀ ਹੋਈ ਕੋਰੋਨਾ ਨਾਲ ਮੌਤ 

Written by  Shanker Badra -- June 14th 2021 11:33 AM
ਗਰੀਬ ਪਿਤਾ 'ਤੇ ਟੁਟਿਆ ਦੁੱਖਾਂ ਦਾ ਪਹਾੜ : ਬੇਟੇ ਤੋਂ ਬਾਅਦ ਜਵਾਨ ਧੀ ਦੀ ਹੋਈ ਕੋਰੋਨਾ ਨਾਲ ਮੌਤ 

ਗਰੀਬ ਪਿਤਾ 'ਤੇ ਟੁਟਿਆ ਦੁੱਖਾਂ ਦਾ ਪਹਾੜ : ਬੇਟੇ ਤੋਂ ਬਾਅਦ ਜਵਾਨ ਧੀ ਦੀ ਹੋਈ ਕੋਰੋਨਾ ਨਾਲ ਮੌਤ 

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਨਾਲ ਕਈ ਪਰਿਵਾਰ ਬਿਖਰ ਗਏ ਹਨ। ਭਾਰਤ ਵਿੱਚ ਬਹੁਤੇ ਲੋਕਾਂ ਨੇ ਹਸਪਤਾਲਾਂ ਵਿੱਚ ਆਈਸੀਯੂ ਬੈੱਡਾਂ ਅਤੇ ਵੈਂਟੀਲੇਟਰਾਂ ਦੀ ਘਾਟ ਕਾਰਨ ਆਪਣੀ ਜਾਨ ਗੁਆ ਦਿੱਤੀ। ਭਾਰਤ ਦੇ ਦਿਹਾਤੀ ਇਲਾਕਿਆਂ ਦੀ ਸਥਿਤੀ ਇਸ ਤੋਂ ਵੀ ਬਦਤਰ ਹੈ। ਸਰਕਾਰ ਕੋਲ ਪੇਂਡੂ ਇਲਾਕਿਆਂ ਵਿੱਚ ਮਰੇ ਲੋਕਾਂ ਦਾ ਸਹੀ ਰਿਕਾਰਡ ਜਾਂ ਅੰਕੜੇ ਵੀ ਨਹੀਂ ਹਨ। [caption id="attachment_506164" align="aligncenter" width="300"]Bihar After The Death Of The Daughter The Father Sought Cooperation But No One Help In Funeral ਗਰੀਬ ਪਿਤਾ 'ਤੇ ਟੁਟਿਆ ਦੁੱਖਾਂ ਦਾ ਪਹਾੜ : ਬੇਟੇ ਤੋਂ ਬਾਅਦ ਜਵਾਨ ਧੀ ਦੀ ਹੋਈ ਕੋਰੋਨਾ ਨਾਲ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ ਅਨਲੌਕ -3 ਲਈ ਦਿਸ਼ਾ ਨਿਰਦੇਸ਼ ਜਾਰੀ, ਪੜ੍ਹੋ ਅੱਜ ਤੋਂ ਕੀ -ਕੀ ਖੁੱਲ੍ਹੇਗਾ ਤੇ ਕੀ ਕੁਝ ਰਹੇਗਾ ਬੰਦ ਵਿਰੋਧੀ ਧਿਰ ਲਗਾਤਾਰ ਸਰਕਾਰ 'ਤੇ ਅੰਕੜਿਆਂ ਦੀ ਹੇਰਾਫੇਰੀ ਦਾ ਦੋਸ਼ ਲਗਾ ਰਹੀ ਹੈ।