ਦੇਸ਼

ਬਿਹਾਰ 'ਚ ਹੜ੍ਹ ਤੇ ਅਸਮਾਨੀ ਬਿਜਲੀ ਨੇ ਮਚਾਇਆ ਕਹਿਰ, 24 ਘੰਟਿਆਂ 'ਚ ਹੋਈਆਂ 60 ਮੌਤਾਂ

By Jashan A -- July 25, 2019 1:44 pm

ਬਿਹਾਰ 'ਚ ਹੜ੍ਹ ਤੇ ਅਸਮਾਨੀ ਬਿਜਲੀ ਨੇ ਮਚਾਇਆ ਕਹਿਰ, 24 ਘੰਟਿਆਂ 'ਚ ਹੋਈਆਂ 60 ਮੌਤਾਂ,ਪਟਨਾ: ਬਿਹਾਰ 'ਚ ਜਿਥੇ ਹੜ੍ਹ ਨੇ ਕਹਿਰ ਮਚਾਇਆ ਹੋਇਆ ਹੈ, ਉਥੇ ਸਥਾਨਕ ਲੋਕਾਂ ਨੂੰ ਅਸਮਾਨੀ ਬਿਜਲੀ ਨਾਲ ਜੂਝਣਾ ਪੈ ਰਿਹਾ ਹੈ। ਰਾਜ 'ਚ ਪਿਛਲੇ 24 ਘੰਟਿਆਂ 'ਚ ਹੜ੍ਹ ਅਤੇ ਅਸਮਾਨੀ ਬਿਜਲੀ ਕਾਰਨ 60 ਲੋਕਾਂ ਦੀ ਮੌਤ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਨੇਪਾਲ 'ਚ ਭਾਰੀ ਬਾਰਸ਼ ਹੋਣ ਨਾਲ ਉੱਥੋਂ ਪਾਣੀ ਆਉਣ ਦਾ ਸਿਲਸਿਲਾ ਹਾਲੇ ਜਾਰੀ ਹੈ। ਬਿਹਾਰ 'ਚ ਹੜ੍ਹ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 123 ਪਹੁੰਚ ਗਈ ਹੈ।

ਹੋਰ ਪੜ੍ਹੋ: ਕੈਲੀਫੋਰਨੀਆ: ਗੈਸ ਪਾਈਪ ਲਾਈਨ 'ਚ ਧਮਾਕਾ, 1 ਦੀ ਮੌਤ, ਕਈ ਜ਼ਖਮੀ

ਮਰਨ ਵਾਲਿਆਂ 'ਚ ਜ਼ਿਆਦਾਤਰ ਕਿਸਾਨ ਹਨ, ਜੋ ਆਪਣੇ ਖੇਤਾਂ 'ਚ ਕੰਮ ਕਰ ਰਹੇ ਸਨ। ਦੂਜੇ ਪਾਸੇ ਬਿਹਾਰ 'ਚ ਹੜ੍ਹ ਦਾ ਕਹਿਰ ਹਾਲੇ ਵੀ ਜਾਰੀ ਹੈ।

ਜ਼ਿਕਰਯੋਗ ਹੈ ਕਿ ਬਿਹਾਰ 'ਚ ਮਾਨਸੂਨ ਦੌਰਾਨ ਬਿਜਲੀ ਡਿੱਗਣ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਹਨ। 19 ਜੁਲਾਈ ਨੂੰ ਬਿਜਲੀ ਡਿੱਗਣ ਨਾਲ ਨਵਾਦਾ 'ਚ 7 ਬੱਚਿਆਂ ਅਤੇ ਇਕ ਜਵਾਨ ਦੀ ਮੌਤ ਹੋ ਗਈ ਸੀ। ਇੱਥੇ ਇਕ ਦਰਜਨ ਤੋਂ ਵਧ ਲੋਕ ਹਾਦਸੇ 'ਚ ਜ਼ਖਮੀ ਹੋ ਗਏ ਸਨ।

-PTC News

  • Share