Advertisment

ਬਿਹਾਰ 'ਚ ਐੱਨ.ਡੀ.ਏ. ਨੇ ਲਹਿਰਾਇਆ ਜਿੱਤ ਦਾ ਝੰਡਾ ,ਇੱਕ ਵਾਰ ਫ਼ਿਰ ਬਣੀ NDA ਸਰਕਾਰ

author-image
Shanker Badra
Updated On
New Update
ਬਿਹਾਰ 'ਚ ਐੱਨ.ਡੀ.ਏ. ਨੇ ਲਹਿਰਾਇਆ ਜਿੱਤ ਦਾ ਝੰਡਾ ,ਇੱਕ ਵਾਰ ਫ਼ਿਰ ਬਣੀ NDA ਸਰਕਾਰ
Advertisment
ਬਿਹਾਰ 'ਚ ਐੱਨ.ਡੀ.ਏ. ਨੇ ਲਹਿਰਾਇਆ ਜਿੱਤ ਦਾ ਝੰਡਾ ,ਇੱਕ ਵਾਰ ਫ਼ਿਰ ਬਣੀ NDA ਸਰਕਾਰ:ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ 2020 ਦੀਆਂ ਸਾਰੀਆਂ 243 ਸੀਟਾਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਬਿਹਾਰ ਦੇ ਲੋਕਾਂ ਨੇ ਇਸ ਗੱਲ ਦਾ ਫੈਸਲਾ ਕਰ ਲਿਆ ਕਿ ਸੂਬੇ 'ਚ ਅਗਲੀ ਸਰਕਾਰ ਕਿਸਦੀ ਬਣੇਗੀ। ਬਿਹਾਰ ਚੋਣਾਂ ਤੋਂ ਬਾਅਦ ਆਏ ਐਗਜ਼ਿਟ ਪੋਲ ਨੇ ਭਾਵੇਂ ਮਹਾਗਠਬੰਧਨ ਦੇ ਸਿਰ 'ਤੇ ਜਿੱਤ ਦਾ ਸਹਿਰਾ ਬੰਨ੍ਹ ਦਿੱਤਾ ਹੋਵੇ ਪਰ ਹਕੀਕਤ ਇਸ ਤੋਂ ਬਿਲਕੁੱਲ ਉਲਟ ਨਿਕਲੀ ਹੈ।
Advertisment
Bihar Election Results 2020 : Nitish Kumar, BJP Win Bihar Elections ਬਿਹਾਰ 'ਚ ਐੱਨ.ਡੀ.ਏ. ਨੇ ਲਹਿਰਾਇਆ ਜਿੱਤ ਦਾ ਝੰਡਾ ,ਇੱਕ ਵਾਰ ਫ਼ਿਰ ਬਣੀNDA ਸਰਕਾਰ ਬਿਹਾਰ 'ਚ ਇੱਕ ਵਾਰ ਫਿਰ ਐੱਨ.ਡੀ.ਏ. ਦੀ ਸਰਕਾਰ ਬਣ ਚੁੱਕੀ ਹੈ ਅਤੇ ਨਿਤੀਸ਼ ਕੁਮਾਰ ਅਗਲੇ ਪੰਜ ਸਾਲਾਂ ਲਈ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਨੂੰ ਤਿਆਰ ਹਨ। ਬਿਹਾਰ ਵਿਧਾਨ ਸਭਾ ਚੋਣਾਂ 2020 'ਚ ਐੱਨ.ਡੀ.ਏ. ਨੂੰ 125 ਸੀਟਾਂ, ਮਹਾਂਗਠਜੋੜ ਨੂੰ 110 ਸੀਟਾਂ, ਐੱਲ.ਜੇ.ਪੀ. ਨੂੰ 1 ਜਦੋਂਕਿ ਹੋਰਾਂ ਦੇ ਖਾਤੇ 7 ਸੀਟਾਂ ਗਈਆਂ ਹਨ। Bihar Election Results 2020 : Nitish Kumar, BJP Win Bihar Elections ਬਿਹਾਰ 'ਚ ਐੱਨ.ਡੀ.