Fri, Apr 19, 2024
Whatsapp

Bihar Assembly Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 71 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ

Written by  Shanker Badra -- October 28th 2020 10:34 AM
Bihar Assembly Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 71 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ

Bihar Assembly Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 71 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ

Bihar Assembly Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 71 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ:ਬਿਹਾਰ : ਬਿਹਾਰ ਵਿਧਾਨ ਸਭਾ ਚੋਣਾਂ 2020 ਦੇ ਪਹਿਲੇ ਪੜਾਅ ਲਈ ਅੱਜ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ ,ਜੋ ਸ਼ਾਮ 6 ਵਜੇ ਤਕ ਚੱਲੇਗੀ। ਇਸ ਮੌਕੇ ਕਈ ਪੋਲਿੰਗ ਬੂਥਾਂ 'ਤੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਦੇਖੀਆਂ ਗਈਆਂ ਹਨ। ਇਸ ਦੌਰਾਨ ਪਹਿਲੇ ਪੜਾਅ ਵਿੱਚ 16 ਜ਼ਿਲ੍ਹਿਆਂ ਦੀਆਂ 71 ਸੀਟਾਂ 'ਤੇ ਸਖ਼ਤ ਸੁਰੱਖਿਆ ਵਿਚਾਲੇ ਵੋਟਿੰਗ ਹੋ ਰਹੀ ਹੈ। [caption id="attachment_444169" align="aligncenter" width="700"]Bihar Assembly Election 2020: In first phase of polling in 71 seats Bihar Assembly Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 71 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ[/caption] ਇਸ ਦੌਰਾਨ ਪਹਿਲੇ ਪੜਾਅ ਲਈ ਕੁੱਲ 1066 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਤੇ ਆਪਣੀ ਕਿਸਮਤ ਅਜ਼ਮਾ ਰਹੇ ਹੈ ,ਜਿੰਨ੍ਹਾਂ 'ਚੋਂ 114 ਮਹਿਲਾਵਾਂ ਹਨ। ਬਿਹਾਰ ਵਿਧਾਨ ਸਭਾ ਦੀਆਂ 71 ਸੀਟਾਂ 'ਤੇ ਰਾਜ ਦੇ ਕੁੱਲ 7.29 ਕਰੋੜ ਵੋਟਰਾਂ ਵਿਚੋਂ 2.14 ਕਰੋੜ ਇਸ ਪੜਾਅ ਵਿਚ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ। ਇਸ ਦੌਰਾਨ ਪਹਿਲੇ ਪੜਾਅ ਵਿੱਚ ਕਈ ਦਿੱਗਜ ਨੇਤਾਵਾਂ ਦੀ ਕਿਸਮਤ ਦਾ ਫ਼ੈਸਲਾ ਵੀ ਹੋਣਾ ਹੈ। ਇਸ ਗੇੜ ਲਈ 31 ਹਜ਼ਾਰ, 371 ਮਦਾਨ ਕੇਂਦਰ ਬਣਾਏ ਗਏ ਹਨ। [caption id="attachment_444171" align="aligncenter" width="700"]Bihar Assembly Election 2020: In first phase of polling in 71 seats Bihar Assembly Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 71 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ[/caption] ਇਨ੍ਹਾਂ ਵਿੱਚ ਸਭ ਤੋਂ ਵੱਡਾ ਮੁਕਾਬਲਾ ਇਮਾਮਗੰਜ ਸੀਟ 'ਤੇ ਹੈ, ਜਿਥੇ ਸਾਬਕਾ ਮੁੱਖ ਮੰਤਰੀ ਅਤੇ ਇਸ ਵਾਰ ਐਨਡੀਏ ਦੇ ਨਾਲ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਉਦਯਾਰਨ ਚੌਧਰੀ ਦੇ ਖਿਲਾਫ ਮੈਦਾਨ 'ਚ ਹਨ। ਇਸ ਦੇ ਨਾਲ ਹੀ ਮੋਕਾਮਾ ਸੀਟ ਤੋਂ ਆਰ.