ਵਿਆਹ ਦੇ 2 ਦਿਨਾਂ ਬਾਅਦ ਲਾੜੇ ਦੀ ਕੋਰੋਨਾ ਨਾਲ ਮੌਤ, 95 ਲੋਕਾਂ ਨੂੰ ਹੋਇਆ ਕੋਰੋਨਾ ,ਪੜ੍ਹੋ ਪੂਰੀ ਖ਼ਬਰ

Bihar: Groom dead, 95 guests test Covid-19 positive
ਵਿਆਹ ਦੇ 2 ਦਿਨਾਂ ਬਾਅਦ ਲਾੜੇ ਦੀ ਕੋਰੋਨਾ ਨਾਲ ਮੌਤ, 95 ਲੋਕਾਂ ਨੂੰ ਹੋਇਆ ਕੋਰੋਨਾ ,ਪੜ੍ਹੋ ਪੂਰੀ ਖ਼ਬਰ   

ਵਿਆਹ ਦੇ 2 ਦਿਨਾਂ ਬਾਅਦ ਲਾੜੇ ਦੀ ਕੋਰੋਨਾ ਨਾਲ ਮੌਤ, 95 ਲੋਕਾਂ ਨੂੰ ਹੋਇਆ ਕੋਰੋਨਾ ,ਪੜ੍ਹੋ ਪੂਰੀ ਖ਼ਬਰ:ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ ‘ਚ ਇਕ ਮੰਦਭਾਗੀ ਘਟਨਾ ਵਾਪਰੀ ਹੈ। ਜਿੱਥੇ 30 ਸਾਲਾ ਸਾਫਟਵੇਅਰ ਪ੍ਰੋਫੈਸ਼ਨਲ ਦੀ ਵਿਆਹ ਤੋਂ 2 ਦਿਨ ਬਾਅਦ ਕੋਰੋਨਾ ਨਾਲ ਮੌਤ ਹੋ ਗਈ ਹੈ ,ਜਦਕਿ ਉਸਦੇ ਵਿਆਹ ਵਿਚ ਮਹਿਮਾਨ ਬਣੇ 95 ਜਣੇ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਮਾਮਲਾ ਪਟਨਾ ਦਿਹਾਤੀ ਦੇ ਪਾਲੀਗੰਜ ਨਾਲ ਸਬੰਧਤ ਹੈ ,ਜਿਥੇ 15 ਜੂਨ ਨੂੰ ਵਿਆਹ ਹੋਇਆ ਸੀ।

ਦਰਅਸਲ ‘ਚ ਪਾਲੀਗੰਜ ਦੇ ਦੇਹਪਾਲੀ ਪਿੰਡ ਦਾ ਵਸਨੀਕ ਗੁਰੂਗ੍ਰਾਮ ਵਿੱਚ ਇੱਕ ਸਾਫਟਵੇਅਰ ਇੰਜਨੀਅਰ ਸੀ ਤੇ ਵਿਆਹ ਲਈ 12 ਮਈ ਨੂੰ ਆਪਣੇ ਪਿੰਡ ਆਇਆ ਸੀ। ਉਸ ਵਿਚ ਕੋਰੋਨਾ ਵਰਗੇ ਲੱਛਣ ਸੀ ਪਰ ਇਸਦੇ ਬਾਵਜੂਦ ਪਰਿਵਾਰ ਨੇ ਵਿਆਹ ਰੱਖ ਦਿੱਤਾ ਤੇ ਮਹਿਮਾਨ ਵੀ ਨਿਰਧਾਰਿਤ ਗਿਣਤੀ ਨਾਲੋਂ ਵੱਧ ਸੱਦ ਲਏ ਸਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੋਰੋਨਾ ਦੇ ਸੰਕੇਤ ਦਿਖਾਉਣ ਦੇ ਬਾਵਜੂਦ ਵਿਆਹ ਕਰਕੇ ਪਰਿਵਾਰ ਨੇ ਦਿਸ਼ਾ-ਨਿਰਦੇਸ਼ਾਂ ਦੀ ਵੱਡੇ ਪੱਧਰ ‘ਤੇ ਉਲੰਘਣਾ ਕੀਤੀ ਹੈ।

Bihar: Groom dead, 95 guests test Covid-19 positive
ਵਿਆਹ ਦੇ 2 ਦਿਨਾਂ ਬਾਅਦ ਲਾੜੇ ਦੀ ਕੋਰੋਨਾ ਨਾਲ ਮੌਤ, 95 ਲੋਕਾਂ ਨੂੰ ਹੋਇਆ ਕੋਰੋਨਾ ,ਪੜ੍ਹੋ ਪੂਰੀ ਖ਼ਬਰ

ਇਸ ਦੌਰਾਨ ਵਿਆਹ ਤੋਂ ਦੋ ਦਿਨ ਬਾਅਦ 15 ਜੂਨ ਨੂੰ ਲਾੜੇ ਦੀ ਹਾਲਤ ਵਿਗੜ ਗਈ, ਉਸਨੂੰ ਤੁਰੰਤ ਏਮਜ਼ ਪਟਨਾ ਲਿਜਾਇਆ ਗਿਆ ਪਰ ਉਹ ਰਾਹ ਵਿਚ ਹੀ ਦਮ ਤੋੜ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲਾੜੇ ਦਾ ਬਿਨ੍ਹਾਂ ਕੋਰੋਨਾ ਵਾਇਰਸ ਟੈਸਟ ਕੀਤੇ ਹੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਦਕਿ ਉਸ ‘ਚ ਪਹਿਲਾਂ ਤੋਂ ਹੀ ਕੋਵਿਡ-19 ਦੇ ਲੱਛਣ ਮੌਜੂਦ ਸੀ।

ਪਟਨਾ ਦੇ ਡੀਐਮ ਕੁਮਾਰ ਰਵੀ ਨੇ ਦੱਸਿਆ ਕਿ ਇਕ ਨੌਜਵਾਨ ਨੇ ਫੋਨ ਕਰ ਕੇ ਮਾਮਲੇ ਦੀ ਜਾਣਕਾਰੀ ਦਿੱਤੀ, ਜਿਸ ਮਗਰੋਂ ਰਿਸ਼ਤੇਦਾਰਾਂ ਤੇ ਗਵਾਂਢੀਆਂ ਦੇ ਸੈਂਪਲ ਲਏ ਗਏ ਸਨ। ਇਸ ਵਿਆਹ ਸਮਾਗਮ ਵਿੱਚ ਸ਼ਾਮਿਲ 15 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਉਪਰੰਤ ਉਹਨਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਸੈਂਪਲ ਲਏ ਤਾਂ 80 ਹੋਰ ਜਣੇ ਕੋਰੋਨਾ ਪਾਜ਼ੀਟਿਵ ਆ ਗਏ ਹਨ।
-PTCNews