ਕੋਰੋਨਾ ਕਾਰਨ ਬਹੁਤ ਸਾਰੇ ਪਰਿਵਾਰ ਆਰਥਿਕ ਤੌਰ 'ਤੇ ਬਰਬਾਦ ਹੋ ਗਏ ਸਨ। ਉਸੇ ਸਮੇਂ ਕੁਝ ਪਰਿਵਾਰ ਅਜਿਹੇ ਸਨ ,ਜਿਨ੍ਹਾਂ ਨੇ ਕੁਝ ਦਿਨਾਂ ਵਿੱਚ ਕੋਰੋਨਾ ਕਾਰਨ ਬਹੁਤ ਸਾਰੇ ਅਪਣਿਆਂ ਨੂੰ ਗੁਆ ਦਿੱਤਾ ਹੈ। ਬਿਹਾਰ ਦੇ ਗੋਪਾਲਗੰਜ ਦੇ ਬਰੌਲੀ ਬਲਾਕ ਤੋਂ ਇਕ ਪਿਤਾ ਦੀ ਦੁਖਦਾਈ ਕਹਾਣੀ ਸਾਹਮਣੇ ਆਈ ਹੈ। [caption id="attachment_506165" align="aligncenter" width="288"]Bihar After The Death Of The Daughter The Father Sought Cooperation But No One Help In Funeral ਗਰੀਬ ਪਿਤਾ 'ਤੇ ਟੁਟਿਆ ਦੁੱਖਾਂ ਦਾ ਪਹਾੜ : ਬੇਟੇ ਤੋਂ ਬਾਅਦ ਜਵਾਨ ਧੀ ਦੀ ਹੋਈ ਕੋਰੋਨਾ ਨਾਲ ਮੌਤ[/caption] ਸਿਵਾਨ ਜ਼ਿਲ੍ਹੇ ਦੇ ਜੀਰਾਦੇਈ ਦੇ ਰਹਿਣ ਵਾਲੇ ਪਰਸੂਰਾਮ ਪ੍ਰਸਾਦ ਬਰੌਲੀ 'ਤੇ ਪਿਛਲੇ ਕੁਝ ਦਿਨਾਂ ਤੋਂ ਦੁੱਖਾਂ ਦਾ ਪਹਾੜ ਅਜਿਹਾ ਟੁਟਿਆ ਕਿ ਉਹ ਸਦਮੇ ਵਿੱਚ ਹੈ। ਦਰਅਸਲ,ਪਕੌੜੇ ਵੇਚ ਕੇ ਆਪਣੇ ਪਰਿਵਾਰ ਦਾ ਢਿੱਡ ਭਰਨ ਵਾਲੇ ਪਰਸੁਰਾਮ ਪ੍ਰਸਾਦ ਨੇ ਆਪਣੇ ਛੋਟੇ ਬੇਟੇ ਅਤੇ ਧੀ ਨੂੰ ਕੋਰੋਨਾ ਕਾਰਨ ਗੁਆ ਦਿੱਤਾ ਹੈ। [caption id="attachment_506163" align="aligncenter" width="300"]Bihar After The Death Of The Daughter The Father Sought Cooperation But No One Help In Funeral ਗਰੀਬ ਪਿਤਾ 'ਤੇ ਟੁਟਿਆ ਦੁੱਖਾਂ ਦਾ ਪਹਾੜ : ਬੇਟੇ ਤੋਂ ਬਾਅਦ ਜਵਾਨ ਧੀ ਦੀ ਹੋਈ ਕੋਰੋਨਾ ਨਾਲ ਮੌਤ[/caption] ਗਰੀਬੀ ਦੀ ਮਾਰ ਅਜਿਹੀ ਕਿ ਉਸਦੇ ਕੋਲ ਅੰਤਮ ਸਸਕਾਰ ਕਰਨ ਲਈ ਪੈਸੇ ਵੀ ਨਹੀਂ ਸਨ। ਅਜਿਹੇ ਸਮੇਂ ਕੋਈ ਵੀ ਉਸਦੀ ਸਹਾਇਤਾ ਲਈ ਅੱਗੇ ਨਹੀਂ ਆਇਆ। ਕਿਹਾ ਜਾਂਦਾ ਹੈ ਕਿ ਉਸ ਦੀ ਲੜਕੀ ਦੀ ਮੌਤ ਖੰਘ ਅਤੇ ਬੁਖਾਰ ਕਾਰਨ ਹੋਈ ਹੈ। ਇਸ ਤੋਂ ਪਹਿਲਾਂ ਉਸ ਦੇ ਬੇਟੇ ਦੀ ਵੀ ਇਸੇ ਤਰ੍ਹਾਂ ਮੌਤ ਹੋ ਗਈ ਸੀ। ਦੱਸ ਦੇਈਏ ਕਿ ਇਸ ਵੇਲੇ ਦੇਸ਼ ਦੇ ਵਿੱਚ ਕੋਰੋਨਾ ਦੇ ਕੇਸ ਥੋੜੇ ਘਟੇ ਹਨ। -PTCNews


Top News view more...

Latest News view more...