ਏ. ਨੇ ਲਹਿਰਾਇਆ ਜਿੱਤ ਦਾ ਝੰਡਾ ,ਇੱਕ ਵਾਰ ਫ਼ਿਰ ਬਣੀNDA ਸਰਕਾਰ ਐਨਡੀਏ 'ਚ ਸੀਟਾਂ ਦੀ ਗੱਲ ਕਰੀਏ ਤਾਂ ਭਾਜਪਾ ਦੇ ਖਾਤੇ 74 ਸੀਟਾਂ ਆਈਆਂ ਹਨ। ਉੱਥੇ ਹੀ ਐਨਡੀਏ ਦੇ ਸਹਿਯੋਗੀ ਜੇਡੀਯੂ ਨੂੰ 43 ,ਵੀਆਈਪੀ ਨੂੰ 4 ਤੇ ਹਮ ਨੂੰ 4 ਸੀਟਾਂ ਮਿਲੀਆਂ ਹਨ। ਮਹਾਂਗਠਜੋੜ 'ਚ ਆਰਜੇਡੀ ਨੂੰ 75, ਕਾਂਗਰਸ ਨੂੰ 19 ਤੇ ਲੈਫਟ ਨੂੰ 16 ਸੀਟਾਂ ਮਿਲੀਆਂ ਹਨ। ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਵੋਟ ਸ਼ੇਅਰ 23.1 ਫੀਸਦ ਆਰਜੇਡੀ ਦੇ ਖਾਤੇ ਆਇਆ ਹੈ। Bihar Election Results 2020 : Nitish Kumar, BJP Win Bihar Elections ਬਿਹਾਰ 'ਚ ਐੱਨ.ਡੀ.ਏ. ਨੇ ਲਹਿਰਾਇਆ ਜਿੱਤ ਦਾ ਝੰਡਾ ,ਇੱਕ ਵਾਰ ਫ਼ਿਰ ਬਣੀNDA ਸਰਕਾਰ ਕਾਂਗਰਸ ਹਿੱਸੇ 9.48, ਲੈਫਟ ਦੇ ਹਿੱਸੇ 1.48 ਫੀਸਦ ਵੋਟਆਂ ਆਈਆਂ। ਐਨਡੀਏ ਦੀ ਗੱਲ ਕਰੀਏ ਤਾਂ ਬੀਜੇਪੀ ਨੇ 19.46, ਜੇਡੀਯੂ ਨੇ 15.38 ਫੀਸਦ ਵੋਟਾਂ ਹਸਲ ਕੀਤੀਆਂ। ਇਸ ਚੋਣ ਨੂੰ ਪੂਰੀ ਤਰ੍ਹਾਂ ਨਿਤੀਸ਼ ਕੁਮਾਰ ਦੇ ਪੱਖ 'ਚ ਕਰਨ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਬਿਹਾਰ 'ਚ ਚੋਣ ਰੈਲੀਆਂ ਕੀਤੀਆਂ ਉਸ ਤੋਂ ਬਾਅਦ ਐੱਨ.ਡੀ.ਏ. 'ਤੇ ਬਿਹਾਰ ਦੀ ਜਨਤਾ ਦਾ ਭਰੋਸਾ ਵੱਧ ਗਿਆ। -PTCNews publive-image-
bihar-election-2020-results bihar-election-result-2020 bihar-elections-nda-wins %e0%a8%ac%e0%a8%bf%e0%a8%b9%e0%a8%be%e0%a8%b0-%e0%a8%9a-125-%e0%a8%b8%e0%a9%80%e0%a8%9f%e0%a8%be%e0%a8%82-%e0%a8%a8%e0%a8%be%e0%a8%b2-nda-%e0%a8%b8%e0%a8%b0%e0%a8%95%e0%a8%be%e0%a8%b0
Advertisment

Stay updated with the latest news headlines.

Follow us:
Advertisment