
ਬਿਹਾਰ ਵਿਧਾਨ ਸਭਾ ਚੋਣਾਂ 2020 : ਪਹਿਲੇ ਪੜਾਅ ਦੀ ਵੋਟਿੰਗ ਲਈ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ:ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਚੋਣ ਪ੍ਰਚਾਰ ਸਿਖ਼ਰ 'ਤੇ ਹੈ ਅਤੇ ਬਿਹਾਰ ਵਿਧਾਨ ਸਭਾ ਚੋਣਾਂ 2020 ਲਈ ਪਹਿਲੇ ਪੜਾਅ ਦੀ ਵੋਟਿੰਗ ਲਈ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ ਤੇ ਸ਼ਾਮ 5 ਵਜੇ ਪਹਿਲੇ ਪੜ੍ਹਾਅ ਦਾ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਇਸ ਦੌਰਾਨ ਸੋਸ਼ਲ ਮੀਡੀਆ ਦੀ ਗਲਤ ਵਰਤੋਂ 'ਤੇ ਨਜ਼ਰ ਰਹੇਗੀ, ਤਾਕਿ ਫਿਰਕੂ ਸਦਭਾਵਨਾ ਬਣੀ ਰਹੇ। ਨਫ਼ਰਤੀ ਭਾਸ਼ਣ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਪੰਜਾਬ ਆਉਣ ਵਾਲੀਆਂ ਮਾਲ -ਗੱਡੀਆਂ 'ਤੇ ਲਗਾਈ ਰੋਕ ,ਕਿਸਾਨਾਂ ਵੱਲੋਂ ਸਖ਼ਤ ਨਿਖੇਧੀ
ਇਸ ਦੌਰਾਨ ਕਈ ਦਿੱਗਜ ਨੇਤਾ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਅੱਜ ਕਈ ਵੱਡੀਆਂ ਚੋਣ ਰੈਲੀਆਂ ਕਰਨਗੇ ਤੇ ਆਪਣੀ -ਆਪਣੀ ਪਾਰਟੀ ਦੇ ਉਮੀਦਵਾਰ ਲਈ ਵੋਟਾਂ ਮੰਗਣਗੇ। ਇਸ ਦੇ ਨਾਲ ਹੀ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ, ਮੁੱਖ ਮੰਤਰੀ ਨਿਤਿਸ਼ ਕੁਮਾਰ, ਆਰ. ਜੇ. ਡੀ. ਨੇਤਾ ਤੇਜਸਵੀ ਕੁਮਾਰ ਸਣੇ ਕਈ ਵੱਡੇ ਨੇਤਾ ਅੱਜ ਚੋਣ ਰੈਲੀਆਂ ਕਰਨਗੇ। ਦੱਸਣਯੋਗ ਹੈ ਕਿ ਕੋਰੋਨਾ ਦੇ ਜਿਹੜੇ ਮਰੀਜ਼ ਕੁਆਰੰਟੀਨ ਹਨ, ਉਹ ਵੋਟਿੰਗ ਵਾਲੇ ਦਿਨ ਆਖਰੀ ਘੰਟੇ 'ਚ ਹੀ ਵੋਟਿੰਗ ਕਰ ਸਕਣਗੇ।
ਦੱਸ ਦੇਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਤਹਿਤ 28 ਅਕਤੂਬਰ ਨੂੰ 71 ਸੀਟਾਂ 'ਤੇ ਵੋਟਿੰਗ ਹੋਵੇਗੀ ,ਇਸ 'ਚ 16 ਜ਼ਿਲ੍ਹੇ, 31 ਹਜ਼ਾਰ ਪੋਲਿੰਗ ਬੂਥ ਹੋਣਗੇ। ਦੂਜੇ ਪੜਾਅ ਤਹਿਤ 3 ਨਵੰਬਰ ਨੂੰ 94 ਸੀਟਾਂ 'ਤੇ ਵੋਟਿੰਗ ਹੋਵੇਗੀ ,ਇਸ 'ਚ 17 ਜ਼ਿਲ੍ਹੇ, 42 ਹਜ਼ਾਰ ਪੋਲਿੰਗ ਬੂਥ ਹੋਣਗੇ। ਤੀਜੇਪੜਾਅ ਤਹਿਤ7 ਨਵੰਬਰ ਨੂੰ 78 ਸੀਟਾਂ 'ਤੇ ਵੋਟਿੰਗ ਹੋਵੇਗੀ ,ਇਸ 'ਚ 15 ਜ਼ਿਲ੍ਹੇ, 33.50 ਹਜ਼ਾਰ ਪੋਲਿੰਗ ਬੂਥ ਹੋਣਗੇ। ਇਸ ਦੌਰਾਨ ਇਨ੍ਹਾਂ ਚੋਣਾਂ ਦੇ ਨਤੀਜੇ 10 ਨਵੰਬਰ ਨੂੰ ਐਲਾਨੇ ਜਾਣਗੇ।
ਬਿਹਾਰ 'ਚ 243 ਵਿਧਾਨ ਸਭਾ ਸੀਟਾਂ ਹਨ। 38 ਸੀਟਾਂ ਰਾਖਵੀਆਂ ਹਨ। ਇਸ ਦੌਰਾਨ 7.29 ਕਰੋੜ ਲੋਕ ਆਪਣੀ ਵੋਟ ਪਾਉਣਗੇ। 1.73 ਲੱਖ ਵੀਵੀਪੈਟਸ ਦੀ ਵਰਤੋਂ ਹੋਵੇਗੀ। 46 ਲੱਖ ਮਾਸਕ, 7.6 ਲੱਖ ਫੇਸ ਸ਼ੀਲਡ, 23 ਲੱਖ ਜੋੜੇ ਦਸਤਾਨੇ ਅਤੇ 6 ਲੱਖ ਪੀਪੀਈ ਕਿੱਟਾਂ ਦੀ ਵਰਤੋਂ ਕੀਤੀ ਜਾਵੇਗੀ। ਨਕਸਲ ਪ੍ਰਭਾਵਿਤ ਖੇਤਰਾਂ ਨੂੰ ਛੱਡ ਕੇ ਆਮ ਇਲਾਕਿਆਂ 'ਚ ਸਵੇਰੇ 7 ਤੋਂ ਸ਼ਾਮ 5 ਵਜੇ ਦੀ ਬਜਾਏ ਸਵੇਰੇ 7 ਤੋਂ ਸ਼ਾਮ 6 ਵਜੇ ਤਕ ਵੋਟਿੰਗ ਹੋਵੇਗੀ। ਇਕ ਪੋਲਿੰਗ ਬੂਥ 'ਚ 1500 ਦੀ ਥਾਂ 1000 ਵੋਟਰ ਹੋਣਗੇ।
Bihar Assembly Election 2020: Campaigning for first phase to end today
-PTCNews