ਜੇ.ਡੀ ਦੇ ਲਈ ਅਨੰਤ ਸਿੰਘ, ਜਮੂਈ ਤੋਂ ਭਾਜਪਾ ਲਈ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਸ਼੍ਰੇਆਸੀ ਸਿੰਘ ਅਤੇ ਗਿਆ ਸ਼ਹਿਰ ਤੋਂ ਭਾਜਪਾ ਲਈ ਪ੍ਰੇਮ ਕੁਮਾਰ ਦੀ ਕਿਸਮਤ ਦਾ ਫੈਸਲਾ ਵੀ ਇਸ ਪੜਾਅ ਵਿੱਚ ਹੋਵੇਗਾ। [caption id="attachment_444171" align="aligncenter" width="700"]Bihar Assembly Election 2020: In first phase of polling in 71 seats Bihar Assembly Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 71 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ[/caption] ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਇੱਕ ਖਾਸ ਅਪੀਲ ਕੀਤੀ ਗਈ ਹੈ। ਇਹ ਅਪੀਲ ਕਰਦਿਆਂ ਪੀਐੱਮ ਮੋਦੀ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਪੀਐਮ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਅੱਜ ਵੋਟਿੰਗ ਦਾ ਪਹਿਲਾ ਗੇੜ ਹੈ। ਮੈਂ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੋਵਿਡ ਨਾਲ ਜੁੜੀਆਂ ਸਾਵਧਾਨੀਆਂ ਵਰਤਦਿਆਂ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਆਪਣੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ। ਦੋ ਗਜ਼ ਦੀ ਦੂਰੀ ਦਾ ਧਿਆਨ ਰੱਖੋ, ਮਾਸਕ ਜਰੂਰ ਪਾਓ। ਯਾਦ ਰੱਖੋ, ਪਹਿਲਾਂ ਵੋਟ, ਫਿਰ ਜਲਪਾਨ ! [caption id="attachment_444172" align="aligncenter" width="700"]Bihar Assembly Election 2020: In first phase of polling in 71 seats Bihar Assembly Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 71 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ[/caption] ਦੱਸ ਦੇਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ 2020 ਦੇ ਪਹਿਲੇ ਪੜਾਅ ਦੀਆਂ 71 ਵਿਧਾਨ ਸਭਾ ਸੀਟਾਂ 'ਤੇ ਅੱਜ ਵੋਟਿੰਗ ਹੋ ਰਹੀ ਹੈ। ਬਿਹਾਰ ਚੋਣਾਂ ਦੇ ਪਹਿਲੇ ਪੜਾਅ ਦੀਆਂ 71 ਸੀਟਾਂ ਵਿੱਚੋਂ ਤੇਜਸ਼ਵੀ ਯਾਦਵ ਦੀ ਅਗਵਾਈ ਵਾਲੇ ਮਹਾਂਗਠਜੋੜ ਵੱਲੋਂ RJD 42 ਸੀਟਾਂ 'ਤੇ ਚੋਣ ਲੜ ਰਹੀ ਹੈ, ਜਦੋਂ ਕਿ ਉਸ ਦੀ ਸਹਿਯੋਗੀ ਕਾਂਗਰਸ 21 ਅਤੇ ਸੀਪੀਆਈ ਮਾਲੇ 8 ਸੀਟਾਂ 'ਤੇ ਚੋਣ ਲੜ ਰਹੇ ਹਨ। ਦੂਜੇ ਪਾਸੇ ਨਿਤੀਸ਼ ਦੀ ਅਗਵਾਈ ਵਾਲੀ NDA ਵੱਲੋਂ JDU 35 ਸੀਟਾਂ 'ਤੇ ਚੋਣ ਲੜ ਰਹੀ ਹੈ ਜਦਕਿ ਉਸ ਦੀ ਸਹਿਯੋਗੀ ਭਾਜਪਾ 29 ਸੀਟਾਂ, ਜੀਤਨਰਾਮ ਮਾਂਝੀ ਦੀ ਹਿੰਦੁਸਤਾਨ ਆਵਾਮ ਮੋਰਚਾ 6 ਅਤੇ ਵੀਆਈਪੀ ਇੱਕ ਸੀਟ 'ਤੇ ਚੋਣ ਲੜ ਰਹੀ ਹੈ। -PTCNews


Top News view more...

Latest News view more...