ਹੋਰ ਖਬਰਾਂ

ਬਿਹਾਰ ਦੇ ਔਰੰਗਾਬਾਦ 'ਚ ਲੂ ਦਾ ਕਹਿਰ, 30 ਲੋਕਾਂ ਦੀ ਹੋਈ ਮੌਤ

By Jashan A -- June 16, 2019 2:05 pm -- Updated:June 16, 2019 2:06 pm

ਬਿਹਾਰ ਦੇ ਔਰੰਗਾਬਾਦ 'ਚ ਲੂ ਦਾ ਕਹਿਰ, 30 ਲੋਕਾਂ ਦੀ ਹੋਈ ਮੌਤ,ਔਰੰਗਾਬਾਦ: ਬਿਹਾਰ 'ਚ ਔਰੰਗਾਬਾਦ 'ਚ ਲੂ ਦਾ ਕਹਿਰ ਦਿਨ ਬ ਦਿਨ ਵਧਦਾ ਜਾ ਰਿਹਾ ਹੈ। ਔਰੰਗਾਬਾਦ ਜ਼ਿਲੇ ਦੇ ਵੱਖ-ਵੱਖ ਇਲਾਕਿਆ 'ਚ ਲੂ ਲੱਗਣ ਕਾਰਨ 30 ਲੋਕਾਂ ਦੀ ਮੌਤ ਹੋ ਗਈ।ਔਰੰਗਾਬਾਦ ਸਦਰ ਹਸਪਤਾਲ 'ਚ ਲੂ ਲੱਗਣ ਕਾਰਨ ਹੁਣ ਤਕ 30 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ।

ਡਾ. ਸੁਰੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਇਨ੍ਹਾਂ 'ਚ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਗਈ ਜਦਕਿ ਕਈ ਲੋਕਾਂ ਦੀ ਸਦਰ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ।

ਹੋਰ ਪੜ੍ਹੋ:ਲੁਧਿਆਣਾ : ਕੱਪੜਾ ਫੈਕਟਰੀ ਨੂੰ ਭਿਆਨਕ ਅੱਗ ਲੱਗਣ ਕਾਰਨ ਹੋਇਆ ਨੁਕਸਾਨ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਨੂੰ ਦੇਸ਼ ਭਰ 'ਚ ਗਰਮੀ ਦਾ ਕਹਿਰ ਜਾਰੀ ਹੈ, ਜਿਸ ਕਾਰਨ ਪਾਰਾ 50 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਚੁੱਕਾ ਹੈ। ਇਸ ਅੱਤ ਦੀ ਗਰਮੀ 'ਚ ਲੋਕਾਂ ਦਾ ਘਰੋਂ ਭਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ ਤੇ ਲੋਕ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਹਨ।

-PTC News

  • Share