Wed, Apr 17, 2024
Whatsapp

Bihar Election : NDA ਦੀ ਜਿੱਤ 'ਤੇ PM ਮੋਦੀ ਨੇ ਦਿੱਤੀ ਵਧਾਈ ,ਬਿਹਾਰ ਦੇ ਲੋਕ ਸਿਰਫ਼ ਵਿਕਾਸ ਚਾਹੁੰਦੇ ਹਨ

Written by  Shanker Badra -- November 11th 2020 09:31 AM -- Updated: November 11th 2020 09:33 AM
Bihar Election : NDA ਦੀ ਜਿੱਤ 'ਤੇ PM ਮੋਦੀ ਨੇ ਦਿੱਤੀ ਵਧਾਈ ,ਬਿਹਾਰ ਦੇ ਲੋਕ ਸਿਰਫ਼ ਵਿਕਾਸ ਚਾਹੁੰਦੇ ਹਨ

Bihar Election : NDA ਦੀ ਜਿੱਤ 'ਤੇ PM ਮੋਦੀ ਨੇ ਦਿੱਤੀ ਵਧਾਈ ,ਬਿਹਾਰ ਦੇ ਲੋਕ ਸਿਰਫ਼ ਵਿਕਾਸ ਚਾਹੁੰਦੇ ਹਨ

