ਹੋਰ ਖਬਰਾਂ

ਬਿਹਾਰ : ਰਸੋਈ 'ਚ ਬਾਇਲਰ ਫੱਟਣ ਨਾਲ ਹੋਇਆ ਧਮਾਕਾ ,ਚਾਰ ਲੋਕਾਂ ਦੀ ਮੌਤ ,ਕਈ ਜ਼ਖਮੀ

By Shanker Badra -- November 16, 2019 3:22 pm

ਬਿਹਾਰ : ਰਸੋਈ 'ਚ ਬਾਇਲਰ ਫੱਟਣ ਨਾਲ ਹੋਇਆ ਧਮਾਕਾ ,ਚਾਰ ਲੋਕਾਂ ਦੀ ਮੌਤ ,ਕਈ ਜ਼ਖਮੀ: ਮੋਤੀਹਾਰੀ : ਬਿਹਾਰ ਜ਼ਿਲ੍ਹੇ ਦੇ ਸੁਗੌਲੀ ਬਲਾਕ ਵਿੱਚ ਮਿਡ-ਡੇ ਮੀਲ ਬਣਾਉਂਦੇ ਸਮੇਂ ਬਾਇਲਰ ਫੱਟਣ ਨਾਲ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖ਼ਮੀ ਹੋਏ ਹਨ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਈ ਮਕਾਨ ਬੁਰੀ ਤਰ੍ਹਾਂ ਤਬਾਹ ਹੋ ਗਏ।

Bihar East Champaran boiler explosion , 4 killed, 5 injured ਬਿਹਾਰ : ਰਸੋਈ 'ਚ ਬਾਇਲਰ ਫੱਟਣ ਨਾਲ ਹੋਇਆ ਧਮਾਕਾ ,ਚਾਰ ਲੋਕਾਂ ਦੀ ਮੌਤ ,ਕਈ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਮਿਡ -ਡੇ ਮੀਲ ਪ੍ਰੋਗਰਾਮ ਇੱਕ Ngo ਵੱਲੋਂ ਕਰਵਾਇਆ ਜਾਂਦਾ ਹੈ। ਇਸ ਦੌਰਾਨ ਅੱਜ ਸਵੇਰੇ ਕਰੀਬ ਚਾਰ ਵਜੇ ਮਿਡ-ਡੇਅ ਮੀਲ ਪਕਾਉਂਦੇ ਸਮੇਂ ਇਕ ਬਾਇਲਰ ਅਚਾਨਕ ਫੱਟ ਗਿਆ। ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ ਤੇ 5 ਲੋਕ ਜ਼ਖਮੀ ਹੋਏ ਹਨ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

Bihar East Champaran boiler explosion , 4 killed, 5 injured ਬਿਹਾਰ : ਰਸੋਈ 'ਚ ਬਾਇਲਰ ਫੱਟਣ ਨਾਲ ਹੋਇਆ ਧਮਾਕਾ ,ਚਾਰ ਲੋਕਾਂ ਦੀ ਮੌਤ ,ਕਈ ਜ਼ਖਮੀ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਿਕ ਮਹਿਲਾ ਨੇ ਦੱਸਿਆ ਕਿ ਮਿਡ-ਡੇ ਮੀਲ ਦਾ ਕੰਮਕਾਜ ਵੇਖਣ ਵਾਲਾ ਸੁਪਰਵਾਈਜ਼ਰ ਗਾਇਬ ਹੈ, ਜਿਸ ਨਾਲ ਕੋਈ ਵੀ ਸੰਪਰਕ ਨਹੀਂ ਹੋ ਪਾ ਰਿਹਾ ਹੈ।
-PTCNews

  • Share