Sat, Apr 20, 2024
Whatsapp

ਬਿਹਾਰ ਦੇ ਮੁਜ਼ੱਫਰਪੁਰ ਵਿੱਚ ਲੋਕ ਸਭਾ ਦੀਆਂ ਚੋਣਾਂ ਮਗਰੋਂ ਹੋਟਲ ’ਚੋਂ ਮਿਲੀਆਂ EVM ਮਸ਼ੀਨਾਂ

Written by  Shanker Badra -- May 07th 2019 02:24 PM -- Updated: May 07th 2019 02:26 PM
ਬਿਹਾਰ ਦੇ ਮੁਜ਼ੱਫਰਪੁਰ ਵਿੱਚ ਲੋਕ ਸਭਾ ਦੀਆਂ ਚੋਣਾਂ ਮਗਰੋਂ ਹੋਟਲ ’ਚੋਂ ਮਿਲੀਆਂ EVM ਮਸ਼ੀਨਾਂ

ਬਿਹਾਰ ਦੇ ਮੁਜ਼ੱਫਰਪੁਰ ਵਿੱਚ ਲੋਕ ਸਭਾ ਦੀਆਂ ਚੋਣਾਂ ਮਗਰੋਂ ਹੋਟਲ ’ਚੋਂ ਮਿਲੀਆਂ EVM ਮਸ਼ੀਨਾਂ

ਬਿਹਾਰ ਦੇ ਮੁਜ਼ੱਫਰਪੁਰ ਵਿੱਚ ਲੋਕ ਸਭਾ ਦੀਆਂ ਚੋਣਾਂ ਮਗਰੋਂ ਹੋਟਲ ’ਚੋਂ ਮਿਲੀਆਂ EVM ਮਸ਼ੀਨਾਂ:ਮੁਜ਼ੱਫਰਪੁਰ : ਬਿਹਾਰ ਦੇ ਮੁਜ਼ੱਫਰਪੁਰ ਵਿੱਚ ਵੋਟਾਂ ਮਗਰੋਂ ਇਕ ਹੋਟਲ 'ਚੋਂ 2 ਬੈਲਟਿੰਗ ਯੂਨਿਟ , ਇੱਕ ਕੰਟਰੋਲ ਯੂਨਿਟ ਅਤੇ 2 VVPAT ਮਸ਼ੀਨਾਂ ਮਿਲੀਆਂ ਹਨ।ਇਹ ਮਸ਼ੀਨਾਂ ਲੋਕ ਸਭਾ ਚੋਣਾਂ ਦੇ 5ਵੇਂ ਗੇੜ ਦੀ ਵੋਟਿੰਗ ਦੌਰਾਨ ਸੋਮਵਾਰ ਨੂੰ ਮਿਲੀਆਂ ਹਨ।ਇਸ ਘਟਨਾ ਤੋਂ ਬਾਅਦ ਸਨਸਨੀ ਫੈਲ ਗਈ ਹੈ। [caption id="attachment_292275" align="aligncenter" width="300"]Bihar EVMs & VVPAT were found from a hotel in Muzaffarpur yesterday
ਬਿਹਾਰ ਦੇ ਮੁਜ਼ੱਫਰਪੁਰ ਵਿੱਚ ਲੋਕ ਸਭਾ ਦੀਆਂ ਚੋਣਾਂ ਮਗਰੋਂ ਹੋਟਲ ’ਚੋਂ ਮਿਲੀਆਂ EVM ਮਸ਼ੀਨਾਂ[/caption] ਇਸ ਮਾਮਲੇ 'ਚ ਜ਼ਿਲ੍ਹਾ ਮੈਜਿਸਟ੍ਰੇਟ ਆਲੋਕ ਰੰਜਨ ਘੋਸ਼ ਨੇ ਦੱਸਿਆ ਹੈ ਕਿ ਹੋਟਲ ਤੋਂ ਬਰਾਮਦ ਮਸ਼ੀਨਾਂ ਰਾਖਵੀਂਆਂ ਮਸ਼ੀਨਾਂ ਹਨ।ਇਨ੍ਹਾਂ ਮਸ਼ੀਨਾਂ ਨੂੰ ਕਿਸੇ ਖਰਾਬ ਮਸ਼ੀਨਾਂ ਦੀ ਜਗ੍ਹਾ 'ਤੇ ਵਰਤਿਆ ਜਾਣਾ ਸੀ।