Advertisment

Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦਾ ਹੋਇਆ ਐਲਾਨ, ਤਿੰਨ ਗੇੜਾਂ 'ਚ ਹੋਵੇਗੀ ਵੋਟਿੰਗ

author-image
Shanker Badra
Updated On
New Update
Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦਾ ਹੋਇਆ ਐਲਾਨ, ਤਿੰਨ ਗੇੜਾਂ 'ਚ ਹੋਵੇਗੀ ਵੋਟਿੰਗ
Advertisment
Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦਾ ਹੋਇਆ ਐਲਾਨ, ਤਿੰਨ ਗੇੜਾਂ 'ਚ ਹੋਵੇਗੀ ਵੋਟਿੰਗ:ਨਵੀਂ ਦਿੱਲੀ : ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਚੋਣ ਕਮਿਸ਼ਨ ਨੇ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ।ਬਿਹਾਰ ਵਿਧਾਨ ਸਭਾ ਚੋਣਾਂ ਤਿੰਨ ਗੇੜਾਂ ਵਿੱਚ ਹੋਣਗੀਆਂ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। publive-image Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦਾ ਹੋਇਆ ਐਲਾਨ, ਤਿੰਨ ਗੇੜਾਂ 'ਚ ਹੋਵੇਗੀ ਵੋਟਿੰਗ  ਜਾਣਕਾਰੀ ਅਨੁਸਾਰ ਪਹਿਲੇ ਪੜਾਅ ਦੀ ਵੋਟਿੰਗ 28 ਅਕਤੂਬਰ ਨੂੰ,  ਦੂਜੇ ਪੜਾਅ ਦੀ ਵੋਟਿੰਗ 3 ਨਵੰਬਰ ਨੂੰ ਅਤੇ ਆਖਰੀ ਪੜਾਅ ਦੀ ਵੋਟਿੰਗ 7 ਨਵੰਬਰ ਨੂੰ ਵੋਟਿੰਗ ਹੋਵੇਗੀ। ਇਸ ਦੌਰਾਨ ਇਨ੍ਹਾਂ ਚੋਣਾਂ ਦੇ ਨਤੀਜੇ 10 ਨਵੰਬਰ ਨੂੰ ਐਲਾਨੇ ਜਾਣਗੇ। ਪਿਛਲੀ ਵਾਰ ਚੋਣਾਂ ਪੰਜ ਪੜਾਵਾਂ ਵਿਚ ਹੋਈਆਂ ਸਨ। publive-image Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦਾ ਹੋਇਆ ਐਲਾਨ, ਤਿੰਨ ਗੇੜਾਂ 'ਚ ਹੋਵੇਗੀ ਵੋਟਿੰਗ  ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਸੰਕਟ ਤੋਂ ਬਾਅਦ ਦੇਸ਼ ਵਿੱਚ ਇਹ ਪਹਿਲੀ ਵੱਡੀ ਚੋਣ ਹੈ। ਅਰੋੜਾ ਨੇ ਕਿਹਾ ਕਿ ਇਸ ਚੋਣ ਵਿੱਚ ਨਾਮਜ਼ਦਗੀ ਪੱਤਰ ਹੁਣ ਆਨਲਾਈਨ ਵੀ ਭਰੇ ਜਾ ਸਕਦੇ ਹਨ। ਆਫਲਾਈਨ ਦੀ ਵਿਵਸਥਾ ਵੀ ਹੋਵੇਗੀ। publive-image Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦਾ ਹੋਇਆ ਐਲਾਨ, ਤਿੰਨ ਗੇੜਾਂ 'ਚ ਹੋਵੇਗੀ ਵੋਟਿੰਗ  ਇਸ ਦੇ ਨਾਲ ਹੀ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਸਮਾਜਿਕ ਦੂਰੀ ਲਈ ਪੂਰਾ ਧਿਆਨ ਦਿੱਤਾ ਜਾਵੇਗਾ। ਹਾਲਾਂਕਿ, ਵੋਟਰਾਂ ਨੂੰ ਮਾਸਕ ਲਗਾ ਕੇ ਅਤੇ ਸੈਨੀਟਾਈਜ਼ਰ ਵਰਤ ਕੇ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਆਉਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ 243 ਮੈਂਬਰੀ ਬਿਹਾਰ ਵਿਧਾਨ ਸਭਾ ਦਾ ਕਾਰਜਕਾਲ 29 ਨਵੰਬਰ ਨੂੰ ਖਤਮ ਹੋ ਰਿਹਾ ਹੈ। -PTCNews-
latest-news news-in-punjabi news-in-punjab bihar-assembly-elections bihar-election-dates
Advertisment

Stay updated with the latest news headlines.

Follow us:
Advertisment