Bihar Election : NDA ਦੀ ਜਿੱਤ 'ਤੇ PM ਮੋਦੀ ਨੇ ਦਿੱਤੀ ਵਧਾਈ ,ਬਿਹਾਰ ਦੇ ਲੋਕ ਸਿਰਫ਼ ਵਿਕਾਸ ਚਾਹੁੰਦੇ ਹਨ:ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ 2020 ਦੀਆਂ ਸਾਰੀਆਂ 243 ਸੀਟਾਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਬਿਹਾਰ 'ਚ ਇੱਕ ਵਾਰ ਫਿਰ ਐੱਨ.ਡੀ.ਏ. ਦੀ ਸਰਕਾਰ ਬਣ ਚੁੱਕੀ ਹੈ ਅਤੇ ਨਿਤੀਸ਼ ਕੁਮਾਰ ਅਗਲੇ ਪੰਜ ਸਾਲਾਂ ਲਈ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਨੂੰ ਤਿਆਰ ਹਨ। ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਬਿਹਾਰ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਬਿਹਾਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। [caption id="attachment_448387" align="aligncenter" width="300"]Bihar Election : PM Narendra Modi people of Bihar for giving a decisive mandate for development Bihar Election : NDA ਦੀ ਜਿੱਤ 'ਤੇ PM ਮੋਦੀ ਨੇ ਦਿੱਤੀ ਵਧਾਈ ,ਬਿਹਾਰ ਦੇ ਲੋਕ ਸਿਰਫ਼ ਵਿਕਾਸ ਚਾਹੁੰਦੇ ਹਨ[/caption] ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ, ਉਨ੍ਹਾਂ ਨੇ ਲਿਖਿਆ, ਬਿਹਾਰ ਵਿਚ ਲੋਕਾਂ ਦੇ ਅਸ਼ੀਰਵਾਦ ਨਾਲ ਲੋਕਤੰਤਰ ਨੇ ਇਕ ਵਾਰ ਫਿਰ ਜਿੱਤ ਪ੍ਰਾਪਤ ਕੀਤੀ ਹੈ।ਐਨਡੀਏ ਦੇ ਸਾਰੇ ਵਰਕਰਾਂ ਨੇ ਜਿਸ ਦ੍ਰਿੜਤਾ ਅਤੇ ਸਮਰਪਣ ਨਾਲ ਸਾਥ ਦਿੱਤਾ ਹੈ, ਉਹ ਹੈਰਾਨ ਹੋਣ ਵਾਲਾ ਹੈ। ਮੈਂ ਵਰਕਰਾਂ ਨੂੰ ਵਧਾਈ ਦਿੰਦਾ ਹਾਂ ਅਤੇ ਬਿਹਾਰ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। [caption id="attachment_448384" align="aligncenter" width="300"]Bihar Election : PM Narendra Modi people of Bihar for giving a decisive mandate for development Bihar Election : NDA ਦੀ ਜਿੱਤ 'ਤੇ PM ਮੋਦੀ ਨੇ ਦਿੱਤੀ ਵਧਾਈ ,ਬਿਹਾਰ ਦੇ ਲੋਕ ਸਿਰਫ਼ ਵਿਕਾਸ ਚਾਹੁੰਦੇ ਹਨ[/caption] ਪੀ.ਐੱਮ. ਮੋਦੀ ਨੇ ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ,ਬਿਹਾਰ ਨੇ ਦੁਨੀਆ ਨੂੰ ਲੋਕਤੰਤਰ ਦਾ ਪਹਿਲਾ ਪਾਠ ਪੜ੍ਹਾਇਆ ਹੈ। ਅੱਜ ਬਿਹਾਰ ਨੇ ਦੁਨੀਆ ਨੂੰ ਫਿਰ ਦੱਸਿਆ ਹੈ ਕਿ ਲੋਕਤੰਤਰ ਨੂੰ ਮਜ਼ਬੂਤ ਕਿਵੇਂ ਕੀਤਾ ਜਾਂਦਾ ਹੈ। ਬਿਹਾਰ ਦੀਆਂ ਬਹੁਤ ਸਾਰੀਆਂ ਗਰੀਬ, ਵਾਂਝੀਆਂ ਅਤੇ ਔਰਤਾਂ ਨੇ ਵੀ ਵੋਟਾਂ ਪਾਈਆਂ ਅਤੇ ਅੱਜ ਵਿਕਾਸ ਲਈ ਆਪਣਾ ਫੈਸਲਾਕੁੰਨ ਫੈਸਲਾ ਵੀ ਦਿੱਤਾ ਹੈ। ਇਹ ਵੀ ਪੜ੍ਹੋ  : ਬਿਹਾਰ 'ਚ ਐੱਨ.ਡੀ.ਏ. ਨੇ ਲਹਿਰਾਇਆ ਜਿੱਤ ਦਾ ਝੰਡਾ ,ਇੱਕ ਵਾਰ ਫ਼ਿਰ ਬਣੀ NDA ਸਰਕਾਰ [caption id="attachment_448388" align="aligncenter" width="700"]Bihar Election : PM Narendra Modi people of Bihar for giving a decisive mandate for development Bihar Election : NDA ਦੀ ਜਿੱਤ 'ਤੇ PM ਮੋਦੀ ਨੇ ਦਿੱਤੀ ਵਧਾਈ ,ਬਿਹਾਰ ਦੇ ਲੋਕ ਸਿਰਫ਼ ਵਿਕਾਸ ਚਾਹੁੰਦੇ ਹਨ[/caption] ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿਧਾਨ ਸਭਾ 'ਚ ਐਨਡੀਏ ਨੂੰ ਮਿਲੀ ਜਿੱਤ ਲਈ ਬਿਹਾਰ ਦੀਆਂ ਮਹਿਲਾਵਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੀਆਂ ਧੀਆਂ-ਭੈਣਾਂ ਨੇ ਇਸ ਵਾਰ ਰਿਕਾਰਡ ਸੰਖਿਆਂ 'ਚ ਵੋਟਿੰਗ ਕਰਕੇ ਦਿਖਾਈ ਹੈ ਤੇ ਆਤਮ ਨਿਰਭਰ ਬਿਹਾਰ 'ਚ ਉਨ੍ਹਾਂ ਦੀ ਕਿੰਨੀ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਆਤਮਵਿਸ਼ਵਾਸ ਬਿਹਾਰ ਨੂੰ ਅੱਗੇ ਵਧਾਉਣ 'ਚ ਸਾਨੂੰ ਸ਼ਕਤੀ ਦੇਵੇਗਾ। [caption id="attachment_448386" align="aligncenter" width="760"]Bihar Election : PM Narendra Modi people of Bihar for giving a decisive mandate for development Bihar Election : NDA ਦੀ ਜਿੱਤ 'ਤੇ PM ਮੋਦੀ ਨੇ ਦਿੱਤੀ ਵਧਾਈ ,ਬਿਹਾਰ ਦੇ ਲੋਕ ਸਿਰਫ਼ ਵਿਕਾਸ ਚਾਹੁੰਦੇ ਹਨ[/caption] ਦੱਸ ਦੇਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ 2020 'ਚ ਐੱਨ.ਡੀ.ਏ. ਨੂੰ 125 ਸੀਟਾਂ, ਮਹਾਂਗਠਜੋੜ ਨੂੰ 110 ਸੀਟਾਂ, ਐੱਲ.ਜੇ.ਪੀ. ਨੂੰ 1 ਜਦੋਂਕਿ ਹੋਰਾਂ ਦੇ ਖਾਤੇ 7 ਸੀਟਾਂ ਗਈਆਂ ਹਨ। ਐਨਡੀਏ 'ਚ ਸੀਟਾਂ ਦੀ ਗੱਲ ਕਰੀਏ ਤਾਂ ਭਾਜਪਾ ਦੇ ਖਾਤੇ 74 ਸੀਟਾਂ ਆਈਆਂ ਹਨ। ਉੱਥੇ ਹੀ ਐਨਡੀਏ ਦੇ ਸਹਿਯੋਗੀ ਜੇਡੀਯੂ ਨੂੰ 43 ,ਵੀਆਈਪੀ ਨੂੰ 4 ਤੇ ਹਮ ਨੂੰ 4 ਸੀਟਾਂ ਮਿਲੀਆਂ ਹਨ। ਮਹਾਂਗਠਜੋੜ 'ਚ ਆਰਜੇਡੀ ਨੂੰ 75, ਕਾਂਗਰਸ ਨੂੰ 19 ਤੇ ਲੈਫਟ ਨੂੰ 16 ਸੀਟਾਂ ਮਿਲੀਆਂ ਹਨ। -PTCNews

Top News view more...

Latest News view more...