ਉਨ੍ਹਾਂ ਨੇ ਕਿਹਾ ਕਿ ਈਵੀਐਮ ਮਸ਼ੀਨਾਂ ਨੂੰ ਬਦਲਣ ਮਗਰੋਂ ਅਫ਼ਸਰ 2 ਬੈਲਟਿੰਗ ਯੂਨੀਟ, ਇਕ ਕੰਟਰੋਲ ਯੂਨਿਟ ਅਤੇ 2 VVPAT ਮਸ਼ੀਨਾਂ ਨੂੰ ਆਪਣੀ ਕਾਰ 'ਚ ਲੈ ਕੇ ਚਲਾ ਗਿਆ। [caption id="attachment_292274" align="aligncenter" width="300"]Bihar EVMs & VVPAT were found from a hotel in Muzaffarpur yesterday
ਬਿਹਾਰ ਦੇ ਮੁਜ਼ੱਫਰਪੁਰ ਵਿੱਚ ਲੋਕ ਸਭਾ ਦੀਆਂ ਚੋਣਾਂ ਮਗਰੋਂ ਹੋਟਲ ’ਚੋਂ ਮਿਲੀਆਂ EVM ਮਸ਼ੀਨਾਂ[/caption] ਇਸ ਦੌਰਾਨ ਜ਼ਿਲ੍ਹਾ ਮੈਜਿਸਟ੍ਰੇਟ ਆਲੋਕ ਰੰਜਨ ਘੋਸ਼ ਨੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੂੰ ਹੋਟਲ 'ਚ ਨਹੀਂ ਲਿਆਉਣਾ ਚਾਹੀਦਾ ਸੀ ਅਤੇ ਇਹ ਨਿਯਮਾਂ ਖਿਲਾਫ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਵਿਭਾਗੀ ਜਾਂਚ ਕੀਤੀ ਜਾਵੇਗੀ। [caption id="attachment_292273" align="aligncenter" width="300"]Bihar EVMs & VVPAT were found from a hotel in Muzaffarpur yesterday ਬਿਹਾਰ ਦੇ ਮੁਜ਼ੱਫਰਪੁਰ ਵਿੱਚ ਲੋਕ ਸਭਾ ਦੀਆਂ ਚੋਣਾਂ ਮਗਰੋਂ ਹੋਟਲ ’ਚੋਂ ਮਿਲੀਆਂ EVM ਮਸ਼ੀਨਾਂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਿੰਡ ਚੱਕ ਸਿਕੰਦਰ ਵਿਖੇ ਪਾਵਨ ਸਰੂਪ ਅਗਨ ਭੇਟ ਹੋਣ ’ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਤਾਇਆ ਅਫ਼ਸੋਸ ਜ਼ਿਕਰਯੋਗ ਹੈ ਕਿ ਬਿਹਾਰ ਦੀਆਂ 5 ਲੋਕ ਸਭਾ ਸੀਟਾਂ ਤੇ ਬੀਤੇ ਸੋਮਵਾਰ 6 ਮਈ ਨੂੰ ਵੋਟਾਂ ਪਈਆਂ ਸਨ।ਇਨ੍ਹਾਂ ਚ ਮੁਜ਼ੱਫਰਨਗਰ, ਮਧੁਬਨੀ, ਸਾਰਣ, ਹਾਜੀਪੁਰ ਤੇ ਸੀਤਾਮੜੀ ਸ਼ਾਮਲ ਸਨ। -PTCNews


Top News view more...

Latest News view more...